ਉਮੀਦਵਾਰ ਉਪਮਾ ਅਰੋੜਾ ਦੇ ਹੱਕ ’ਚ ਭਰਵੀਂ ਬੈਠਕ
ਉਮੀਦਵਾਰ ਉਪਮਾ ਅਰੋੜਾ ਦੇ ਹੱਕ ’ਚ ਭਰਵੀਂ ਬੈਠਕ, ਮੰਤਰੀ ਸੋਂਦ ਨੇ ਕੀਤੀ ਸਮੂਲੀਅਤ
Publish Date: Mon, 04 May 2026 08:26 PM (IST)
Updated Date: Tue, 05 May 2026 04:15 AM (IST)

ਮੰਤਰੀ ਸੋਂਦ ਨੇ ਕੀਤੀ ਸਮੂਲੀਅਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ: ਵਾਰਡ ਨੰਬਰ 11 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਉਪਮਾ ਅਰੋੜਾ ਅਨੁਸ਼ਾ ਪਤਨੀ ਕਰਨ ਅਰੋੜਾ ਦੇ ਹੱਕ ’ਚ ਭਰਵੀਂ ਬੈਠਕ ਕੀਤੀ ਗਈ, ਜਿਸ ’ਚ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਵੱਲੋਂ ਵਿਸੇਸ਼ ਤੌਰ ’ਤੇ ਸਮੂਲੀਅਤ ਕੀਤੀ ਗਈ। ਕੈਬਨਿਟ ਮੰਤਰੀ ਵੱਲੋਂ ਇਲਾਕੇ ਦੀ ਧਰਮਸ਼ਾਲਾ ਲਈ ਆਪਣੇ ਕੋਟੇ ’ਚੋਂ ਪੰਜ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ ਗਿਆ। ਮੰਤਰੀ ਸੋਂਦ ਨੇ ਕਿਹਾ ਕਿ ਉਮੀਦਵਾਰ ਉਪਮਾ ਅਰੋੜਾ ਵਾਰਡ 11 ’ਚੋਂ ਵੱਡੀ ਜਿੱਤ ਹਾਸਲ ਕਰਨਗੇ ਕਿਉਂਕਿ ਇਲਾਕੇ ਦੇ ਲੋਕਾਂ ਦਾ ਅੱਜ ਵੀ ਬੈਠਕ ’ਚ ਭਰਵਾਂ ਇੱਕਠ ਇਸ ਗੱਲ ’ਤੇ ਪੱਕੀ ਮੋਹਰ ਲਾ ਰਿਹਾ ਹੈ। ਸੋਂਦ ਨੇ ਕਿਹਾ ਕਿ ਵਾਰਡ ਦੇ ਲੋਕਾਂ ਨੂੰ ਬਹੁਤ ਵਧੀਆਂ ਤੇ ਇਮਾਨਦਾਰ ਉਮੀਦਵਾਰ ਦਿੱਤੇ ਹਨ, ਇਸ ਲਈ ਵਾਰਡ ਦੇ ਲੋਕਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਇੰਨ੍ਹਾਂ ਨੂੰ ਜਿਤਾ ਕੇ ਭੇਜਿਆ ਜਾਵੇ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ’ਚ ਵਧੀਆਂ ਕੰਮ ਕਰ ਰਹੀ ਹੈ ਤੇ ਖੰਨਾ ’ਚ ਵੀ ਨਗਰ ਕੌਂਸਲ ਚੋਣਾਂ ਬਾਅਦ ਵਿਕਾਸ ਕਾਰਜਾਂ ’ਚ ਤੇਜ਼ੀ ਲਿਆਂਦੀ ਜਾਵੇਗੀ। ਉਮੀਦਵਾਰ ਉਪਮਾ ਅਰੋੜਾ ਨੇ ਕਿਹਾ ਕਿ ਉਹ ਇਸ ਵਾਰਡ ’ਚ ਹੀ ਜੰਮੀ ਹੈ ਤੇ ਇੱਥੇ ਹੀ ਉਸਦਾ ਵਿਆਹ ਹੋਇਆ ਹੈ। ਇਹ ਵਾਰਡ ਨਹੀਂ ਸਗੋਂ ਉ੍ਹਨਾਂ ਦਾ ਇੱਕ ਪਰਿਵਾਰ ਹੈ। ਉਨ੍ਹਾਂ ਦੀ ਭਾਵਨਾਂ ਵਾਰਡ ਨਾਲ ਜੁੜੀ ਹੋਈ ਹੈ। ਉਨ੍ਹਾਂ ਦਾ ਸੁਪਨਾ ਹੈ ਕਿ ਇਸ ਵਾਰਡ ਨੂੰ ਸ਼ਹਿਰ ਦਾ ਸਭ ਤੋਂ ਸੋਹਣਾ ਵਾਰਡ ਬਣਾਇਆ ਜਾਵੇਗਾ। ਸਮਾਰਟ ਵਾਰਡ ਦਦੇ ਨਾਂਅ ’ਤੇ ਇਹ ਵਾਰਡ ਜਾਣਿਆ ਜਾਵੇਗਾ। ਇਸ ਮੌਕੇ ਕਰਨ ਅਰੋੜਾ, ਰਜਿੰਦਰ ਸਿੰਘ ਜੀਤ, ਹਰਜੀਤ ਸਿੰਘ ਭਾਟੀਆ, ਸੁਖਮਨਜੀਤ ਸਿੰਘ, ਬਲਵੰਤ ਸਿੰਘ ਲੋਹੜ, ਗੁਰਬਚਨ ਸਿੰਘ ਟੀਟੂ ਆਦਿ ਹਾਜ਼ਰ ਸਨ।