ਮਾਤਾ ਅਤੇ ਦਾਦੀ-ਨਾਨੀ ਦਿਵਸ ਨੂੰ ਸਮਰਪਿਤ ਸਮਾਗਮ
ਕੁਲਾਰ ਪਬਲਿਕ ਸਕੂਲ ਖੰਨਾ ਵਿਖੇ ਮਾਤਾ ਅਤੇ ਦਾਦੀ-ਨਾਨੀ ਦਿਵਸ ਨੂੰ ਸਮਰਪਿਤ ਹੋਇਆ ਖੁਸ਼ੀਆਂ ਭਰਿਆ ਸਮਾਗਮ
Publish Date: Mon, 04 May 2026 09:29 PM (IST)
Updated Date: Tue, 05 May 2026 04:18 AM (IST)

ਮਾਂ ਦਾ ਪਿਆਰ ਬੱਚੇ ਦੇ ਜੀਵਨ ’ਚ ਮੁੱਲਾਂ, ਆਤਮ-ਵਿਸ਼ਵਾਸ ਅਤੇ ਭਾਵਨਾਤਮਕ ਮਜ਼ਬੂਤੀ ਦੇ ਨਿਰਮਾਣ ਵਿੱਚ ਹੁੰਦੀ ਹੈ ਅਹਿਮ ਭੂਮਿਕਾ : ਡਾ. ਕੁਲਾਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਬੀਜਾ : ਕੁਲਾਰ ਪਬਲਿਕ ਸਕੂਲ ਖੰਨਾ ਵਿਖੇ ਮਾਤਾ ਅਤੇ ਦਾਦੀ-ਨਾਨੀ ਦਿਵਸ ਨੂੰ ਸਮਰਪਿਤ ਖੁਸ਼ੀਆਂ ਭਰਿਆ ਤੇ ਪ੍ਰੇਰਣਾਦਾਇਕ ਸਮਾਗਮ ਦਾ ਆਯੋਜਨ ਚੇਅਰਮੈਨ ਪ੍ਰੋ ਗੁਰਬਖਸ਼ ਸਿੰਘ ਬੀਜਾਂ ਦੀ ਦੇਖ ਰੇਖ ਹੇਠ ਕਰਵਾਇਆ ਗਿਆ। ਇਸ ਮੌਕੇ ਪੀ.ਟੀ.ਐੱਮ. ਸੈਸ਼ਨ ਦਾ ਵੀ ਆਯੋਜਿਤ ਕੀਤਾ ਗਿਆ, ਜਿਸ ’ਚ ਮਾਪਿਆਂ ਨੇ ਅਧਿਆਪਕਾਂ ਨਾਲ ਆਪਣੇ ਬੱਚਿਆਂ ਦੀ ਪ੍ਰਗਤੀ ਤੇ ਭਵਿੱਖੀ ਯੋਜਨਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਪ੍ਰੀ-ਨਰਸਰੀ ਤੋਂ ਕਲਾਸ ਪਹਿਲੀ ਤੱਕ ਦੇ ਵਿਦਿਆਰਥੀਆਂ ਲਈ ਆਯੋਜਿਤ ਸਮਾਗਮ ਦੀ ਸ਼ੁਰੂਆਤ ਜੀ ਆਇਆ ਨੂੰ ਇੱਕ ਸ਼ਾਨਦਾਰ ਡਾਂਸ ਨਾਲ ਹੋਈ, ਜਿਸ ਤੋਂ ਬਾਅਦ ਕਵਿਤਾ ਪਾਠ, ਭਾਸ਼ਣ ਅਤੇ ਰੰਗ-ਬਿਰੰਗੇ ਪ੍ਰਦਰਸ਼ਨ ਪੇਸ਼ ਕੀਤੇ ਗਏ।ਸਮਾਗਮ ਦਾ ਇੱਕ ਵਿਸ਼ੇਸ਼ ਆਕਰਸ਼ਣ ਮਾਤਾਵਾਂ ਅਤੇ ਦਾਦੀ-ਨਾਨੀਆਂ ਦੀ ਵੱਖ-ਵੱਖ ਦਿਲਖਿੱਚਵੇਂ ਅਤੇ ਮਨੋਰੰਜਕ ਗਤੀਵਿਧੀਆਂ ਵਿੱਚ ਉਤਸ਼ਾਹਪੂਰਨ ਭਾਗੀਦਾਰੀ ਰਹੀ। ਇਸ ਮੌਕੇ ਜੇਤੂਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।ਜਿਸ ਨਾਲ ਸਮਾਗਮ ਵਿੱਚ ਹੋਰ ਖੁਸ਼ੀ ਅਤੇ ਰੌਣਕ ਆਈ।ਸਮਾਗਮ ਦੀ ਸੰਪੂਰਨਤਾ ਇੱਕ ਸੁਰਿਲੀ ਗਾਇਕੀ ਨਾਲ ਹੋਈ ,ਜਿਸ ਨੇ ਸਭ ਨੂੰ ਸੁਹਣੀਆਂ ਯਾਦਾਂ ਨਾਲ ਭਰ ਦਿੱਤਾ। ਸਕੂਲ ਦੇ ਚੇਅਰਮੈਨ ਪ੍ਰੋ. ਗੁਰਬਖ਼ਸ਼ ਸਿੰਘ ਬੀਜਾ, ਪ੍ਰਧਾਨ ਡਾ. ਕੁਲਦੀਪਕ ਸਿੰਘ ਕੁਲਾਰ, ਡਾਇਰੈਕਟਰ ਰੁਪਿੰਦਰ ਸਿੰਘ , ਪ੍ਰਿੰਸਿਪਲ ਨੇ ਵਿਦਿਆਰਥੀਆਂ ਅਤੇ ਸਟਾਫ਼ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਡਾ. ਕੁਲਦੀਪਕ ਸਿੰਘ ਕੁਲਾਰ ਨੇ ਸਭ ਮਾਤਾਵਾਂ ਅਤੇ ਦਾਦੀ-ਨਾਨੀਆਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਮਾਂ ਦਾ ਪਿਆਰ ਬੱਚੇ ਦੇ ਜੀਵਨ ਵਿੱਚ ਮੁੱਲਾਂ, ਆਤਮ-ਵਿਸ਼ਵਾਸ ਅਤੇ ਭਾਵਨਾਤਮਕ ਮਜ਼ਬੂਤੀ ਦੇ ਨਿਰਮਾਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਸਮਾਗਮ ਪਿਆਰ, ਪਰਿਵਾਰਕ ਸੰਬੰਧਾਂ ਦੇ ਮੁੱਲਾਂ ਨੂੰ ਸੁੰਦਰ ਢੰਗ ਨਾਲ ਦਰਸਾਉਂਦਾ ਹੋਇਆ ਇੱਕ ਯਾਦਗਾਰ ਸਾਬਤ ਹੋਇਆ।