ਛੇਵੇਂ ਪਾਤਿਸ਼ਾਹ ਜੀ ਦੇ ਆਗਮਨ ਪੁਰਬ ’ਤੇ ਗੁਰਮਤਿ ਸਮਾਗਮ
ਪਿੰਡ ਇਕੋਲਾਹਾ ਵਿਖੇ ਛੇਵੇਂ ਪਾਤਿਸ਼ਾਹ ਜੀ ਦੇ ਆਗਮਨ ਪੁਰਬ ਤੇ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ
Publish Date: Mon, 04 May 2026 08:39 PM (IST)
Updated Date: Tue, 05 May 2026 04:17 AM (IST)

ਰਾਗੀ, ਢਾਡੀ, ਕਥਾ ਵਾਚਕ ਤੇ ਕੀਰਤਨੀ ਜੱਥਿਆਂ ਨੇ ਸੰਗਤਾਂ ਨੂੰ ਗੁਰਇਤਹਾਸ ਨਾਲ ਜੋੜਿਆ ਬੱਚਿਆਂ ਦੇ ਗੁਰਬਾਣੀ ਕੰਠ, ਦਸਤਾਰ, ਦੁਮਾਲਾ ਅਤੇ ਕੁਇਜ਼ ਮੁਕਾਬਲੇ, ਮੁਫਤ ਮੈਡੀਕਲ ਕੈਂਪ ਲਾਏ ਸੁਖਵਿੰਦਰ ਸਿੰਘ ਸਲੌਦੀ ਖੰਨਾ, ਪੰਜਾਬੀ ਜਾਗਰਣ ਖੰਨਾ : ਛੇਵੇਂ ਪਾਤਿਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਹਾਸਕ ਨਗਰ ਇਕੋਲਾਹਾ ਵਿਖੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਦੀ ਖੁਸ਼ੀ ‘ਚ ਨੌ ਰੋਜ਼ਾ ਗੁਰਮਤਿ ਸਮਾਗਮ ਕਰਵਾਏ ਗਏ।ਜਿਸ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਹ ਸਮਾਗਮ 26 ਅਪ੍ਰੈਲ ਤੋਂ ਲੈ ਕੇ 3 ਮਈ ਤੱਕ ਆਯੋਜਨ ਕੀਤਾ ਗਿਆ। ਇਸ ’ਚ ਵਿਸ਼ਾਲ ਨਗਰ ਕੀਰਤਨ, ਬੱਚਿਆਂ ਦੇ ਧਾਰਮਿਕ ਗੁਰਬਾਣੀ ਕੰਠ, ਦਸਤਾਰ, ਦੁਮਾਲਾ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ।ਦੁਰਮਤਿ ਸਮਾਗਮਾਂ ‘ਚ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ,ਭਾਈ ਅਰਵਿੰਦਰਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਕਥਾ ਵਾਚਕ ਭਾਈ ਸੁਖਦੇਵ ਸਿੰਘ ਡੱਲਾ, ਕਥਾਵਾਚਕ ਭਾਈ ਅੰਗਰੇਜ਼ ਸਿੰਘ,ਭਾਈ ਸੁਖਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ,ਰਾਗੀ ਭਾਈ ਹਰਵਿੰਦਰ ਸਿੰਘ, ਭਾਈ ਦਿਵਰੂਪ ਸਿੰਘ, ਭਾਈ ਕੁਲਵਿੰਦਰ ਸਿੰਘ ਫਰੜ ਵਾਲੇ,ਭਾਈ ਤਰਨਵੀਰ ਸਿੰਘ ਜੀ ਰੱਬੀ ਲੁਧਿਆਣੇ ਵਾਲੇ, ਭਾਈ ਸੰਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਢਾਡੀ ਜਗਦੀਸ਼ ਸਿੰਘ ਵਡਾਲਾ, ਕ੍ਰਿਨਜੀਤ ਖੋਰ ਖਾਲਸਾ ਢਾਡੀ,ਗੁਰਜੀਤ ਸਿੰਘ ਮਨੋਚਾਹਲ, ਹਰਸ਼ਰਨ ਸਿੰਘ ਝੁਬਾਲ,ਕੁਲਦੀਪ ਸਿੰਘ ਖਾਪਰਖੇੜੀ ਅਤੇ ਢਾਡੀ ਤਰਲੋਚਨ ਸਿੰਘ ਦੇ ਢਾਡੀ ਜੱਥੇ ਨੇ ਸੰਗਤਾਂ ਨੂੰ ਢਾਡੀ ਵਾਰਾਂ ਸੁਣਾ ਕੇ ਨਿਹਾਲ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਸੰਸਥਾ ਸ੍ਰੀ ਗੁਰੂ ਅਰਜਨ ਦੇਵ ਧਰਮ ਪ੍ਰਚਾਰ ਟਰੱਸਟ ਸਲੌਦੀ ਸਿੰਘਾਂ ਦੀ ਅਤੇ ਮਨਚੰਦਾ ਇਲੈਕਟ੍ਰੋ ਹੋਮੀਓਪੈਥਿਕ ਕਲੀਨਿਕ ਦੇ ਮਾਹਿਰ ਡਾਕਟਰ ਜਸਪਾਲ ਸਿੰਘ ਅਤੇ ਜਸਪ੍ਰੀਤ ਕੌਰ ਦੇ ਸਾਂਝੇ ਯਤਨਾ ਸਦਕਾ ਮੁਫਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ।ਜਿਸ ਵਿੱਚ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ।ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸ਼ਖਸੀਅਤਾਂ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਗੁਰਮਤਿ ਸਮਾਗਮਾਂ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।ਇਸ ਮੌਕੇ ਭਾਈ ਕੁਲਦੀਪ ਸਿੰਘ ਸਾਬਕਾ ਸਰਪੰਚ, ਭਾਈ ਜਸਪਾਲ ਸਿੰਘ ਔਜਲਾ,ਤੇਜਿੰਦਰ ਸਿੰਘ ਜਿਲਾ੍ਹ ਪ੍ਰੀਸ਼ਦ ਮੈਂਬਰ,ਬਲਦੇਵ ਸਿੰਘ, ਕੁਲਦੀਪ ਸਿੰਘ ਹਰਪ੍ਰੀਤ ਸਿੰਘ ਸਰਪੰਚ, ਗੁਰਦੀਪ ਸਿੰਘ ਪੰਚ, ਭਾਈ ਮੇਹਰਬਾਨ ਸਿੰਘ, ਸਟੇਜ ਸਕੱਤਰ ਭਾਈ ਜਸਵੀਰ ਸਿੰਘ ਚਾਕਰ ਆਦਿ ਹਾਜ਼ਰ ਸਨ।