ਯਮੁਨਾ ਨਗਰ ਦੀ ਰਹਿਣ ਵਾਲੀ ਨਿਸ਼ਾ ਦੀ ਮੌਤ ਦਾ ਸੱਚ ਪੋਸਟਮਾਟਮ ਦੀ ਰਿਪੋਰਟ ਨੇ ਸਾਹਮਣੇ ਲਿਆ ਦਿੱਤਾ ਹੈ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਸਪਸ਼ਟ ਹੋਇਆ ਹੈ ਕਿ ਉਸ ਦਿਨ ਨਿਸ਼ਾ ਨੇ ਜ਼ਹਿਰ ਨਿਗਲ ਲਿਆ ਸੀ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਯਮੁਨਾ ਨਗਰ ਦੇ ਰਹਿਣ ਵਾਲੇ ਮੋਹਨ ਲਾਲ ਦੀ ਸ਼ਿਕਾਇਤ ’ਤੇ ਨਿਸ਼ਾ ਦੇ ਪਤੀ ਸਾਹਿਲ ਸੈਣੀ, ਉਸ ਦੀ ਮਾਤਾ ਸੁਨੀਤਾ, ਪਿਤਾ ਸੁਭਾਸ਼ ਸੈਣੀ ਅਤੇ ਚਾਚਾ ਸਤੀਸ਼ ਦੇ ਖ਼ਿਲਾਫ਼ ਮੁਕਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਯਮੁਨਾ ਨਗਰ ਦੀ ਰਹਿਣ ਵਾਲੀ ਨਿਸ਼ਾ ਦੀ ਮੌਤ ਦਾ ਸੱਚ ਪੋਸਟਮਾਟਮ ਦੀ ਰਿਪੋਰਟ ਨੇ ਸਾਹਮਣੇ ਲਿਆ ਦਿੱਤਾ ਹੈ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਸਪਸ਼ਟ ਹੋਇਆ ਹੈ ਕਿ ਉਸ ਦਿਨ ਨਿਸ਼ਾ ਨੇ ਜ਼ਹਿਰ ਨਿਗਲ ਲਿਆ ਸੀ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਯਮੁਨਾ ਨਗਰ ਦੇ ਰਹਿਣ ਵਾਲੇ ਮੋਹਨ ਲਾਲ ਦੀ ਸ਼ਿਕਾਇਤ ’ਤੇ ਨਿਸ਼ਾ ਦੇ ਪਤੀ ਸਾਹਿਲ ਸੈਣੀ, ਉਸ ਦੀ ਮਾਤਾ ਸੁਨੀਤਾ, ਪਿਤਾ ਸੁਭਾਸ਼ ਸੈਣੀ ਅਤੇ ਚਾਚਾ ਸਤੀਸ਼ ਦੇ ਖ਼ਿਲਾਫ਼ ਮੁਕਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਯਮੁਨਾ ਨਗਰ ਹਰਿਆਣਾ ਦੇ ਵਾਸੀ ਮੋਹਨ ਲਾਲ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦੇ ਹਨ। ਸਾਲ 2025 ਦੀ ਸ਼ੁਰੂਆਤ ਵਿੱਚ ਕਿਸੇ ਨੇ ਉਨ੍ਹਾਂ ਦੀ ਬੇਟੀ ਨਿਸ਼ਾ ਦੇ ਵਿਆਹ ਲਈ ਸਾਹਿਲ ਸੈਣੀ ਦਾ ਰਿਸ਼ਤਾ ਲਿਆਂਦਾ ਸੀ। 6 ਅਪ੍ਰੈਲ 2025 ਨੂੰ ਦੋਵਾਂ ਦਾ ਵਿਆਹ ਕਰ ਦਿੱਤਾ ਗਿਆ। ਮੋਹਲ ਲਾਲ ਨੇ ਦੱਸਿਆ ਕਿ ਉਨ੍ਹਾਂ ਦੇ ਦੁੱਖਾਂ ਦੀ ਸ਼ੁਰੂਆਤ ਇਸੇ ਦਿਨ ਤੋਂ ਹੋ ਗਈ ਸੀ।
ਮੋਹਨ ਲਾਲ ਦੇ ਮੁਤਾਬਕ ਸਾਹਿਲ ਸੈਣੀ ਅਤੇ ਉਸਦੇ ਪਰਿਵਾਰ ਦੇ ਹੋਰ ਜੀਅ ਲੜਕੀ ਨੂੰ ਦਹੇਜ ਲਿਆਉਣ ਲਈ ਪ੍ਰਤਾੜਿਤ ਕਰਨ ਲੱਗ ਪਏ। ਉਨ੍ਹਾਂ ਦੱਸਿਆ ਕਿ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਲੜਕਾ 8 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਇਨ੍ਹਾਂ ਹੀ ਨਹੀਂ ਸਾਹਿਲ ਲੜਕੀ ਨਾਲ ਕੁੱਟਮਾਰ ਕਰਕੇ ਉਸ ਨੂੰ ਕਾਰ ਲਿਆਉਣ ਲਈ ਕਹਿੰਦਾ ਸੀ।