ਫਿਕੋ ਦੇ ਵਫ਼ਦ ਵੱਲੋਂ ਚਾਇਨਾ ਸਾਈਕਲ ਸ਼ੋਅ 2026 ਦਾ ਦੌਰਾ
ਫਿਕੋ ਦੇ 64 ਮੈਂਬਰੀ ਵਫ਼ਦ ਵੱਲੋਂ ਚਾਈਨਾ ਸਾਈਕਲ ਸ਼ੋਅ 2026 ਦਾ ਦੌਰਾ
Publish Date: Tue, 05 May 2026 06:47 PM (IST)
Updated Date: Wed, 06 May 2026 04:12 AM (IST)
-ਪ੍ਰਦਰਸ਼ਨੀ ਵੱਡੇ ਅੰਤਰਰਾਸ਼ਟਰੀ ਪਲੇਟਫਾਰਮਾਂ ਵਿੱਚੋਂ ਇੱਕ-ਕੁਲਾਰ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਫੈ਼ਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨਜ਼ (ਫਿਕੋ) ਦਾ 64 ਮੈਂਬਰੀ ਵਫ਼ਦ ਬਹੁਤ ਜ਼ਿਆਦਾ ਉਡੀਕੇ ਜਾ ਰਹੇ ਚਾਈਨਾ ਸਾਈਕਲ ਸ਼ੋਅ 2026 ਦਾ ਦੌਰਾ ਕਰਨ ਲਈ ਸ਼ੰਘਾਈ ਚੀਨ ਪਹੁੰਚ ਗਿਆ ਹੈ। ਇਹ ਸਮਾਗਮ ਗਲੋਬਲ ਸਾਈਕਲਿੰਗ ਉਦਯੋਗ ਵਿੱਚ ਅੰਤਰਰਾਸ਼ਟਰੀ ਵਪਾਰਕ ਮੌਕਿਆਂ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।
ਫਿਕੋ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਦੀ ਅਗਵਾਈ ਹੇਠ ਜਨਰਲ ਸਕੱਤਰ ਮਨਜਿੰਦਰ ਸਿੰਘ ਸਚਦੇਵਾ, ਸੰਗਠਨ ਸਕੱਤਰ ਅਸ਼ਪ੍ਰੀਤ ਸਿੰਘ ਸਾਹਨੀ ( ਫਿਕੋ) ਵਫ਼ਦ ਦੇ ਆਗੂ ਹਨ, ਵਫ਼ਦ ਨਵੇਂ ਵਪਾਰਕ ਮੌਕਿਆਂ ਦੀ ਖੋਜ ਕਰਨ ਅਤੇ ਗਲੋਬਲ ਸਾਈਕਲਿੰਗ ਉਦਯੋਗ ਵਿੱਚ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਹੈ। ਕੁਲਾਰ ਸ਼ੰਘਾਈ ਵਿੱਚ ਚਾਈਨਾ ਸਾਈਕਲ ਸ਼ੋਅ ਸਾਈਕਲਿੰਗ ਉਦਯੋਗ ਵਿੱਚ ਨਵੀਨਤਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਸਭ ਤੋਂ ਵੱਡੇ ਅੰਤਰਰਾਸ਼ਟਰੀ ਪਲੇਟਫਾਰਮਾਂ ਵਿੱਚੋਂ ਇੱਕ ਹੈ। ਵਫ਼ਦ ਗਲੋਬਲ ਖਿਡਾਰੀਆਂ ਨਾਲ ਜੁੜੇਗਾ, ਗਿਆਨ ਦਾ ਆਦਾਨ-ਪ੍ਰਦਾਨ ਕਰੇਗਾ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਉਦਯੋਗ ਦੀ ਪਹੁੰਚ ਅਤੇ ਵਿਕਾਸ ਨੂੰ ਵਧਾਉਣ ਦੇ ਉਦੇਸ਼ ਨਾਲ ਨਵੀਆਂ ਭਾਈਵਾਲੀ ਦੀ ਭਾਲ ਕਰੇਗਾ। "ਇਹ ਦੌਰਾ ਬਿਨਾਂ ਸ਼ੱਕ ਨਵੇਂ ਵਪਾਰਕ ਸਹਿਯੋਗ ਲਈ ਦਰਵਾਜ਼ੇ ਖੋਲ੍ਹੇਗਾ ਅਤੇ ਸਾਈਕਲਿੰਗ ਖੇਤਰ ਵਿੱਚ ਭਾਰਤ ਅਤੇ ਚੀਨ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰੇਗਾ। ਡੈਲੀਗੇਟਾਂ ਵਿੱਚ ਮਨਦੀਪ ਚੌਧਰੀ ਮੀਡੀਆ ਸਲਾਹਕਾਰ ਫਿਕੋ, ਸੰਦੀਪ ਚੌਧਰੀ ਮੁਖੀ ਆਯਾਤ ਡਿਵੀਜ਼ਨ ਫਿਕੋ, ਵਰੁਣ ਕਪੂਰ ਰੈਮਸਨ ਐਕਸਪੋਰਟਸ, ਆਦਿਤਿਆ ਗੁਪਤਾ, ਸੰਜੀਵ ਕੁਮਾਰ ਗੁਪਤਾ ਨਾਇਸ ਐਕਸਪੋਰਟਸ, ਅਖਿਲ ਭੰਡਾਰੀ, ਸੰਚਿਤ ਭੰਡਾਰੀ, ਅਮਰਵੀਰ ਸਿੰਘ, ਭੁਪਿੰਦਰ ਸਿੰਘ ਅਮਨ ਇੰਡਸਟਰੀਜ਼, ਹਰਪ੍ਰੀਤ ਸਿੰਘ, ਚਰਨਜੀਤ ਸਿੰਘ ਸਤਨਾਮ ਇੰਜੀਨੀਅਰਜ਼, ਖੁਸ਼ਪ੍ਰੀਤ ਸਿੰਘ ਡੀਸੀ ਇੰਟਰਨੈਸ਼ਨਲ, ਪਰਮੋਦ ਕੁਮਾਰ ਪੀਡੀ ਸਾਈਕਲ ਇੰਡਸਟਰੀਜ਼, ਨਿਖਿਲ ਕੁਮਾਰ ਭਗਤ, ਰਾਜੇਸ਼ ਕੁਮਾਰ ਗਿਰਧਰ, ਦਿਨੇਸ਼ ਗੋਇਲ ਐਨ ਗੋਇਲ ਟ੍ਰੇਡਰਜ਼, ਜੀਐਸ ਢਿਲੋਂ, ਗੁਰਦੀਪ ਸਿੰਘ, ਮਨੋਜ ਕਪਿਲ, ਨਯਨਦੀਪ ਕੋਮਲ, ਯੁਵਰਾਜ ਸਿੰਘ ਸੂਤਧਰ ਸਾਈਕਲ, ਮਧੁਰ ਖਰਬੰਦਾ ਕਿੰਗਸਵੇ, ਹਿਤੇਸ਼ ਕੋਠਾਰੀ, ਨਿਤਿਨ ਕੁਮਾਰ, ਹਿਰਦੇ ਬਹਿਲ, ਅਤੁਲ ਢਾਂਡਾ ਢਾਂਡਾ ਇੰਜੀਨੀਅਰ ਅਲੋਕ ਲਾਂਬਾ, ਗੁਰਨੂਰ ਸਿੰਘ ਕਲਸੀ ਇੰਡਸਟਰੀਜ਼, ਅਕਾਸ਼ਦੀਪ ਸਿੰਘ, ਲਖਬੀਰ ਸਿੰਘ ਬੀਸਨ ਸਾਈਕਲ, ਸਤਨਾਮ ਸਿੰਘ, ਆਦਿਸ਼ ਗਰਗ ਕਟੌਰ ਗਲੋਬਲ, ਦੀਵਾਨਸ਼ੂ ਆਨੰਦ ਸੇਫਵੇਅ ਬਾਈਕਸ, ਅਤੁਲ ਛਾਬੜਾ ਅਤੇ ਧਰੁਵ ਛਾਬੜਾ ਡੀਐਮ ਇੰਟਰਨੈਸ਼ਨਲ ਸ਼ਾਮਿਲ ਹਨ।