82 ਕਿਸਾਨ ਬੀਬੀਆਂ ਨੇ ਸਿਖਲਾਈ ਕੈਂਪ ਦਾ ਲਿਆ ਲਾਹਾ
82 ਕਿਸਾਨ ਬੀਬੀਆਂ ਨੇ ਸਿਖਲਾਈ ਕੈਂਪ ਦਾ ਲਾਹਾ ਲਿਆ
Publish Date: Thu, 07 May 2026 06:54 PM (IST)
Updated Date: Fri, 08 May 2026 04:15 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਪੀਏਯੂ. ਦੇ ਕਿਸਾਨ ਕਲੱਬ (ਲੇਡੀਜ਼ ਵਿੰਗ) ਦਾ ਇੱਕ ਰੋਜਾ ਮਹੀਨਾਵਾਰ ਸਿਖਲਾਈ ਪ੍ਰੋਗਰਾਮ ਸਕਿੱਲ ਡਿਵੈਲਪਮੈਂਟ ਸੈਂਟਰ, ਡਾਇਰੈਕਟੋਰੇਟ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਕਰਵਾਇਆ ਗਿਆ। ਇਸ ਮੌਕੇ ’ਤੇ ਕਿਸਾਨ ਕਲੱਬ (ਲੇਡੀਜ਼ ਵਿੰਗ) ਦੇ ਕੋਆਰਡੀਨੇਟਰ ਡਾ. ਰੁਪਿੰਦਰ ਕੌਰ (ਸਹਿਯੋਗੀ ਨਿਰਦੇਸ਼ਕ) ਨੇ ਦੱਸਿਆ ਕਿ ਇਸ ਕੈਂਪ ਵਿੱਚ 82 ਕਿਸਾਨ ਬੀਬੀਆਂ ਨੇ ਭਾਗ ਲਿਆ। ਉਨ੍ਹਾਂ ਨੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਅਤੇ ਕਿਸਾਨ ਕਲੱਬ ਦੇ ਮੈਂਬਰਾਂ ਨੂੰ ਜੀ ਆਇਆ ਕਿਹਾ।
ਗਰਮੀ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਡਾ. ਸਰੂਤੀ ਜੈਨ ਨੇ ਲੂ ਤੋਂ ਬਚਣ ਦੇ ਤਰੀਕੇ ਸਾਂਝੇ ਕੀਤੇ। ਡਾ. ਸਰੂਤੀ ਜੈਨ ਅਤੇ ਡਾ. ਸਹਿਜਵੀਰ ਕੌਰ ਨੇ ਚੁਕੰਦਰ ਦੀ ਕਾਂਜੀ, ਕੂਕੰਬਰ ਕੂਲਰ, ਸੱਤੂ ਸ਼ਾਸ ਅਤੇ ਰਾਗੀ ਬਟਰ ਮਿਲਕ ਬਣਾਉਣ ਦੀ ਜਾਣਕਾਰੀ ਪ੍ਰੈਕਟੀਕਲ ਤਰੀਕੇ ਨਾਲ ਸਾਂਝੀ ਕੀਤੀ। ਕਿਸਾਨ ਬੀਬੀਆਂ ਨੇ ਬੜੇ ਉਤਸ਼ਾਹ ਨਾਲ ਇਸ ਕੈਂਪ ਵਿੱਚ ਭਾਗ ਲਿਆ ਅਤੇ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਕੰਵਲਜੀਤ ਕੌਰ ਸਕਿੱਲ ਡਿਵੈਲਪਮੈਂਟ ਸੈਂਟਰ ਦੀਆਂ ਗਤੀਵਿਧੀਆਂ ਬਾਰੇ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ ਕਰਵਾਏ ਜਾਣ ਵਾਲੇ ਵੱਖ-ਵੱਖ ਸਿਖਲਾਈ ਕੋਰਸਾਂ ਬਾਰੇ ਚਾਨਣਾ ਪਾਇਆ ਅਤੇ ਡਾ. ਕੁਲਵੀਰ ਕੌਰ ਨੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਦਾ ਅਤੇ ਸਾਰੀਆਂ ਕਿਸਾਨ ਬੀਬੀਆਂ ਦਾ ਧੰਨਵਾਦ ਕੀਤਾ।