ਨਾਰੰਗਵਾਲ ਕਾਲਜ ਵਿਖੇ 60ਵਾਂ ਸਥਾਪਨਾ ਦਿਵਸ ਮਨਾਇਆ
ਿਰਪੀਟ ਨਾਰੰਗਵਾਲ ਕਾਲਜ ਵਿਖੇ 60ਵਾਂ ਸਥਾਪਨਾ ਦਿਵਸ ਮਨਾਇਆ
Publish Date: Sat, 25 Apr 2026 07:24 PM (IST)
Updated Date: Sun, 26 Apr 2026 04:16 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੋਧਾਂ : ਨੇੜਲੇ ਪਿੰਡ ਨਾਰੰਗਵਾਲ ਦੇ ਗੋਵਿੰਦ ਨੈਸ਼ਨਲ ਕਾਲਜ ਵਿਖੇ 60 ਸਾਲ ਪੂਰੇ ਹੋਣ ਤੇ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਵਿੱਚ ਟਰੱਸਟ ਵੱਲੋਂ ਪਰਮਵੀਰ ਸਿੰਘ ਗਰੇਵਾਲ ਅਤੇ ਪ੍ਰਭਦੀਪ ਸਿੰਘ ਗਰੇਵਾਲ ਮੈਂਬਰ ਕਾਲਜ ਪ੍ਰਬੰਧਕ ਕਮੇਟੀ ਨੇ ਸ਼ਮ੍ਹਾ ਰੌਸ਼ਨ ਕੀਤੀ। ਕਾਲਜ ਦੇ ਪ੍ਰੋਫੈਸਰ ਡਾ. ਕਮਲਜੀਤ ਸੋਹੀ ਨੇ ਕਾਲਜ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ ਇਸ ਮੌਕੇ ਉਨ੍ਹਾਂ ਕਾਲਜ ਦੇ 60 ਵਰ੍ਹਿਆਂ ਦਾ ਇਤਿਹਾਸ ਪੜ੍ਹਿਆ। ਕਾਲਜ ਦੇ ਪ੍ਰਿੰਸੀਪਲ ਡਾ. ਸੰਦੀਪ ਸਾਹਨੀ ਨੇ ਕਿਹਾ ਕਿ ਇਹ ਕਾਲਜ 24 ਅਪ੍ਰੈਲ 1966 ਨੂੰ ਹੋਂਦ ਵਿੱਚ ਆਇਆ ਸੀ ਇਸ ਦੇ ਬਾਨੀ ਪ੍ਰਧਾਨ ਜੋਗਿੰਦਰ ਸਿੰਘ ਗਰੇਵਾਲ ਸਨ। ਇਹ ਕਾਲਜ ਨਿਰੰਤਰ ਤਰੱਕੀਆਂ ਵੱਲ ਵੱਧ ਰਿਹਾ ਹੈ। ਇਸ ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਵਿਦਿਆਰਥੀਆਂ ਵੱਲੋਂ ਸ਼ਬਦ ਦੁਆਰਾ ਕੀਤੀ ਗਈ । ਇਸ ਵਿਸ਼ੇਸ਼ ਮੌਕੇ ਤੇ ਕਾਲਜ ਦਾ ਮਲਟੀ ਡਿਸਿਪਲਨਰੀ ਰਿਸਰਚ ਜਰਨਲ ਗੋਵਿੰਦ ਇਨ ਸਾਈਟਸ ਰਿਲੀਜ ਕੀਤਾ ਗਿਆ ।ਇਸ ਉਪਰੰਤ ਕਾਲਜ ਦੇ ਵਿਦਿਆਰਥੀ ਅਰਮਾਨ ਜੋਤ ਸਿੰਘ ਨੇ ਗੀਤ ਪੇਸ਼ ਕਰਕੇ ਰੰਗ ਬੰਨਿਆ। ਕਾਲਜ ਦੀਆਂ ਵਿਦਿਆਰਥਣਾਂ ਨੇ ਲੁੱਡੀ ਲੋਕ ਨਾਚ ਅਤੇ ਮੁੰਡਿਆਂ ਨੇ ਝੂਮਰ ਲੋਕ ਨਾਚ ਪੇਸ਼ ਕੀਤਾ। ਇਸ ਮੌਕੇ ਰੂਪ ਸਿੱਧੂ ਨੇ ਆਪਣੇ ਗੀਤਾਂ ਨਾਲ ਰੰਗਾ ਰੰਗ ਮਾਹੌਲ ਸਿਰਜਿਆ। ਇਸ ਵਿਸ਼ੇਸ਼ ਮੌਕੇ ਤੇ ਡਾ.ਨਿਰਮਲ ਜੌੜਾ ਨਿਰਦੇਸ਼ਕ ਵਿਦਿਆਰਥੀ ਭਲਾਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਉਚੇਚੇ ਤੌਰ ਤੇ ਪਹੁੰਚੇ। ਇਸ ਪ੍ਰੋਗਰਾਮ ਦੇ ਕੇਂਦਰ ਦੇ ਵਿੱਚ ਪ੍ਰਸਿੱਧ ਗਾਇਕ ਕੰਵਰ ਗਰੇਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਕਾਲਜ ਦੇ ਸਥਾਪਨਾ ਵਰ੍ਹੇ ਦੀ ਵਧਾਈ ਦਿੰਦਿਆਂ ਕਿਹਾ ਕਿ ਮਨੁੱਖ ਨੂੰ ਮਨੁੱਖ ਦੇ ਨਜ਼ਦੀਕ ਮੁਹੱਬਤ ਹੀ ਲਿਆ ਸਕਦੀ ਹੈ ਮੁਹੱਬਤ ਹੀ ਮਨੁੱਖ ਦਾ ਆਧਾਰ ਹੈ। ਇਸ ਮੌਕੇ ਲੜਕੀਆਂ ਨੇ ਰਵਾਇਤੀ ਗੀਤ ਘੋੜੀਆਂ ਵੀ ਗਾਇਆ। ਕਾਲਜ ਦੇ ਵਿਦਿਆਰਥੀ ਅਰਮਾਨ ਜੋਤ ਸਿੰਘ ਅਤੇ ਪਾਰਟੀ ਨੇ ਕਵਾਲ ਪੇਸ਼ ਕੀਤੇ। ਇਸ ਮੌਕੇ ਹੈਰੀ ਵਿਰਕ ਨੇ ਵੀ ਗੀਤ ਗਾਇਆ। ਕਾਲਜ ਵਿੱਚ ਰਾਈਨੋ ਇੰਟਰਨੈਸ਼ਨਲ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਚਹਿਕਦੀਪ ਕੌਰ ਨੇ ਕਰੋਸ਼ੀਆ ਸਟਾਲ, ਮਨਪ੍ਰੀਤ ਕੌਰ ਨੇ ਕਢਾਈ ਸਟਾਲ, ਪ੍ਰਿਆ ਕੁਮਾਰੀ, ਕੈਲੀਗ੍ਰਾਫੀ, ਮਨਦੀਪ ਕੌਰ ਤੇ ਸਿਮਰਨ ਕੌਰ ਨੇ ਪੱਲਾ ਮਨਜ਼ੂਰੀਆਂ ਅਤੇ ਕੁਦਰਤੀ ਸੋਪ ਦੀ ਸਟਾਲ ਲਗਾਈ। ਇਸ ਪ੍ਰੋਗਰਾਮ ਵਿੱਚ ਡਾ. ਸੁਰਿੰਦਰ ਸਿੰਘ ਸੰਘਾ ਪ੍ਰਿੰਸੀਪਲ ਦਸ਼ਮੇਸ਼ ਗਰਲਸ ਕਾਲਜ ਬਾਦਲ, ਕਿਰਨਦੀਪ ਕੌਰ ਪ੍ਰਿੰਸੀਪਲ ਮਾਸਟਰ ਤਾਰਾ ਸਿੰਘ ਕਾਲਜ ਲੁਧਿਆਣਾ, ਡਾ. ਪਰਵਿੰਦਰ ਸਿੰਘ ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ, ਡਾ. ਮੁਕੇਸ਼ ਅਰੋੜਾ ਫੈਲੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਡਾ. ਸਤੀਸ਼ ਸ਼ਰਮਾ, ਪਰਮਜੀਤ ਕੌਰ ਗੋਸਲ ਸ਼ਖਸੀਅਤਾਂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।