ਨਸ਼ਾ ਗਿਰੋਹ ਦੇ 6 ਮੈਂਬਰ ਕਾਬੂ

-ਖੰਨਾ ਪੁਲਿਸ ਨੇ ਨਸ਼ਾ ਤਸਕਰ ਗਿਰੋਹ ਦਾ ਕੀਤਾ ਪਰਦਾਫਾਸ਼
ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ
ਖੰਨਾ : ਖੰਨਾ ਪੁਲਿਸ ਵੱਲੋਂ ਵੱਡੇ ਨਸ਼ਾ ਤਸ਼ਕਰ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ। ਜਿਸ ’ਚ ਉਨ੍ਹਾਂ ਪਾਸੋਂ 05 ਕਿੱਲੋ 669 ਗ੍ਰਾਮ ਹੈਰੋਇਨ, 10 ਗ੍ਰਾਮ ਆਈਸ, 30 ਜਿੰਦਾ ਰੌਂਦ 30 ਬੋਰ, 1,60,750 ਰੁਪਏ ਡਰੱਗ ਮਨੀ ਤੇ 02 ਗੱਡੀਆਂ ਬਰਾਮਦ ਕੀਤੀਆਂ ਗਈਆਂ। ਜਾਣਕਾਰੀ ਦਿੰਦਿਆਂ ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਮਾਨਯੋਗ ਗੌਰਵ ਯਾਦਵ ਆਈਪੀਐਸ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਤੇ ਸਤਿੰਦਰ ਸਿੰਘ ਆਈਪੀਐਸ ਡੀਆਈਜੀ ਲੁਧਿਆਣਾ ਰੇਂਜ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਦਰਪਣ ਆਹਲੂਵਾਲੀਆ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਖੰਨਾ ਦੀ ਰਹਿਨੁਮਾਈ ਹੇਠ ਗੈਗਸਟਰਾਂ ਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮਹਿੰਮ ਚਲਾਈ ਗਈ ਹੈ। ਉਨ੍ਹਾਂ ਦੱਸਿਆ ਕਿ 07 ਮਾਰਚ 2026 ਨੂੰ ਇੰਸਪੈਕਟਰ ਅਕਾਸ਼ ਦੱਤ ਮੁੱਖ ਅਫਸਰ ਥਾਣਾ ਦੋਰਾਹਾ ਸਮੇਤ ਪੁਲਿਸ ਪਾਰਟੀ ਨੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਲਿੰਕ ਰੋਡ ਨੇੜੇ ਫਸਟ ਏਡ ਪੋਸਟ ਦੋਰਾਹਾ ਮੋਜੂਦ ਸੀ ਤਾਂ ਲੁਧਿਆਣਾ ਰੋਡ ਸਾਇਡ ਤੋਂ ਇੱਕ ਗੱਡੀ ਰੰਗ ਗਰੇਅ ਮਾਰਕਾ ਆਉਂਦੀ ਦਿਖਾਈ ਦਿੱਤੀ। ਜਿਸ ’ਚ ਇੱਕ ਨੌਜਵਾਨ ਸਵਾਰ ਸੀ, ਜਿਸਨੂੰ ਸ਼ੱਕ ਦੇ ਅਧਾਰ ’ਤੇ ਰੋਕਿਆ ਗਿਆ ਤਾਂ ਉਸਦਾ ਨਾਂ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਂ ਅਕਸ਼ੈ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਨਿਊ ਪ੍ਰੀਤ ਨਗਰ ਸ਼ਿਮਲਾਪੁਰੀ, ਜ਼ਿਲ੍ਹਾ ਲੁਧਿਆਣਾ ਦੱਸਿਆ। ਜਿਸ ਦੀ ਤਲਾਸ਼ੀ ਕਰਮਜੀਤ ਸਿੰਘ ਗਰੇਵਾਲ ਪੀਪੀਐਸ ਡੀਐੱਸਪੀ ਐੱਨਡੀਪੀਐੱਸ ਦੀ ਹਾਜ਼ਰੀ ’ਚ ਅਮਲ ’ਚ ਲਿਆਦੀ ਤਾਂ ਉਸ ਪਾਸੋਂ 301 ਗ੍ਰਾਮ ਹੈਰੋਇਨ ਬਰਾਮਦ ਹੋਈ। ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਐੱਨਡੀਪੀਐੱਸ ਐਕਟ ਥਾਣਾ ਦੋਰਾਹਾ ਦਰਜ ਰਜਿਸਟਰ ਕੀਤਾ ਗਿਆ।
ਮੁਲਜ਼ਮ ਉਕਤ ਅਕਸ਼ੈ ਕੁਮਾਰ ਦੀ ਹੋਰ ਡੂੰਘਾਈ ਨਾਲ ਪੁੱਛਗਿੱਛ ਦੌਰਾਨ ਉਸਦੀ ਨਿਸ਼ਾਨਦੇਹੀ ’ਤੇ 268 ਗ੍ਰਾਮ ਹੈਰੋਇਨ, 10 ਗ੍ਰਾਮ ਆਈਸ, 10,750 ਰੁਪਏ ਡੱਰਗ ਮਨੀ ਤੇ 30 ਜਿੰਦਾ ਰੌਂਦ 30 ਬੋਰ ਬਰਾਮਦ ਹੋਏ। ਜਿਸ ਤੋਂ ਬਾਅਦ ਮਾਮਲੇ ’ਚ ਵਾਧਾ ਜੁਰਮ ਕੀਤਾ ਗਿਆ। ਮੁਲਜ਼ਮ ਪਾਸੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਨਸ਼ਾ ਵਿਸ਼ਾਲ ਪੁੱਤਰ ਲੇਟ ਕੇਵਲ ਕ੍ਰਿਸ਼ਨ ਵਾਸੀ ਗੋਬਿੰਦਸਰ ਨੇੜੇ ਜੀਏਡੀ ਸਕੂਲ ਸ਼ਿਮਲਾਪੁਰੀ, ਜ਼ਿਲ੍ਹਾ ਲੁਧਿਆਣਾ ਤੇ ਸੰਜੀਵ ਕੁਮਾਰ ਉਰਫ ਸਨੀ ਪੁੱਤਰ ਅਸ਼ੀਸ ਪਾਲ ਵਾਸੀ ਨਿਊ ਗੋਬਿੰਦ ਨਗਰ, ਸ਼ਿਮਲਾਪੁਰੀ, ਜ਼ਿਲ੍ਹਾ ਲੁਧਿਆਣਾ ਤੋ ਲੈ ਕੇ ਆਇਆ ਸੀ ਤੇ ਇਹ ਤਿੰਨੋ ਮਿਲ ਕੇ ਵੱਖ-ਵੱਖ ਥਾਵਾਂ ਪਰ ਨਸ਼ੇ ਦੀ ਸਪਲਾਈ ਕਰਦੇ ਸਨ। ਸੰਜੀਵ ਕੁਮਾਰ ਉਰਫ ਸਨੀ ਆਪਣਾ ਸਾਰਾ ਨਸ਼ਾ ਵਿਸ਼ਾਲ ਪੁੱਤਰ ਲੇਟ ਕੇਵਲ ਕ੍ਰਿਸ਼ਨ ਕੋਲ ਰੱਖਦਾ ਸੀ। ਜਿਸ ਤੋਂ ਬਾਅਦ ਵਿਸ਼ਾਲ ਪੁੱਤਰ ਲੇਟ ਕੇਵਲ ਕ੍ਰਿਸ਼ਨ ਤੇ ਸੰਜੀਵ ਕੁਮਾਰ ਉਰਫ ਸਨੀ ਪੁੱਤਰ ਅਸ਼ੀਸ ਪਾਲ ਨੂੰ ਮੁਕੱਦਮਾ ਉਕਤ ’ਚ ਮੁਲਜ਼ਮ ਨਾਮਜਦ ਕਰਕੇ ਮੁਲਜ਼ਮ ਵਿਸ਼ਾਲ ਪੁੱਤਰ ਲੇਟ ਕੇਵਲ ਕ੍ਰਿਸ਼ਨ ਵਾਸੀ ਗੋਬਿੰਦਸਰ ਨੇੜੇ ਜੀਏਡੀ ਸਕੂਲ ਸ਼ਿਮਲਾਪੁਰੀ, ਜ਼ਿਲ੍ਹਾ ਲੁਧਿਆਣਾ ਨੂੰ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ।
ਮੁਲਜ਼ਮ ਉਕਤ ਵਿਸ਼ਾਲ ਦੀ ਹੋਰ ਡੂੰਘਾਈ ਨਾਲ ਪੁੱਛਗਿੱਛ ਪਰ ਇਹ ਗੱਲ ਸਾਹਮਣੇ ਆਈ ਕਿ ਸੰਜੀਵ ਕੁਮਾਰ ਉਰਫ ਸਨੀ ਵੱਲੋ ਦਿੱਤੇ ਗਏ ਨਸ਼ੇ ਦੀ ਵੱਖ-ਵੱਖ ਥਾਵਾਂ ਪਰ ਸਪਲਾਈ ਦਾ ਸਾਰਾ ਕੰਮ ਕਰਦਾ ਸੀ। ਜੋ ਅਕਸ਼ੈ ਕੁਮਾਰ ਰਾਹੀ ਨਸ਼ਾ ਵੇਚ ਕੇ ਮਿਲੇ ਪੈਸਿਆਂ ਨੂੰ ਉਹ ਸੰਜੀਵ ਕੁਮਾਰ ਉਰਫ ਸਨੀ ਦੇ ਦਿੰਦਾ ਸੀ। ਜਿਸ ਤੋਂ ਬਾਅਦ ਮਾਮਲਾ ਐੱਨਡੀਪੀਐੱਸ ਐਕਟ ਦਾ ਵਾਧਾ ਜੁਰਮ ਕੀਤਾ ਗਿਆ। ਮੁਲਜ਼ਮ ਸੰਜੀਵ ਕੁਮਾਰ ਉਰਫ ਸਨੀ ਨੂੰ ਭਾਲ ਕਰਨ ਲਈ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਤੇ ਮਿਤੀ 20 ਮਈ 2026 ਨੂੰ ਮੁਲਜ਼ਮ ਸੰਜੀਵ ਕੁਮਾਰ ਉਰਫ ਸਨੀ ਪੁੱਤਰ ਅਸ਼ੀਸ ਪਾਲ ਵਾਸੀ ਗਲੀ ਨੰਬਰ 20, ਨਿਊ ਗੋਬਿੰਦ ਨਗਰ, ਸ਼ਿਮਲਾਪੁਰੀ, ਜ਼ਿਲ੍ਹਾ ਲੁਧਿਆਣਾ ਮੁਕੱਦਮਾ ਉਕਤ ’ਚ ਜਸਬ ਜਾਬਤਾ ਅਨੁਸਾਰ ਗ੍ਰਿਫ਼ਤਾਰ ਕੀਤਾ ਗਿਆ।
ਮੁਲਜ਼ਮ ਉਕਤ ਸੰਜੀਵ ਕੁਮਾਰ ਉਰਫ ਸਨੀ ਦੀ ਡੂੰਘਾਈ ਨਾਲ ਪੁੱਛਗਿੱਛ ਪਰ ਇਹ ਗੱਲ ਸਾਹਮਣੇ ਆਈ ਕਿ ਉਸਦੀ ਰੋਪੜ ਜੇਲ੍ਹ ’ਚ ਜਤਿੰਦਰ ਸਿੰਘ ਉਰਫ ਗੋਲਡੀ ਪੁੱਤਰ ਅਵਤਾਰ ਸਿੰਘ ਨਾਲ ਮੁਲਾਕਤ ਹੋਈ। ਜੇਲ੍ਹ ਤੋਂ ਬਾਹਰ ਆਉਣ ਤੋ ਬਾਅਦ ਦੋਨੋਂ ਮਿਲ ਕੇ ਨਸ਼ੇ ਦੀ ਸਪਲਾਈ ਦਾ ਕੰਮ ਕਰਨਾ ਸੁਰੂ ਕਰ ਦਿੱਤਾ। ਜਿਸ ਤੋਂ ਬਾਅਦ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਸਿੰਕਦਰ ਸਿੰਘ ਬਾਹਰ ਚਲਾ ਗਿਆ। ਜਤਿੰਦਰ ਸਿੰਘ ਉਰਫ ਗੋਲਡੀ ਪੁੱਤਰ ਅਵਤਾਰ ਸਿੰਘ ਬਾਹਰਲੇ ਦੇਸ਼ ਬੈਠ ਕੇ ਆਪਣੇ ਸਾਥੀ ਗੁਰਜੰਟ ਸਿੰਘ ਉਰਫ ਜੱਟਾ ਪੁੱਤਰ ਸਿੰਕਦਰ ਸਿੰਘ ਤੇ ਹਰਵੀਰ ਸਿੰਘ ਸੋਹਲ ਪੁੱਤਰ ਰਣਜੀਤ ਸਿੰਘ ਨਾਲ ਮਿਲ ਕੇ ਭਾਰੀ ਮਾਤਰਾ ’ਚ ਨਸ਼ੇ ਦੀ ਸਪਲਾਈ ਕੰਮ ਕਰਦੇ ਹਨ। ਜਿਸ ਤੋਂ ਬਾਅਦ ਜਤਿੰਦਰ ਸਿੰਘ ਉਰਫ ਗੋਲਡੀ ਪੁੱਤਰ ਅਵਤਾਰ ਸਿੰਘ, ਗੁਰਜੰਟ ਸਿੰਘ ਉਰਫ ਜੱਟਾ ਪੁੱਤਰ ਸਿੰਕਦਰ ਸਿੰਘ ਤੇ ਹਰਵੀਰ ਸਿੰਘ ਸੋਹਲ ਪੁੱਤਰ ਰਣਜੀਤ ਸਿੰਘ ਨੂੰ ਮੁਕੱਦਮਾ ਉਕਤ ’ਚ ਮੁਲਜ਼ਮ ਨਾਮਜਦ ਕਰਕੇ ਮੁਲਜ਼ਮ ਹਰਵੀਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਭਿੰਡੀ ਸੈਦਾ, ਜ਼ਿਲ੍ਹਾ ਅਮ੍ਰਿਤਸਰ ਦਿਹਾਤੀ ਨੂੰ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ, ਜਿਸਦੀ ਗੱਡੀ ’ਚ ਪਏ ਬੈਗ ’ਚੋਂ 05 ਕਿੱਲੋ 100 ਗ੍ਰਾਮ ਹੈਰੋਇਨ, 1,50,000 ਰੁਪਏ ਦੀ ਡੱਰਗ ਮਨੀ ਤੇ ਇੱਕ ਗੱਡੀ ਮਾਰਕਾ ਥਾਰ ਬ੍ਰਾਮਦ ਕੀਤੀ। ਮੁਲਜ਼ਮਾਂ ਪਾਸੋਂ ਡੁੰਘਾਈ ਨਾਲ ਪੁੱਛ ਗਿੱਛ ਜਾਰੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਇਸ ਮੌਕੇ ਪਵਨਜੀਤ ਪੀਪੀਐਸ ਕਪਤਾਨ ਪੁਲਿਸ ਆਈ, ਮੋਹਿਤ ਕੁਮਾਰ ਸਿੰਗਲਾ ਉਪ ਕਪਤਾਨ ਪੁਲਿਸ ਆਈ, ਹਰਮਨਪ੍ਰੀਤ ਸਿੰਘ ਉਪ ਕਪਤਾਨ ਪੁਲਿਸ ਪਾਇਲ, ਇੰਸਪੈਕਟਰ ਅਕਾਸ਼ ਦੱਤ ਮੁੱਖ ਅਫਸਰ, ਥਾਣਾ ਦੋਰਾਹਾ, ਇੰਸਪੈਕਟਰ ਜਸ਼ਨਪ੍ਰੀਤ ਸਿੰਘ, ਇੰਚਾਰਜ ਸੀਆਈਏ ਖੰਨਾ ਆਦਿ ਹਾਜ਼ਰ ਸਨ।