10ਵੀਂ ਦੇ ਨਤੀਜੇ ਵਿੱਚ ਮਹਾਨਗਰ ਦੇ 38 ਵਿਦਿਆਰਥੀਆਂ ਮੈਰਿਟ ਸੂਚੀ ਵਿੱਚ ਨਾਮ ਕਰਵਾਇਆ ਦਰਜ

-ਜ਼ਿਲ੍ਹੇ ਵਿੱਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ’ਤੇ ਕੁੜੀਆਂ ਦਾ ਕਬਜ਼ਾ
-ਲੁਧਿਆਣਾ ਦੇ ਪਾਸ ਫੀਸਦ ਵਿੱਚ ਫਿਰ ਆਈ ਗਿਰਾਵਟ
---
ਰਵੀ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੋਮਵਰ ਨੂੰ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਮਹਾਨਗਰ ਲੁਧਿਆਣਾ ਦੀ ਮੈਰਿਟ ਸੂਚੀ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ’ਤੇ ਕੁੜੀਆਂ ਕਾਬਜ਼ ਰਹੀਆਂਮਹਨ। ਇਹ ਤਿੰਨੇ ਹੀ ਕੁੜੀਆਂ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੈਂਡਰੀ ਸਕੂਲ, ਸ਼ਿਮਲਾਪੁਰੀ ਦੀਆਂ ਹਨ। ਜ਼ਿਲ੍ਹਾ ਲੁਧਿਆਣਾ ਵਿੱਚੋਂ ਰਿਧਿਮਾ ਬੋਸ ਪੁੱਤਰੀ ਚੰਦਨ ਬੋਸ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੈਂਡਰੀ ਸਕੂਲ ਸ਼ਿਮਲਾਪੁਰੀ ਨੇ (643/650) 98.92 ਫੀਸਦੀ ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿੱਚੋਂ 5ਵਾਂ ਅਤੇ ਲੁਧਿਆਣਾ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਕੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਇਸ ਤਰ੍ਹਾਂ ਹੀ ਜ਼ਿਲ੍ਹੇ ਭਰ ਚੋਂ ਦੂਜੇ ਸਥਾਨ ਤੇ ਵੀ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਦੀ ਵਿਦਿਆਰਥਣ ਸਾਚੀ ਰਾਏ ਪੁੱਤਰੀ ਵਿਕਾਸ ਰਾਏ ਨੇ 642/650 ( 98.77 ਫੀਸਦੀ) ਅੰਕ ਅਤੇ ਤਰਨਪ੍ਰੀਤ ਕੌਰ ਪੁੱਤਰੀ ਜਗਦੀਸ਼ ਸਿੰਘ ਨੇ 640/650 (98.46) ਫੀਸਦੀ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ ਹੈ।
---
ਪਿਛਲੇ ਸਾਲਾਂ ਤੋਂ ਲੁਧਿਆਣਾ ਦੀ ਪਾਸ ਫੀਸਦ ਲਗਾਤਾਰ ਘੱਟ ਰਹੀ
ਲੁਧਿਆਣਾ ਜ਼ਿਲ੍ਹੇ ਵਿੱਚੋਂ ਕੁੱਲ 36872 ਵਿਦਿਆਰਥੀਆਂ ਨੇ ਪ੍ਰੀਖਿਆਵਾਂ ਦਿੱਤੀਆਂ, ਜਿਨ੍ਹਾਂ ਵਿੱਚੋਂ 32888 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ, ਜਿਸ ਹਿਸਾਬ ਨਾਲ ਲੁਧਿਆਣਾ ਜ਼ਿਲ੍ਹੇ ਦੀ ਕੁੱਲ ਪਾਸ ਫੀਸਦ 89.20 ਫ਼ੀਸਦੀ ਰਹੀ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਘੱਟ ਹੈ, ਕਿਉਂਕਿ ਪਿਛਲੇ ਸਾਲ ਲੁਧਿਆਣਾ ਜ਼ਿਲ੍ਹੇ ਦੀ ਪਾਸ ਫੀਸਦ 91.62 ਫੀਸਦੀ ਸੀ। ਇਸ ਸਾਲ 2026 ਵਿੱਚ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਲੁਧਿਆਣਾ ਪੰਜਾਬ ਵਿੱਚੋਂ 23ਵੇਂ ਸਥਾਨ ਤੇ ਰਿਹਾ, ਜ਼ਿਕਰਯੋਗ ਹੈ ਕਿ ਸਾਲ 2025 ਦੇ ਵਿੱਚ ਵੀ ਲੁਧਿਆਣਾ 23ਵੇਂ ਸਥਾਨ ਤੇ ਹੀ ਸੀ। ਸਾਲ 2024 ਦੇ ਵਿੱਚ ਲੁਧਿਆਣਾ 22ਵੇਂ ਸਥਾਨ ਤੇ ਸੀ। ਦੇਖਿਆ ਜਾਵੇ ਤਾਂ ਲੁਧਿਆਣਾ ਜ਼ਿਲ੍ਹਾ ਦੋ ਸਾਲਾਂ ਦੇ ਮੁਕਾਬਲੇ ਪਾਸ ਫੀਸਦ ਵਿੱਚ ਹੋਰ ਵੀ ਪਿੱਛੇ ਚਲਾ ਗਿਆ ਹੈ। ਲੁਧਿਆਣਾ ਜ਼ਿਲ੍ਹੇ ਵਿੱਚੋਂ ਕੁਲ 38 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ, ਜਿਸ ਵਿੱਚ ਕੁੜੀਆਂ 27 ਅਤੇ ਮੁੰਡੇ ਕੁੜੀਆਂ ਨਾਲੋਂ ਅੱਧ ਤੋਂ ਵੀ ਘੱਰ ਸਿਰਫ 11 ਹਨ। ਦੱਸਣਯੋਗ ਹੈ ਕਿ ਸਾਲ 2025 ਵਿੱਚ ਲੁਧਿਆਣਾ ਜ਼ਿਲ੍ਹੇ ਚੋਂ 52 ਅਤੇ ਸਾਲ 2024 ਵਿੱਚ 59 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਸੀ।
---
ਲੁਧਿਆਣਾ ਜ਼ਿਲ੍ਹੇ ਦੀ ਮੈਰਿਟ ਲਿਸਟ
ਮਹਿਕ ਸ਼ਰਮਾ ਪੁੱਤਰੀ ਲਲਿਤ ਕੁਮਾਰ ਸ਼ਰਮਾ (638/650) ਬੀਸੀਐਮ ਸੀਨੀਅਰ ਸੈਕੈਂਡਰੀ ਸਕੂਲ ਜਮਾਲਪੁਰ ਕਲੋਨੀ ਫੋਕਲ ਪੁਆਇੰਟ।
ਜਸਪ੍ਰੀਤ ਕੌਰ ਪੁੱਤਰੀ ਗੁਰਜੀਤ ਸਿੰਘ (637/650) ਆਰਐਸ ਮਾਡਲ ਸੀਨੀਅਰ ਸੈਕੈਂਡਰੀ ਸਕੂਲ, ਸ਼ਾਸਤਰੀ ਨਗਰ।
ਲਕਸ਼ਮਣ ਯਾਦਵ ਪੁੱਤਰ ਜਗਨਨਾਥ ਯਾਦਵ (634/650) ਚਿਲਡਰਨ ਵੈਲੀ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ, ਮੁੰਡੀਆਂ ਕਲਾਂ।
ਸੁਹਾਨਾ ਪੁੱਤਰੀ ਰਮੇਸ਼ ਗੁਪਤਾ(634/650) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
ਰਵਨੀਤ ਕੌਰ ਪੁੱਤਰੀ ਮਨਜਿੰਦਰ ਸਿੰਘ (633/650) ਦਸ਼ਮੇਸ਼ ਮਾਡਲ ਸੀਨੀਅਰ ਸੈਕੈਂਡਰੀ ਸਕੂਲ, ਦੋਰਾਹਾ।
ਪ੍ਰਦੀਪ ਕੌਰ ਪੁੱਤਰੀ ਹਰਮਿੰਦਰ ਸਿੰਘ (633/650) ਗੁਰੂ ਰਾਮਦਾਸ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ, ਝੋਰੜਾਂ।
ਅੰਕ੍ਰਿਤਾ ਪੁੱਤਰੀ ਧਰਮਿੰਦਰ (633/650) ਮੈਰੀਮਿੰਟ ਪਬਲਿਕ ਹਾਈ ਸਕੂਲ, ਨਿਊ ਅਮਨ ਨਗਰ।
ਵਰਸ਼ਾ ਪੁੱਤਰੀ ਅਸ਼ੋਕ ਕੁਮਾਰ (631/650) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
ਅੰਕੁਰ ਪੁੱਤਰ ਸਤੀਸ਼ (631/650) ਸੀਨੀਅਰ ਨੈਸ਼ਨਲ ਹਾਈ ਸਕੂਲ, ਕ੍ਰਿਸ਼ਨਾ ਨਗਰ।
ਮਨਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ (631/650) ਸਵਾਮੀ ਵਿਵੇਕਾਨੰਦ ਸੀਨੀਅਰ ਸੈਕੈਂਡਰੀ ਸਕੂਲ, ਬੀਆਰਐਸਸ ਨਗਰ।
ਗਰੀਮਾ ਸ਼ਰਮਾ ਪੁੱਤਰੀ ਚੂੜਾਮਨੀ ਸ਼ਰਮਾ (631/650) ਏਟੀਐਮ ਜੈਨ ਪਬਲਿਕ ਸਕੂਲ, ਨਿਊ ਸ਼ਿਮਲਾਪੁਰੀ।
ਅਨਮੋਲਪ੍ਰੀਤ ਸਿੰਘ ਪੁੱਤਰ ਜਗਦੀਸ਼ ਸਿੰਘ (630/650) ਆਰਐਸ ਮਾਡਲ ਸੀਨੀਅਰ ਸੈਕੈਂਡਰੀ ਸਕੂਲ, ਸ਼ਾਸਤਰੀ ਨਗਰ।
ਸਿਮਰਜੀਤ ਸਿੰਘ ਪੁੱਤਰ ਹਰਦੀਪ ਸਿੰਘ (630/650) ਐਸਜੀਡੀ ਗਰਾਮਰ ਸੀਨੀਅਰ ਸੈਕੈਂਡਰੀ ਸਕੂਲ, ਢੰਡਾਰੀ ਕਲਾਂ।
ਪ੍ਰੀਆੰਸੂ ਪੁੱਤਰ ਜਤਿੰਦਰ ਕੁਮਾਰ (630/650) ਰਾਮ ਕ੍ਰਿਸ਼ਨ ਮੈਮੋਰੀਅਲ ਸੀਨੀਅਰ ਸੈਕੈਂਡਰੀ ਸਕੂਲ_ ਗੁਰੂ ਰਾਮਦਾਸ ਨਗਰ।
ਕ੍ਰਿਸ਼ ਕੁਮਾਰ ਪੁੱਤਰ ਦਿਨੇਸ਼ ਕੁਮਾਰ ਸਿੰਘ (635/650) ਐਸਜੀਡੀ ਗਰਾਮਰ ਸਕੂਲ, ਢੰਡਾਰੀ ਕਲਾਂ।
ਸ਼ਿਵਮ ਨੇਗੀ ਪੁੱਤਰ ਅਜੈ ਸਿੰਘ ਨੇਗੀ (629/650) ਨਿਊ ਸ਼ਿਵ ਸ਼ਕਤੀ ਸੀਨੀਅਰ ਸੈਕੈਂਡਰੀ ਸਕੂਲ, ਲੁਹਾਰਾ ਰੋਡ।
ਲਵਨਿਆ ਜੈਨ ਪੁੱਤਰੀ ਸੂਰਜ ਭਾਨ ਜੈਨ (628/650) ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਸਰਕਾਰੀ ਹਾਈ ਸਕੂਲ, ਰੁੜਕਾਂ ਕਲਾਂ।
ਝਲਕ ਪੁੱਤਰੀ ਸ਼ਿਵ ਕੁਮਾਰ ਗਰਗ (628/650) ਬੀਸੀਐਮ ਸੀਨੀਅਰ ਸੈਕੈਂਡਰੀ ਸਕੂਲ, ਫੋਕਲ ਪੁਆਇੰਟ।
ਪ੍ਰਭਨੀਤ ਕੌਰ ਪੁੱਤਰੀ ਅੰਗਰੇਜ਼ ਸਿੰਘ (628/650) ਭਾਈ ਦਾਨ ਸਿੰਘ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ, ਮਾਣੂੰਕੇ।
ਨਰਿੰਦਰ ਕੌਰ ਸੰਧੂ ਪੁੱਤਰੀ ਗੁਰਪ੍ਰੀਤ ਸਿੰਘ ਸੰਧੂ (627/650) ਭਾਈ ਦਾਨ ਸਿੰਘ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ,ਮਾਣੂੰਕੇ।
ਅਨਮੋਲਪ੍ਰੀਤ ਕੌਰ ਦੇਹੜ ਪੁੱਤਰੀ ਹਰਜੀਤ ਸਿੰਘ (627/650) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
ਨਿਤੀਸ਼ ਕੁਮਾਰ ਝਾਅ ਪੁੱਤਰ ਸੁਧੀਰ ਕੁਮਾਰ ਝਾਅ (626/650) ਲੱਕੀ ਸੀਨੀਅਰ ਮਾਡਲ ਸਕੂਲ, ਸ਼ੇਰਪੁਰ ਕਲਾਂ।
ਸ਼ਿਵਮ ਮਿਸ਼ਰਾ ਪੁੱਤਰ ਭਗਵਾਨ ਮਿਸ਼ਰਾ (626/650) ਚਿਲਡਰਨ ਵੈਲੀ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ, ਮੰਡੀਆਂ ਕਲਾਂ।
ਮੋਹਣੀ ਪੁੱਤਰੀ ਮਹਾਂਵੀਰ ਪ੍ਰਸਾਦ (626/650) ਬੀਸੀਐਮ ਸੀਨੀਅਰ ਸੈਕੈਂਡਰੀ ਸਕੂਲ, ਫੋਕਲ ਪੁਆਇੰਟ।
ਅਰੂਸ਼ੀ ਸ਼ਰਮਾ ਪੁੱਤਰੀ ਤਿਲਕ ਰਾਜ (626/650) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
ਤਰਨਵੀਰ ਕੌਰ ਪੁੱਤਰੀ ਅਮਨਪ੍ਰੀਤ ਸਿੰਘ (625/650) ਭਾਈ ਦਾਨ ਸਿੰਘ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ,ਮਾਣੂੰਕੇ।
ਸੁਰਜੀਤ ਸ਼ਰਮਾ ਪੁੱਤਰ ਉਮੇਸ਼ ਸ਼ਰਮਾ (625/650) ਸਨਰਾਈਜ ਕਾਨਵੈਂਟ ਸੀਨੀਅਰ ਸੈਕੈਂਡਰੀ ਸਕੂਲ, ਜਮਾਲਪੁਰ।
ਅਨੁਸ਼ਕਾ ਪੁੱਤਰੀ ਸ਼ਤਰੂਹਨ ਯਾਦਵ (625/650) ਡਾ: ਏਵੀਐਮ ਪਬਲਿਕ ਸੀਨੀਅਰ ਸੈਕੈਂਡਰੀ ਸਕੂਲੂ, ਈਸ਼ਾ ਨਗਰੀ।
ਤਨਵੀਰ ਸਿੰਘ ਪੁੱਤਰ ਇੰਦਰਜੀਤ ਸਿੰਘ (624/650) ਸਨਮਤੀ ਵਿਮਲ ਜੈਨ ਸੀਨੀਅਰ ਸੈਕੈਂਡਰੀ ਸਕੂਲ, ਜਗਰਾਉਂ।
ਏਕਤਾ ਪੁੱਤਰੀ ਵਰਿੰਦਰ ਕੁਮਾਰ (624/650) ਏਟੀਐਮ ਜੈਨ ਪਬਲਿਕ ਸਕੂਲ, ਨਿਊ ਸ਼ਿਮਲਾਪੁਰੀ।
ਸੁਖਮਨੀ ਕੌਰ ਪੁੱਤਰੀ ਸੁਰਜੀਤ ਸਿੰਘ (624/650) ਤੇਜਾ ਸਿੰਘ ਸੁਤੰਤਰ ਮੈਮੋਰੀਅਲ, ਸਕੂਲ ਸ਼ਿਮਲਾਪੁਰੀ।
ਸ਼ਿਵਾਨੀ ਕੁਮਾਰੀ ਪੁੱਤਰੀ ਸ਼ਰਵਨ ਕੁਮਾਰ (624/650) ਆਰਐਸ ਮਾਡਲ ਸੀਨੀਅਰ ਸੈਕੈਂਡਰੀ ਸਕੂਲ, ਸ਼ਾਸਤਰੀ ਨਗਰ।
ਆਇਸ਼ਾ ਪੁੱਤਰੀ ਲੋਕਿੰਦਰ ਕੁਮਾਰ (624/650) ਸੀਨੀਅਰ ਨੈਸ਼ਨਲ ਹਾਈ ਸਕੂਲ, ਕ੍ਰਿਸ਼ਨਾ ਨਗਰ।
ਏਕਤਾ ਪੁੱਤਰੀ ਦਵਿੰਦਰ ਕੁਮਾਰ (624/650) ਸਿਲਵਰ ਸਪੋਟ ਕਾਨਵੈਂਟ, ਸਕੂਲ ਹਰਗੋਬਿੰਦ ਮਾਰਗ।
ਅਮਨਦੀਪ ਕੌਰ ਪੁੱਤਰੀ ਪ੍ਰਿਤਪਾਲ ਸਿੰਘ (624/650) ਕੈਬਰਿਜ ਮਾਡਰਨ ਸੀਨੀਅਰ ਸੈਕੈੰਡਰੀ, ਸਕੂਲ ਚੋਮੋਂ।
---
ਟਾਪਰਾਂ ਨੇ ਕਿਹਾ, ਸੁਪਨਿਆਂ ਵੱਲ ਵਧ ਰਹੇ ਨੇ ਕਦਮ
ਮਕੈਨੀਕਲ ਇੰਜੀਨੀਅਰ ਬਣਨਾ ਚਾਹੁੰਦੀ ਹੈ ਰਿਧਿਮਾ ਬੋਸ
ਇੱਕ ਨਿੱਜੀ ਕੱਪੜਾ ਕੰਪਨੀ ਵਿੱਚ ਮੈਨੇਜਰ ਚੰਦਨ ਬੋਸ ਤੇ ਘਰੇਲੂ ਔਰਤ ਪੂਨਮ ਬੋਸ ਦੀ ਧੀ ਰਿਥਿਮਾ ਮਕੈਨੀਕਲ ਇੰਜੀਨੀਅਰ ਬਣਨਾ ਚਾਹੁੰਦੀ ਹੈ। ਸ਼ਿਮਲਾਪੁਰੀ ਇਲਾਕੇ ਦੀ ਰਹਿਣ ਵਾਲੀ ਰਿਦਿਮਾ ਨੇ ਕਿਹਾ ਕਿ ਉਸ ਨੂੰ ਉਮੀਦ ਸੀ ਕਿ ਉਹ ਪਹਿਲੇ ਦਰਜੇ ਵਿੱਚ ਆਵੇਗੀ। ਉਸ ਨੇ ਕਦੇ ਵੀ ਸਮੇਂ ਦੇ ਆਧਾਰ 'ਤੇ ਆਪਣੀ ਪੜ੍ਹਾਈ 'ਤੇ ਧਿਆਨ ਨਹੀਂ ਦਿੱਤਾ। ਉਸ ਨੇ ਹਰ ਵਿਸ਼ੇ ਵਿੱਚ ਜਿੰਨੀ ਹੋ ਸਕੇ ਮਿਹਨਤ ਕੀਤੀ। ਰਿਦਿਮਾ, ਜਿਸ ਨੂੰ ਸ਼ਿਲਪਕਾਰੀ ਅਤੇ ਬੋਲਣ ਦਾ ਸ਼ੌਕ ਹੈ, ਆਰਾਮ ਕਰਨ ਲਈ ਆਪਣੇ ਮਾਪਿਆਂ ਨਾਲ ਸਮਾਂ ਬਿਤਾਉਂਦੀ ਹੈ। ਰਿਦਿਮਾ ਨੇ ਪੰਜਾਬੀ ਵਿੱਚ 150 ਵਿੱਚੋਂ 149, ਅੰਗਰੇਜ਼ੀ ਵਿੱਚ 100, ਹਿੰਦੀ ਵਿੱਚ 100, ਗਣਿਤ ਵਿੱਚ 100, ਵਿਗਿਆਨ ਵਿੱਚ 100 ਅਤੇ ਸਮਾਜਿਕ ਵਿਗਿਆਨ ਵਿੱਚ 94 ਅੰਕ ਪ੍ਰਾਪਤ ਕੀਤੇ। ਰਿਦਿਮਾ ਦੀ ਭੈਣ, ਪੂਰਨਿਮਾ ਬੋਸ ਨੇ ਵੀ ਆਪਣੀ ਦਸਵੀਂ ਜਮਾਤ ਵਿੱਚ ਮੈਰਿਟ ਸੂਚੀ ਵਿੱਚ 13ਵਾਂ ਸਥਾਨ ਪ੍ਰਾਪਤ ਕੀਤਾ।
---
ਯੂਪੀਐਸਸੀ ਪਾਸ ਕਰਨਾ ਹੈ ਸਾਚੀ ਰਾਏ ਦਾ ਸੁਪਨਾ
ਪੇਸ਼ੇ ਤੋਂ ਵਕੀਲ ਵਿਕਾਸ ਰਾਏ ਅਤੇ ਘਰੇਲੂ ਔਰਤ ਪ੍ਰੀਤੀ ਰਾਏ ਦੀ ਧੀ ਸਾਚੀ ਰਾਏ ਯੂਪੀਐਸਸੀ ਪਾਸ ਕਰਨਾ ਚਾਹੁੰਦੀ ਹੈ। ਈਸ਼ਰ ਸਿੰਘ ਨਗਰ ਦੀ ਰਹਿਣ ਵਾਲੀ ਸਾਚੀ ਨੇ ਪੰਜਾਬੀ ਵਿੱਚ 150, ਅੰਗਰੇਜ਼ੀ ਵਿੱਚ 100, ਗਣਿਤ ਵਿੱਚ 100, ਹਿੰਦੀ ਵਿੱਚ 96, ਵਿਗਿਆਨ ਵਿੱਚ 99 ਅਤੇ ਸਮਾਜਿਕ ਅਧਿਐਨ ਵਿੱਚ 97 ਅੰਕ ਪ੍ਰਾਪਤ ਕੀਤੇ। ਸਾਚੀ, ਜੋ ਸਵੈ-ਅਧਿਐਨ ਨੂੰ ਤਰਜੀਹ ਦਿੰਦੀ ਹੈ, ਪ੍ਰੀਖਿਆ ਦੇ ਦਿਨਾਂ ਦੌਰਾਨ ਸਵੇਰੇ 1 ਵਜੇ ਤੱਕ ਪੜ੍ਹਾਈ ਕਰਦੀ ਸੀ। ਨਾਵਲ ਪੜ੍ਹਨ ਅਤੇ ਗਾਉਣ ਦੀ ਸ਼ੌਕੀਨ, ਸਾਚੀ ਆਰਾਮ ਕਰਨ ਲਈ ਸੰਗੀਤ ਸੁਣਦੀ ਸੀ ਅਤੇ ਆਪਣੇ ਮੋਬਾਈਲ ਫੋਨ ਦੀ ਵਰਤੋਂ ਵੀ ਕਰਦੀ ਸੀ।
---
ਸੀਏ ਬਣਨ ਦੀ ਇੱਛੁਕ ਹੈ ਤਰਨਪ੍ਰੀਤ ਕੌਰ
ਕਾਰਪੇਂਟਰ ਜਗਦੀਸ਼ ਸਿੰਘ ਅਤੇ ਘਰੇਲੂ ਔਰਤ ਰੁਪਿੰਦਰ ਕੌਰ ਦੀ ਧੀ ਤਰਨਪ੍ਰੀਤ ਕੌਰ ਦਾ ਉਦੇਸ਼ ਸੀਏ ਬਣਨਾ ਹੈ। ਸ਼ਿਮਲਾਪੁਰੀ ਦੇ ਪ੍ਰੀਤ ਨਗਰ ਇਲਾਕੇ ਦੀ ਰਹਿਣ ਵਾਲੀ ਤਰਨਪ੍ਰੀਤ ਕੌਰ ਨੇ ਪੰਜਾਬੀ ਵਿੱਚ 150 ਵਿੱਚੋਂ 148, ਗਣਿਤ ਵਿੱਚ 100, ਵਿਗਿਆਨ ਵਿੱਚ 99, ਸਮਾਜਿਕ ਵਿਗਿਆਨ ਵਿੱਚ 99, ਅੰਗਰੇਜ਼ੀ ਵਿੱਚ 98 ਅਤੇ ਹਿੰਦੀ ਵਿੱਚ 96 ਅੰਕ ਪ੍ਰਾਪਤ ਕੀਤੇ। ਕਲਾ ਅਤੇ ਸ਼ਿਲਪਕਾਰੀ ਦੀ ਸ਼ੌਕੀਨ, ਤਰਨਪ੍ਰੀਤ ਨੇ ਕਿਹਾ ਕਿ ਉਸਨੇ ਕਦੇ ਵੀ ਆਪਣੀ ਪੜ੍ਹਾਈ ਲਈ ਸਮਾਂ-ਸਾਰਣੀ ਨਹੀਂ ਬਣਾਈ ਪਰ ਜਦੋਂ ਤੱਕ ਉਹ ਵਿਸ਼ਾ ਪੂਰਾ ਨਹੀਂ ਕਰ ਲੈਂਦੀ, ਉਦੋਂ ਤੱਕ ਪੜ੍ਹਾਈ ਕਰੇਗੀ। ਤਰਨਪ੍ਰੀਤ, ਜੋ ਸਵੈ-ਅਧਿਐਨ ਨੂੰ ਤਰਜੀਹ ਦਿੰਦੀ ਹੈ, ਨੇ 11ਵੀਂ ਜਮਾਤ ਦੇ ਕਾਮਰਸ ਵਿੱਚ ਦਾਖਲਾ ਲਿਆ ਹੈ।