ਲੁਧਿਆਣੇ ਦੀਆਂ 2 ਧੀਆਂ ਨੇ ਵਧਾਇਆ ਜ਼ਿਲ੍ਹੇ ਦਾ ਮਾਣ

- 12ਵੀਂ ਦੇ ਨਤੀਜਿਆਂ ਵਿੱਚ ਪੂਰੇ ਅੰਕ ਪ੍ਰਾਪਤ ਕਰ ਪੰਜਾਬ ਵਿੱਚੋਂ ਹਾਸਿਲ ਕੀਤਾ ਦੂਜਾ ਅਤੇ ਤੀਜਾ ਸਥਾਨ
---
ਰਵੀ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੁੱਧਵਾਰ ਨੂੰ 12ਵੀਂ ਜਮਾਤ ਦੇ ਨਤੀਜੇ ਐਲਾਨ ਕਰਕੇ ਵਿਦਿਆਥੀਆਂ ਦੀ ਉਡੀਕ ਖਤਮ ਕਰ ਦਿੱਤੀ। ਅੱਜ ਐਲਾਨੇ ਗਏ 12ਵੀਂ ਦੇ ਨਤੀਜੇ ਵਿੱਚ ਲੁਧਿਆਣਾ ਸ਼ਹਿਰ ਦੀਆਂ 2 ਧੀਆਂ ਨੇ ਪੰਜਾਬ ਵਿੱਚੋਂ ਦੂਜਾ ਤੇ ਤੀਜਾ ਸਥਾਨ ਹਾਸਿਲ ਕਰ ਜ਼ਿਲ੍ਹੇ ਦਾ ਮਾਣ ਵਧਾਇਆ। ਪੰਜਾਬ ਵਿੱਚ ਦੂਜਾ ਸਥਾਨ ਹਾਸਿਲ ਕਰਨ ਵਾਲੀ ਲੜਕੀ ਸੁਹਾਨੀ ਚੌਹਾਨ ਪੁੱਤਰੀ ਲਲਿਤ ਚੌਹਾਨ ਉੱਤਰ ਪ੍ਰਦੇਸ਼ ਨਾਲ ਸੰਬਧਤ ਹੈ ਤੇ ਜਦੋਂ ਨਤੀਜੇ ਦਾ ਐਲਾਨ ਹੋਇਆ ਤਾਂ ਉਸ ਸਮੇਂ ਵੀ ਸੁਹਾਨੀ ਆਪਣੇ ਪਰਿਵਾਰ ਨਾਲ ਉੱਤਰ ਪ੍ਰਦੇਸ਼ ਵਿੱਚ ਇਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਈ ਹੋਈ ਹੈ।
ਬੀਸੀਐਮ ਸੀਨੀਅਰ ਸੈਕੈਂਡਰੀ ਸਕੂਲ ਫੋਕਲ ਪੁਆਇੰਟ ਦੀ ਵਿਦਿਆਥਣ ਸੁਹਾਨੀ ਨੇ ਆਰਟਸ ਵਿੱਚ 500 ਵਿੱਚੋਂ 500 ਫੀਸਦੀ ਅੰਕ ਹਾਸਲ ਕੀਤੇ ਹਨ। ਇਸ ਤੋਂ ਬਾਅਦ ਪੰਜਾਬ ਵਿੱਚ ਤੀਜੇ ਸਥਾਨ ਤੇ ਆਈ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੈਂਡਰੀ ਸਕੂਲ ਸ਼ਿਮਲਾਪੁਰੀ ਦੀ ਵਿਦਿਆਰਥਣ ਦਿਵਾਂਸ਼ੀ ਪੁੱਤਰੀ ਵਨੀਤ ਜੌਹਰ ਨੇ ਵੀ ਆਰਟਸ ਵਿੱਚ 500 ਵਿੱਚੋਂ 500 ਅੰਕ ਪ੍ਰਾਪਤ ਕੀਤੇ। ਇਸ ਦੇ ਨਾਲ ਹੀ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਦੀ ਵਿਦਿਆਰਥਣ ਸਿਮਰਨ ਤਿਵਾੜੀ ਪੁੱਤਰੀ ਸੋਮੇਸ਼ਵਰ ਨਾਥ ਤਿਵਾੜੀ ਨੇ 497/500 ਅੰਕ ਹਾਸਲ ਕਰਕੇ ਪੰਜਾਬ ਭਰ ਵਿੱਚੋਂ ਚੌਥਾ ਰੈਂਕ ਅਤੇ ਲੁਧਿਆਣਾ ਜ਼ਿਲ੍ਹੇ ਵਿੱਚੋਂ ਤੀਜੀ ਪੁਜੀਸ਼ਨ ਹਾਸਿਲ ਕੀਤੀ ਹੈ। ਦੱਸਣ ਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੈਰਿਟ ਸੂਚੀ ਵਿੱਚ ਮੈਰਿਟ ਨੰਬਰ ਵਿਦਿਆਰਥੀ ਦੁਆਰਾ ਪ੍ਰਾਪਤ ਅੰਕਾਂ ਦੇ ਆਧਾਰ ਤੇ ਵੱਧਦੇ ਕਰਮ ਤੋਂ ਘੱਟਦੇ ਕ੍ਰਮ ਵਿੱਚ ਅਲਾਟ ਕੀਤੇ ਜਾਂਦੇ ਹਨ, ਜਿੱਥੇ ਇੱਕ ਜਾਂ ਦੋ ਜਾਂ ਇਸ ਤੋਂ ਜਿਆਦਾ ਵਿਦਿਆਰਥੀਆਂ ਦੇ ਪ੍ਰਾਪਤ ਅੰਕ ਬਰਾਬਰ ਹਨ, ਉੱਥੇ ਘੱਟ ਉਮਰ ਦੇ ਵਿਦਿਆਰਥੀ ਨੂੰ ਉੱਚ ਸਥਾਨ ਦਿੱਤਾ ਜਾਂਦਾ ਹੈ।
ਲੁਧਿਆਣਾ ਜ਼ਿਲ੍ਹੇ ਵਿੱਚੋਂ ਕੁੱਲ 33468 ਵਿਦਿਆਰਥੀ 12ਵੀਂ ਦੀ ਪ੍ਰੀਖਿਆ ਵਿੱਚ ਬੈਠੇ ਸਨ ਜਿਨ੍ਹਾਂ ਵਿੱਚੋਂ 29131 ਵਿਦਿਆਰਥੀ ਪਾਸ ਹੋਏ, ਜਿਸ ਹਿਸਾਬ ਨਾਲ ਲੁਧਿਆਣਾ ਜ਼ਿਲ੍ਹੇ ਦੀ ਕੁੱਲ ਪਾਸ ਫੀਸਦ 87.04 ਫ਼ੀਸਦੀ ਰਹੀ। ਇਸ ਵਾਰ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਲੁਧਿਆਣਾ ਸ਼ਹਿਰ 23ਵੇਂ ਸਥਾਨ ਤੇ ਰਿਹਾ। ਲੁਧਿਆਣਾ ਜ਼ਿਲ੍ਹੇ ਵਿੱਚੋਂ ਕੁਲ 40 ਵਿਦਿਆਰਥੀਆਂ ਨੇ ਮੈਰਿਟ ਲਿਸਟ ਵਿੱਚ ਆਪਣਾ ਨਾਮ ਦਰਜ ਕਰਵਾਇਆ। ਜਿਨ੍ਹਾਂ ਵਿਚ 24 ਕੁੜੀਆਂ ਅਤੇ 16 ਮੁੰਡੇ ਹਨ। ਸਾਲ 2025 ਵਿੱਚ ਵੀ ਲੁਧਿਆਣਾ 23ਵੇਂ ਸਥਾਨ ਤੇ ਸੀ ਅਤੇ ਅਤੇ ਲੁਧਿਆਣਾ ਜ਼ਿਲ੍ਹੇ ਦੇ 52 ਵਿਦਿਆਰਥੀ ਮੈਰਿਟ ਸੂਚੀ ਵਿੱਚ ਸਨ।
---
ਸੁਹਾਨੀ ਚੌਹਾਨ
ਬੀਸੀਐਮ ਸੀਨੀਅਰ ਸੈਕੈਂਡਰੀ ਸਕੂਲ ਫੋਕਲ ਪੁਆਇੰਟ ਦੀ ਵਿਦਿਆਰਥਣ ਸੁਹਾਨੀ ਚੌਹਾਨ ਦੇ ਪਿਤਾ ਲਲਿਤ ਚੌਹਾਨ ਹਿਮਾਚਲ ਵੂਲਨ ਮਿੱਲ ਵਿੱਚ ਐਚਆਰ ਮੈਨੇਜਰ ਵੱਜੋਂ ਕੰਮ ਕਰਦੇ ਹਨ ਅਤੇ ਮਾਤਾ ਹਾਊਸ ਵਾਈਫ ਹੈ। ਸੁਹਾਨੀ ਨੇ ਦੱਸਿਆ ਕਿ ਉਸ ਦਾ ਸੁਪਨਾ ਜੱਜ ਬਣਨ ਦਾ ਜੋ ਕਿ ਉਹ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕਰੇਗੀ।
---
ਦਿਵਾਂਸ਼ੀ
ਦਿਵਾਂਸ਼ੀ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੈਂਡਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ ਦੀ ਵਿਦਿਆਰਥਣ ਹੈ। ਦਿਵਾਂਸ਼ੀ ਦੇ ਪਿਤਾ ਵਨੀਤ ਜੌਹਰ ਪ੍ਰਾਈਵੇਟ ਕੰਪਨੀ ਵਿੱਚ ਮਾਰਕੀਟਿੰਗ ਮੈਨੇਜਰ ਹਨ ਅਤੇ ਮਾਤਾ ਪ੍ਰਾਈਵੇਟ ਸਕੂਲ ਵਿੱਚ ਕੁਆਰਡੀਨੇਟਰ ਹਨ। ਦਿਵਾਂਸ਼ੀ ਦਾ ਸੁਪਨਾ ਸਾਫਟਵੇਅਰ ਇੰਜੀਨੀਅਰ ਬਣਨ ਦਾ ਹੈ। ਦਿਵਾਂਸ਼ੀ ਨੇ ਦੱਸਿਆ ਕਿ ਉਸ ਨੇ ਇਹ ਕਾਮਯਾਬੀ ਦਿਨ ਰਾਤ ਪੜ੍ਹਾਈ ਕਰਕੇ ਹਾਸਿਲ ਕੀਤੀ ਹੈ।
---
ਸਿਮਰਨ ਤਿਵਾੜੀ
ਜ਼ਿਲ੍ਹੇ ਵਿੱਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਸਿਮਰਨ ਤਿਵਾੜੀ ਦਾ ਸੁਪਨਾ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨ ਦਾ ਹੈ। ਸਿਮਰਨ ਨੇ ਦੱਸਿਆ ਕਿ ਉਸ ਨੇ ਬਗੈਰ ਕਿਸੇ ਟਿਊਸ਼ਨ ਤੋਂ ਖੁਦ ਪੜ੍ਹਾਈ ਵਿੱਚ ਧਿਆਨ ਲਗਾ ਕੇ ਇਹ ਮੁਕਾਮ ਹਾਸਿਲ ਕੀਤਾ ਹੈ।ਸਿਮਰਨ ਦਾ ਸਟਰੀਮ ਮੈਡੀਕਲ ਹੈ। ਸਿਮਰਨ ਦੇ ਪਿਤਾ ਦਾ ਸਬਜੀ ਦਾ ਕੰਮ ਹੈ ਅਤੇ ਮਾਤਾ ਹਾਊਸ ਵਾਈਫ ਹੈ।
---
ਲੁਧਿਆਣਾ ਜ਼ਿਲ੍ਹੇ ਦੀ ਮੈਰਿਟ ਲਿਸਟ
- ਤਾਨਿਆ ਸ਼ਰਮਾ ਪੁੱਤਰੀ ਕੇਸ਼ਵ ਦੱਤ ਸ਼ਰਮਾ (492/500) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
- ਸ਼ੋਰਿਯਵੀਰ ਠਾਕੁਰ ਪੁੱਤਰ ਵਿਕਾਸ ਠਾਕੁਰ (492/500) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
- ਰਣਜੀਤ ਸਿੰਘ ਪੁੱਤਰ ਹਰਜੀਤ ਸਿੰਘ (492/500) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
- ਸਨਮੀਸ਼ ਪਟੇਲ ਪੁੱਤਰ ਸਤੀਸ਼ ਕੁਮਾਰ (491/500) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
- ਲਵਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ (491/500) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
- ਦ੍ਰਿਸ਼ਟੀ ਪੁੱਤਰੀ ਗਗਨਦੀਪ ਸਿੰਘ (490/500) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
- ਭੂਮਿਕਾ ਪੁੱਤਰੀ ਸਚਿਨ ਕੁਮਾਰ (490/500) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
- ਰੀਤੂ ਰਾਵਤਵਤ ਪੁੱਤਰੀ ਦਰਸ਼ਨ ਸਿੰਘ ਰਾਵਤ (489/500) ਐਸਜੀਡੀ ਗਰਾਮਰ ਸੀਨੀਅਰ ਸੈਕੈਂਡਰੀ ਸਕੂਲ, ਢੰਡਾਰੀ ਕਲਾਂ।
- ਇਸ਼ਪ੍ਰੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ (489/500) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
- ਮਹਿਕਪ੍ਰੀਤ ਕੌਰ ਪੁੱਤਰੀ ਅਵਤਾਰ ਸਿੰਘ (489/500) ਸੰਤ ਸੁੰਦਰ ਸਿੰਘ ਸੀਨੀਅਰ ਸੈਕੈਂਡਰੀ ਸਕੂਲ, ਬੋਪਾਰਾਏ ਕਲਾ।
- ਸਿਮਰਪ੍ਰੀਤ ਸਿੰਘ ਪੁੱਤਰ ਮਨਪ੍ਰੀਤ ਸਿੰਘ (489/500) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
- ਸਾਈ ਕੇਸ਼ਵ ਪੁੱਤਰ ਨਰੇਸ਼ ਕੁਮਾਰ ਕੌਸਲ (489/500) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
- ਸੰਦੀਪ ਸਿੰਘ ਪੁੱਤਰ ਹਰਜੀਤ ਸਿੰਘ (489/500) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
- ਮੁਹੰਮਦ ਅਹਿਮਦ ਰਜਾ ਪੁੱਤਰ ਮੁਹੰਮਦ ਤਬਾਰਕ ਅੰਸਾਰੀ (488/500) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
- ਮਨੇਸ਼ ਕੁਮਾਰ ਪੁੱਤਰ ਸੰਤੋਸ਼ ਕੁਮਾਰ (488/500) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
- ਪਾਰਥ ਰਤਨ ਪੁੱਤਰ ਰਾਜੀਵ ਰਤਨ (488/500) ਸ਼ਕਤੀ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ, ਦੋਰਾਹਾ।
- ਵੰਸ਼ ਚੌਧਰੀ ਪੁੱਤਰ ਰਾਕੇਸ਼ ਕੁਮਾਰ (487/500) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
- ਹਰਜਿੰਦਰ ਕੌਰ ਪੁੱਤਰੀ ਰਣਧੀਰ ਸਿੰਘ (487/500) ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ,ਸਮਰਾਲਾ।
- ਕਿਰਨਦੀਪ ਕੌਰ ਪੁੱਤਰੀ ਅਵਤਾਰ ਸਿੰਘ (487/500) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
- ਆਯੂਸ਼ ਕੁਮਾਰ ਸ਼ਰਮਾ ਪੁੱਤਰ ਸੈਲੇਸ਼ ਕੁਮਾਰ ਸ਼ਰਮਾ (486/500) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
- ਇਸ਼ਨਾਨਕ ਸਿੰਘ ਪੁੱਤਰ ਗੁਰਵਿੰਦਰ ਸਿੰਘ (486/500) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
- ਗੁਰਲੀਨ ਕੌਰ ਪੁੱਤਰੀ ਬਲਜੀਤ ਸਿੰਘ (486/500) ਸਕੂਲ ਆਫ ਐਮੀਨੈਂਸ, ਜਗਰਾਉਂ।
- ਦੀਪਿਕਾ ਝੱਟਾ ਪੁੱਤਰੀ ਮਨੋਜ ਕੁਮਾਰ (486/500) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
- ਵਿਸ਼ਨੂ ਪੁੱਤਰ ਪ੍ਰਦੀਪ ਕੁਮਾਰ (486/500) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
- ਹਰਲੀਨ ਕੌਰ ਪੁੱਤਰੀ ਗੁਰਦੇਵ ਸਿੰਘ ( 486/500) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
- ਹਰਮੀਤ ਸਿੰਘ ਪੁੱਤਰ ਬਲਬੀਰ ਸਿੰਘ (486/500) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
- ਸੰਦੀਪ ਕੌਰ ਪੁੱਤਰੀ ਮਨਪ੍ਰੀਤ ਸਿੰਘ (485/500) ਸ਼ਹੀਦਗੜ੍ਹ ਖਾਲਸਾ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ, ਸਿਹੌੜਾ।
- ਅਦਿਤੀ ਪੁੱਤਰੀ ਸੰਜੇ ਕੁਮਾਰ (485/500) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
- ਸਿਮਰਪ੍ਰੀਤ ਕੌਰ ਪੁੱਤਰੀ ਸੁਖਜਿੰਦਰ ਸਿੰਘ (485/500) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
- ਜਸਪ੍ਰੀਤ ਕੌਰ ਪੁੱਤਰੀ ਮਲਕੀਤ ਸਿੰਘ (485/500) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
- ਕਿਰਨ ਪੁੱਤਰੀ ਲਾਲ ਚੰਦ (485/500) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
- ਗੁਰਸਿਮਰਨ ਪੁਤਰੀ ਅਜੈ ਕੁਮਾਰ (485/500) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
- ਕੋਮਲਪ੍ਰੀਤ ਕੌਰ ਚੀਮਾ ਪੁੱਤਰੀ ਗੁਰਪ੍ਰੀਤ ਸਿੰਘ (484/500) ਗੁਰੂ ਨਾਨਕ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ, ਬੱਸੀਆਂ।
- ਹਰਮਨਪ੍ਰੀਤ ਕੌਰ ਪੁੱਤਰੀ ਹਰਪ੍ਰੀਤ ਸਿੰਘ (484/500) ਮਾਤਾ ਹਰਦੇਈ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੈਂਡਰੀ ਸਕੂਲ, ਮਾਛੀਵਾੜਾ।
- ਅਸ਼ੁਦੀਪ ਕੌਰ ਪੁੱਤਰੀ ਕੁਲਰਾਜ ਸਿੰਘ (484/500) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
- ਗੁਰ ਸਿਮਰਨ ਸਿੰਘ ਪੁੱਤਰ ਕਮਲਜੀਤ ਸਿੰਘ (484/500) ਦਸ਼ਮੇਸ਼ ਮਾਡਲ ਸੀਨੀਅਰ ਸੈਕੈਂਡਰੀ ਸਕੂਲ, ਦੋਰਾਹਾ।
- ਖੁਸ਼ਪ੍ਰੀਤ ਕੌਰ ਪੁੱਤਰੀ ਬਲਜਿੰਦਰ ਸਿੰਘ (484/500) ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ, ਸ਼ਿਮਲਾਪੁਰੀ।
---