ਸੰਤ ਬਾਬਾ ਅਮਰੀਕ ਰਾਜੋਆਣਾ ਕਲਾਂ ਦੀ 12ਵੀਂ ਬਰਸੀ ਭਲਕੇ
ਸੰਤ ਬਾਬਾ ਅਮਰੀਕ ਰਾਜੋਆਣਾ ਕਲਾਂ ਦੀ 12ਵੀਂ ਬਰਸੀ ਭਲਕੇ
Publish Date: Mon, 15 Sep 2025 08:20 PM (IST)
Updated Date: Mon, 15 Sep 2025 08:20 PM (IST)
ਅਮਰਜੀਤ ਸਿੰਘ ਅਕਾਲਗੜ੍ਹ, ਪੰਜਾਬੀ ਜਾਗਰਣ, ਗੁਰੂਸਰ ਸੁਧਾਰ: ਨੇੜਲੇ ਇਤਿਹਾਸਕ ਪਿੰਡ ਰਾਜੋਆਣਾ ਕਲਾਂ ਦੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਅਮਰੀਕ ਸਿੰਘ ਰਾਜੋਆਣਾ ਕਲਾਂ ਤੇ ਜਲਾਲ ਵਾਲਿਆਂ ਦੀ 12ਵੀਂ ਬਰਸੀ 17 ਸਤੰਬਰ ਦਿਨ ਬੁੱਧਵਾਰ ਨੂੰ ਮਨਾਈ ਜਾ ਰਹੀ ਹੈ। ਇਸ ਸਮਾਗਮ ਦਾ ਪ੍ਰਬੰਧ ਉਨ੍ਹਾਂ ਦੇ ਸਪੁੱਤਰ ਅਤੇ ਮੁੱਖ ਸੇਵਾਦਾਰ ਸੰਤ ਬਾਬਾ ਬਲਦੇਵ ਸਿੰਘ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਸੰਤ ਬਾਬਾ ਬਲਦੇਵ ਸਿੰਘ ਨੇ ਦੱਸਿਆ ਕਿ ਬਰਸੀ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਭਾਈ ਜਗਰਾਜ ਸਿੰਘ ਤਲਵੰਡੀ ਵਾਲੇ, ਸੰਤ ਮਹਾਂਪੁਰਖ, ਰਾਗੀ, ਢਾਡੀ ਅਤੇ ਕਵੀਸਰੀ ਜਥੇ ਸੰਗਤਾਂ ਨੂੰ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਜੋੜਨਗੇ। ਇਸ ਮੌਕੇ ਸੰਤ ਬਾਬਾ ਅਮਰੀਕ ਸਿੰਘ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ।