ਜਗਰਾਓਂ ’ਚ ਕਾਊਂਟਿੰਗ ਲਈ ਸ਼ਨਾਖਤੀ ਕਾਰਡ ਨੂੰ 12 ਘੰਟੇ ਦੀ ਖੱਜਲ-ਖੁਆਰੀ
ਜਗਰਾਓਂ ’ਚ ਕਾਊਂਟਿੰਗ ਲਈ ਸ਼ਨਾਖਤੀ ਕਾਰਡ ਨੂੰ 12 ਘੰਟੇ ਦੀ ਖੱਜਲ ਖੁਆਰੀ
Publish Date: Thu, 28 May 2026 06:21 PM (IST)
Updated Date: Fri, 29 May 2026 04:11 AM (IST)

-02 ਜਗਰਾਓਂ ਦੇ ਐੱਸਡੀਐੱਮ ਦਫ਼ਤਰ ਵਿਖੇ ਸ਼ਨਾਖਤੀ ਕਾਰਡ ਲੈਣ ਲਈ ਉਮੀਦਵਾਰ ਅਤੇ ਕਾਊਂਟਿਗ ਏਜਟਾਂ ਦੀ ਭੀੜ। - ਵਿਗੜੇ ਸਿਸਟਮ ’ਤੇ ਹੋਈ ਨਾਅਰੇਬਾਜ਼ੀ - ਸਵੇਰੇ 7:30 ਬੁਲਾ ਕੇ ਸਟਾਫ਼ ਬੋਹੜਿਆ 10 ਵਜੇ ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਜਗਰਾਓਂ ਦੇ ਚੋਣ ਅਮਲੇ ਵੱਲੋਂ ਕਾਊਂਟਿੰਗ ਲਈ ਜਾਰੀ ਕੀਤੇ ਜਾਂਦੇ ਸ਼ਨਾਖਤੀ ਕਾਰਡ ਨੂੰ ਲੈ ਕੇ 12 ਘੰਟੇ ਉਮੀਦਵਾਰਾਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਇੱਕ ਲੱਤ ’ਤੇ ਖੜ੍ਹਾ ਰੱਖਿਆ ਗਿਆ। 12 ਘੰਟਿਆਂ ਦੀ ਖੱਜਲ-ਖੁਆਰੀ ਤੋਂ ਬਾਅਦ ਕਾਰਡ ਜਾਰੀ ਕੀਤੇ ਗਏ। ਇਸ ਖ਼ਿਲਾਫ਼ ਭੜਕੇ ਉਮੀਦਵਾਰਾਂ ਤੇ ਸਾਥੀਆਂ ਨੇ ਕਈ ਵਾਰ ਨਾਅਰੇਬਾਜ਼ੀ ਕੀਤੀ। ਜਾਣਕਾਰੀ ਅਨੁਸਾਰ 29 ਮਈ ਨੂੰ ਵੋਟਾਂ ਦੀ ਗਿਣਤੀ ’ਚ ਉਮੀਦਵਾਰਾਂ ਤੇ ਉਨ੍ਹਾਂ ਦੇ ਬੂਥ ਵਾਈਜ਼ ਇਕ-ਇਕ ਪੋਲਿੰਗ ਏਜੰਟ ਦਾ ਸ਼ਨਾਖਤੀ ਕਾਰਡ ਬਣਾਇਆ ਜਾਣਾ ਸੀ। ਇਸ ਲਈ ਚੋਣ ਅਮਲੇ ਵੱਲੋਂ ਬਕਾਇਦਾ ਸਾਰੇ ਉਮੀਦਵਾਰਾਂ ਨੂੰ ਮੈਸੇਜ ਪਾ ਕੇ ਵੀਰਵਾਰ ਸਵੇਰੇ 7:30 ਵਜੇ ਐੱਸਡੀਐੱਮ ਦਫ਼ਤਰ ਸੱਦ ਲਿਆ ਗਿਆ। ਚੋਣ ਅਮਲੇ ਦੇ ਸੁਨੇਹੇ ’ਤੇ ਦਿਨ ਚੜ੍ਹਦਿਆਂ ਹੀ ਸਵੇਰੇ 7:30 ਵਜੇ ਉਮੀਦਵਾਰ ਤੇ ਉਨ੍ਹਾਂ ਦੇ 200 ਤੋਂ ਵੱਧ ਸਾਥੀ ਕਾਰਡ ਬਣਾਉਣ ਲਈ ਐੱਸਡੀਐੱਮ ਦਫ਼ਤਰ ਜਾ ਪਹੁੰਚੇ। ਜਦੋਂ ਉਹ ਦਫ਼ਤਰ ਦਾਖ਼ਲ ਹੋਏ ਤਾਂ ਉਥੇ ਹਰ ਕਮਰੇ ’ਤੇ ਜ਼ਿੰਦਰਾ ਲਟਕ ਰਿਹਾ ਸੀ। ਅਜਿਹੇ ’ਚ ਉਮੀਦਵਾਰ ਤੇ ਕਾਊਂਟਿੰਗ ਏਜੰਟ ਇੰਤਜ਼ਾਰ ਕਰਨ ਲਈ ਉਥੇ ਹੀ ਡੇਰਾ ਲਗਾ ਕੇ ਬੈਠ ਗਏ। ਕਰੀਬ ਡੇਢ ਘੰਟੇ ਬਾਅਦ 10 ਵਜੇ ਸਟਾਫ਼ ਪਹੁੰਚਣਾ ਸ਼ੁਰੂ ਹੋਇਆ, ਜਿਨ੍ਹਾਂ ਸਾਰਿਆਂ ਤੋਂ ਸ਼ਨਾਖਤੀ ਕਾਰਡ ਬਣਾਉਣ ਲਈ ਦਸਤਾਵੇਜ਼ ਜਮ੍ਹਾਂ ਕਰਦਿਆਂ ਉਨ੍ਹਾਂ ਨੂੰ ਮੁੜ ਆਉਣ ਦਾ ਫਰਮਾਨ ਸੁਣਾ ਦਿੱਤਾ। ਅਜਿਹੇ ’ਚ ਇਹ ਉਮੀਦਵਾਰ ਤੇ ਕਾਊਂਟਿੰਗ ਏਜੰਟ ਅੱਤ ਦੀ ਗਰਮੀ ’ਚ ਘਰੋਂ ਵਾਪਸ ਆਉਣ-ਜਾਣ ਦੇ ਚੱਕਰ ’ਚ ਉਥੇ ਹੀ ਇੰਤਜ਼ਾਰ ਕਰਨ ਲੱਗ ਪਏ ਪਰ ਇਹ ਇੰਤਜਾਰ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਸੀ। 10 ਵਜੇ ਤੋਂ ਦਸਤਾਵੇਜ਼ ਦੇ ਕੇ ਬੈਠੇ ਉਮੀਦਵਾਰ ਸ਼ਾਮ 5 ਵੱਜ ਗਏ ਪਰ ਸ਼ਨਾਖਤੀ ਕਾਰਡ ਜਾਰੀ ਹੋਣ ਦਾ ਕੋਈ ਥੋਹ ਪਤਾ ਨਾ ਲੱਗਾ। ਇਸ ’ਤੇ ਸੱਤਾਧਿਰ ਦੇ ਉਮੀਦਵਾਰਾਂ ਸਮੇਤ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਆਜ਼ਾਦ ਉਮੀਦਵਾਰਾਂ ਨੇ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਸਟਾਫ਼ ਵਲੋਂ ਸ਼ਾਮ 6 ਵਜੇ ਦੇ ਕਰੀਬ ਸ਼ਨਾਖਤੀ ਕਾਰਡ ਜਾਰੀ ਕਰਨੇ ਸ਼ੁਰੂ ਕੀਤੇ।