ਸ਼ੇਰਪੁਰ ਰੋਡ ’ਤੇ ਗਲੀ-ਸੜੀ ਲਾਸ਼ ਬਰਾਮਦ, ਪੁਲਿਸ ਕਰ ਰਹੀ ਜਾਂਚ
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ,
Publish Date: Thu, 23 Apr 2026 09:55 PM (IST)
Updated Date: Fri, 24 Apr 2026 04:13 AM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ ਸ਼ੇਰਪੁਰ ਮੇਨ ਰੋਡ ’ਤੇ ਇਕ ਫੈਕਟਰੀ ਦੇ ਨੇੜੇ ਖਾਲੀ ਜਗ੍ਹਾ ਤੋਂ ਇਕ ਵਿਅਕਤੀ ਦੀ ਲਾਸ਼• ਬਰਾਮਦ ਹੋਈ ਹੈ, ਜੋ ਕਿ ਕਾਫੀ ਗਲੀ-ਸੜੀ ਹਾਸਲਤ ’ਚ ਸੀ। ਅਜੇ ਤੱਕ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ ਹੈ। ਮੌਕੇ ’ਤੇ ਪੁੱਜੀ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਕਾਰਵਾਈ ਕਰ ਕੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਹੈ। ਜਾਣਕਾਰੀ ਦਿੰਦੇ ਹੋਏ ਹੈੱਡ ਕਾਂਸਟੇਬਲ ਹਰਵਿੰਦਰ ਸਿੰਘ ਨੇ ਦੱਸਿਆ ਕਿ ਵੀਰਵਾਰ ਦੀ ਸਵੇਰੇ ਕਿਸੇ ਨੇ ਕੰਟਰੋਲ ਰੂਮ ’ਤੇ ਸੂਚਨਾ ਦਿੱਤੀ ਕਿ ਸ਼ੇਰਪੁਰ ਮੈਨ ਰੋਡ ਦੇ ਦਰੱਖਤਾਂ ਹੇਠਾਂ ਇਕ ਵਿਅਕਤੀ ਦੀ ਲਾਸ਼ ਪਈ ਹੈ। ਇਸ ਕਾਰਨ ਉੱਥੇ ਕਾਫੀ ਬਦਬੂ ਆ ਰਹੀ ਹੈ। ਪੁਲਿਸ ਟੀਮ ਮੌਕੇ ’ਤੇ ਪਹੁੰਚੀ ਤੇ ਲਾਸ਼ ਨੂੰ ਬਾਹਰ ਕੱਢਿਆ। ਲਾਸ਼ ਲੱਗਪਗ 3 ਦਿਨ ਪੁਰਾਣੀ ਲੱਗ ਰਹੀ ਸੀ। ਪੁਲਿਸ ਮੁਤਾਬਕ ਮ੍ਰਿਤਕ ਵਾਲੇ ਦੀ ਉਮਰ ਲੱਗਭਗ 40 ਸਾਲ ਦੇ ਕਰੀਬ ਹੈ। ਮੌਕੇ ’ਤੇ ਲੋਕਾਂ ਨੂੰ ਬੁਲਾ ਕੇ ਲਾਸ਼ ਦੀ ਸ਼ਨਾਖਤ ਦੇ ਯਤਨ ਕੀਤੇ ਗਏ ਸਨ ਪਰ ਪਛਾਣ ਨਹੀਂ ਹੋ ਸਕੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ 72 ਘੰਟਿਆਂ ਲਈ ਮੋਰਚਰੀ ’ਚ ਰੱਖ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੇ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ•।