ਸ਼ਟਰ ਤੋੜ ਕੇ ਕੀਤੀ ਸਾਹੂ ਟੈਲੀਕਾਮ ’ਚ ਚੋਰੀ, ਲੱਖਾਂ ਦਾ ਸਾਮਾਨ ਕੀਤਾ ਚੋਰੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Sun, 29 Mar 2026 09:41 PM (IST)
Updated Date: Mon, 30 Mar 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ ਦੁਰਗਾ ਕਾਲੋਨੀ ਇਲਾਕੇ ’ਚ ਦੇਰ ਰਾਤ ਇਕ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਇਹ ਘਟਨਾ ਐਤਵਾਰ ਸਵੇਰੇ ਕਰੀਬ 5 ਵਜੇ ਦੀ ਹੈ, ਜਦੋਂ ਦੁਕਾਨ ਦੇ ਮਾਲਕ ਨੇ ਮੌਕੇ ’ਤੇ ਪਹੁੰਚ ਕੇ ਇਸ ਦੀ ਜਾਣਕਾਰੀ ਲਈ। ਚੌਕੀ ਢੰਡਾਰੀ ਕਲਾਂ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਸਾਹੂ ਟੈਲੀਕਾਮ ਦੇ ਮਾਲਕ ਰਾਮ ਆਸ਼ੀਸ਼ ਨੇ ਦੱਸਿਆ ਕਿ ਉਹ ਸ਼ਨੀਵਾਰ ਰਾਤ ਕਰੀਬ 11 ਵਜੇ ਦੁਕਾਨ ਬੰਦ ਕਰ ਕੇ ਆਪਣੇ ਘਰ ਚਲਾ ਗਿਆ ਸੀ। ਐਤਵਾਰ ਸਵੇਰੇ ਜਦੋਂ ਉਹ ਦੁਕਾਨ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਸ਼ਟਰ ਟੁੱਟਾ ਹੋਇਆ ਵੇਖਿਆ। ਅੰਦਰ ਜਾ ਕੇ ਦੇਖਿਆ ਤਾਂ ਕਈ ਕੀਮਤੀ ਸਾਮਾਨ ਗਾਇਬ ਸੀ। ਚੋਰੀ ਹੋਏ ਸਾਮਾਨ ’ਚ ਟੇਬਲ ਫੈਨ, ਐੱਲਈਡੀ, 2 ਮੋਬਾਈਲ ਟੱਚ, ਕਰੀਬ 30 ਨੈਕਬੈਂਡ, 30 ਏਅਰਬੱਡਸ, 3 ਤੋਂ 4 ਹਜ਼ਾਰ ਰੁਪਏ ਨਕਦ, ਮੁਰੰਮਤ ਲਈ ਆਏ 3 ਮੋਬਾਈਲ ਫੋਨ ਤੇ 5 ਪਾਵਰ ਬੈਂਕ ਸ਼ਾਮਲ ਹਨ। ਪੀੜਤ ਨੇ ਦੱਸਿਆ ਕਿ ਪੂਰੀ ਵਾਰਦਾਤ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ। ਸੂਚਨਾ ਮਿਲਣ ’ਤੇ ਢੰਡਾਰੀ ਚੌਕੀ ਦੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਸਥਾਨਕ ਲੋਕਾਂ ਅਨੁਸਾਰ ਚੋਰਾਂ ਨੇ ਨੇੜੇ ਦੀ ਇਕ ਹੋਰ ਦੁਕਾਨ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸ਼ਟਰ ਨਹੀਂ ਤੋੜ ਸਕੇ। ਇਸ ਘਟਨਾ ਦੇ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਤੇ ਲੋਕਾਂ ਨੇ ਪੁਲਿਸ ਤੋਂ ਜਲਦੀ ਕਾਰਵਾਈ ਦੀ ਮੰਗ ਕੀਤੀ ਹੈ।