ਮਾਮੂਲੀ ਵਿਵਾਦ ਨੇ ਲਿਆ ਖੂਨੀ ਰੂਪ, ਪਿਸਤੌਲ ਦੀ ਬੱਟ ਨਾਲ ਕੀਤਾ ਹਮਲਾ
ਸੀਸੀਟੀਵੀ ’ਚ ਪਿਸਤੌਲ ਕੱਢ
Publish Date: Tue, 24 Mar 2026 10:52 PM (IST)
Updated Date: Wed, 25 Mar 2026 04:11 AM (IST)

ਸੀਸੀਟੀਵੀ ’ਚ ਪਿਸਤੌਲ ਕੱਢ ਕੇ ਹਮਲਾ ਕਰਦਾ ਨੌਜਵਾਨ ਕੈਦ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਹੈਬੋਵਾਲ ਸਥਿਤ ਪ੍ਰੀਤਮ ਨਗਰ ਇਲਾਕੇ ’ਚ ਇਕ ਮਾਮੂਲੀ ਵਿਵਾਦ ਨੇ ਉਸ ਸਮੇਂ ਖੂਨੀ ਰੂਪ ਧਾਰ ਲਿਆ ਜਦੋਂ ਇਕ ਦਬੰਗ ਨੌਜਵਾਨ ਨੇ ਸ਼ਰੇਆਮ ਦੂਜੇ ਨੌਜਵਾਨ ’ਤੇ ਪਿਸਤੌਲ ਤਾਣ ਦਿੱਤੀ। ਦੋਸ਼ੀ ਨੇ ਨਾ ਸਿਰਫ਼ ਗਾਲੀ-ਗਲੌਚ ਕੀਤੀ, ਸਗੋਂ ਪਿਸਤੌਲ ਦੀ ਬੱਟ ਨਾਲ ਵਾਰ ਕਰ ਕੇ ਉਸ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ ਅਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਫਰਾਰ ਹੋ ਗਿਆ। ਪੀੜਤ ਦੀ ਸ਼ਿਕਾਇਤ ’ਤੇ ਹੈਬੋਵਾਲ ਪੁਲਿਸ ਨੇ ਦੋਸ਼ੀ ਕਪਿਸ਼ ਬਾਂਸਲ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਹੱਲਾ ਹਰਗੋਬਿੰਦ ਨਗਰ ਨਿਵਾਸੀ ਜਤਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ 2 ਮਾਰਚ ਦੀ ਸ਼ਾਮ ਉਹ ਪ੍ਰੀਤਮ ਨਗਰ ਮਾਰਕੀਟ ’ਚ ਗੋਲਗੱਪੇ ਦੀ ਦੁਕਾਨ ’ਤੇ ਰੁਕਿਆ ਸੀ। ਇਸ ਦੌਰਾਨ ਉੱਥੇ ਪਹਿਲਾਂ ਤੋਂ ਮੌਜੂਦ ਕਪਿਸ਼ ਬਾਂਸਲ ਨੇ ਉਸ ਨੂੰ ਵੇਖਦੇ ਹੀ ਗਾਲੀ-ਗਲੌਚ ਸ਼ੁਰੂ ਕਰ ਦਿੱਤੀ। ਵਿਰੋਧ ਕਰਨ ’ਤੇ ਦੋਸ਼ੀ ਨੇ ਹਮਲਾ ਕਰ ਦਿੱਤਾ। ਸੀਸੀਟੀਵੀ ਫੁਟੇਜ ’ਚ ਇਹ ਘਟਨਾ ਸਾਫ਼ ਦਿਖਾਈ ਦੇ ਰਹੀ ਹੈ। ਵੀਡੀਓ ’ਚ ਦੋਸ਼ੀ ਪਹਿਲਾਂ ਗਾਲਾਂ ਦਿੰਦਾ ਹੈ ਤੇ ਫਿਰ ਅਚਾਨਕ ਪੀੜਤ ’ਤੇ ਟੁੱਟ ਪੈਂਦਾ ਹੈ। ਉਹ ਉਸ ਨੂੰ ਧੱਕਾ ਦੇ ਕੇ ਐਕਟਿਵਾ ਤੋਂ ਸੁੱ ਦਿੰਦਾ ਹੈ ਤੇ ਫਿਰ ਪਿਸਤੌਲ ਕੱਢ ਕੇ ਬੱਟ ਨਾਲ ਸਿਰ ’ਤੇ ਕਈ ਵਾਰ ਵਾਰ ਕਰਦਾ ਹੈ। ਬਚਾਅ ਲਈ ਆਈ ਇਕ ਔਰਤ ਦੀ ਵੀ ਦੋਸ਼ੀ ਨੇ ਇਕ ਨਾ ਸੁਣੀ। ਹਮਲੇ ਦੌਰਾਨ ਦੋਸ਼ੀ ਦੀ ਪਿਸਤੌਲ ਹੇਠਾਂ ਡਿੱਗ ਗਈ ਪਰ ਉਸਨੇ ਆਪਣੇ ਸਾਥੀ ਤੋਂ ਦੁਬਾਰਾ ਪਿਸਤੌਲ ਲੈ ਕੇ ਪੀੜਤ ਨੂੰ ਧਮਕਾਇਆ। ਹਮਲੇ ’ਚ ਜਤਿੰਦਰ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਪੁਲਿਸ ਜਾਂਚ ਅਧਿਕਾਰੀ ਅਨੁਸਾਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਬਾਅਦ ਦੋਸ਼ੀ ਕਪਿਸ਼ ਬਾਂਸਲ ਖਿਲਾਫ਼ ਸੰਗੀਨ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਗਿਆ ਹੈ। ਇਸ ਸਮੇਂ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।