ਗਸ਼ਤ ਦੌਰਾਨ ਤਸਕਰ ਗ੍ਰਿਫਤਾਰ, 50 ਗ੍ਰਾਮ ਹੇਰੋਇਨ ਬਰਾਮਦ
ਸੰਵਾਦ ਸਹਿਯੋਗੀ, ਜਾਗਰਣ, ਲੁਧਿਆਣਾ
Publish Date: Tue, 24 Mar 2026 09:32 PM (IST)
Updated Date: Wed, 25 Mar 2026 04:11 AM (IST)
ਸੰਵਾਦ ਸਹਿਯੋਗੀ, ਜਾਗਰਣ, ਲੁਧਿਆਣਾ : ਸ਼ਿਮਲਾਪੁਰੀ ਇਲਾਕੇ ਤੋਂ ਪੁਲਿਸ ਨੇ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰੀ ਸਮੇਂ ਮੁਲਜ਼ਮ ਹੇਰੋਇਨ ਦੀ ਸਪਲਾਈ ਦੇਣ ਲਈ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਸੀ। ਉਸ ਦੇ ਕਬਜ਼ੇ ਤੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਮੁਲਜ਼ਮ ਦੀ ਪਛਾਣ ਮੁਹੱਲਾ ਗੁਰਬਚਨ ਕਾਲੋਨੀ, ਡਾਬਾ ਨਿਵਾਸੀ ਕਰਨ ਵਰਮਾ ਦੇ ਤੌਰ ’ਤੇ ਹੋਈ ਹੈ। ਸਬ-ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਟੀਮ ਨਾਲ 23 ਮਾਰਚ ਨੂੰ ਇਲਾਕੇ ’ਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਨਹਿਰ ਦੇ ਕਿਨਾਰੇ ਬਣੀ ਸੜਕ ਤੋਂ ਲੋਹਾਰਾ ਪੁਲ ਵੱਲ ਜਾਂਦੇ ਸਮੇਂ ਇਕ ਖਾਲੀ ਪਲਾਟ ਦੇ ਨੇੜੇ ਖੜ੍ਹਾ ਨੌਜਵਾਨ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਸ਼ੱਕ ਹੋਣ ’ਤੇ ਪੁਲਿਸ ਨੇ ਤੁਰੰਤ ਉਸ ਨੂੰ ਰੋਕ ਕੇ ਫੜ ਕਰ ਲਿਆ। ਤਲਾਸ਼ੀ ਲੈਣ ’ਤੇ ਉਸ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਅਨੁਸਾਰ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।