ਲੁੱਟ-ਖੋਹ ਕਰਨ ਵਾਲਾ ਇਕ ਨੌਜਵਾਨ ਗ੍ਰਿਫਤਾਰ
ਸੰਵਾਦ ਸੂਤਰ, ਜਾਗਰਣਫਗਵਾੜਾ :
Publish Date: Sun, 23 Nov 2025 10:58 PM (IST)
Updated Date: Sun, 23 Nov 2025 11:01 PM (IST)
ਸੰਵਾਦ ਸੂਤਰ, ਜਾਗਰਣ ਫਗਵਾੜਾ : ਮਹਿਲਾ ਤੋਂ ਖਰਸ ਖੋਹਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ’ਚ ਥਾਣਾ ਸਿਟੀ ਪੁਲਿਸ ਨੇ ਇਕ ਲੁਟੇਰੇ ਦੇ ਵਿਰੁੱਧ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਬਲਜੀਤ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਗੁਰੂਦੇਵ ਬਹਾਦਰ ਨਗਰ ਨੇ ਪੁਲਿਸ ਨੂੰ ਦੱਸਿਆ ਕਿ 20 ਨਵੰਬਰ ਨੂੰ ਜਦ ਉਹ ਜੀਟੀ ਰੋਡ ’ਤੇ ਚੱਢਾ ਮਾਰਕੀਟ ਗੇਟ ਦੇ ਬਾਹਰ ਖੜ੍ਹੀ ਸੀ ਤਾਂ ਇਕ ਨੌਜਵਾਨ ਆਇਆ ਤੇ ਉਸ ਦੇ ਗਲੇ ’ਚ ਪਾਈ ਸੋਨੇ ਦੀ ਚੇਨ ਝਪਟਨ ਲੱਗਾ ਪਰ ਉਸ ਨੇ ਪਿੱਛੇ ਹੋ ਕੇ ਆਪਣਾ ਬਚਾਅ ਕਰ ਲਿਆ। ਰੌਲਾ ਪੈਣ ’ਤੇ ਉਹ ਨੌਜਵਾਨ ਦੌੜ ਗਿਆ। ਸੋਨੇ ਦੀ ਚੇਨ ਝਪਟਨ ਦੀ ਕੋਸ਼ਿਸ਼ ਕਰਨ ਵਾਲਾ ਨੌਜਵਾਨ ਬਲਵਿੰਦਰ ਪਾਲ ਉਰਫ ਹੈਪੀ ਪੁੱਤਰ ਸਤਪਾਲ ਵਾਸੀ ਚਾਚੌਕੀ ਫਗਵਾੜਾ ਹੈ। ਏਐੱਸਆਈ ਪਰਮਜੀਤ ਸਿੰਘ ਅਨੁਸਾਰ ਬਲਵਿੰਦਰ ਪਾਲ ਵਿਰੁੱਧ 379ਬੀ ਦੇ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।