ਸੜਕ ਹਾਦਸੇ ’ਚ ਮਹਿਲਾ ਜ਼ਖ਼ਮੀ
ਸੜਕੀ ਹਾਦਸੇ ਚ ਮਹਿਲਾ ਜਖਮੀ
Publish Date: Thu, 04 Dec 2025 08:49 PM (IST)
Updated Date: Thu, 04 Dec 2025 08:50 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ-ਹੁਸ਼ਿਆਰਪੁਰ ਰੋਡ ਨਜ਼ਦੀਕ ਮੌਜੂਦ ਪਿੰਡ ਖੁਰਮਪੁਰ ਦੇ ਕੋਲ ਸੜਕ ਹਾਦਸੇ ’ਚ ਇਕ ਮਹਿਲਾ ਦੇ ਜ਼ਖ਼ਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ, ਜਿਸ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਭਰਤੀ ਕਰਵਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਜ਼ਖ਼ਮੀ ਮਹਿਲਾ ਸੀਤਾ ਆਪਣੇ ਕੰਮ ਤੋਂ ਘਰ ਨੂੰ ਜਾ ਰਹੀ ਸੀ ਤਾਂ ਸੜਕ ਕਰਾਸ ਕਰਦੇ ਸਮੇਂ ਇਕ ਮੋਟਰਸਾਈਕਲ ਸਵਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮਹਿਲਾ ਦੀ ਬਾਂਹ ਟੁੱਟ ਗਈ। ਮੌਕੇ ’ਤੇ ਜਾਣਕਾਰੀ ਦਿੰਦਿਆਂ ਬਿੰਟੂ ਕੁਮਾਰ ਨੇ ਦੱਸਿਆ ਕਿ ਉਹ ਅਤੇ ਜ਼ਖ਼ਮੀ ਮਹਿਲਾ ਆਪਣੇ ਕੰਮ ਤੋਂ ਘਰ ਵਾਪਸ ਜਾ ਰਹੇ ਸੀ ਤਾਂ ਸੜਕ ਤੋਂ ਜਾਂਦੇ ਇਕ ਦੁਪਹੀਆ ਵਾਹਨ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਮਹਿਲਾ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਸਿਵਲ ਹਸਪਤਾਲ ਫਗਵਾੜਾ ਲਿਆਂਦਾ ਗਿਆ, ਜਿਥੇ ਡਾਕਟਰਾਂ ਵੱਲੋਂ ਉਸਦਾ ਮੁੱਢਲਾ ਇਲਾਜ ਕੀਤਾ ਜਾ ਰਿਹਾ ਹੈ।