ਹੈਰੋਇਨ ਤੇ ਡਰੱਗ ਮਨੀ ਸਮੇਤ ਇਕ ਔਰਤ ਕਾਬੂ
140 ਗ੍ਰਾਂਮ ਹੈਰੋਇਨ ਤੇ 15000 ਰੁਪਏ ਡਰੱਗ ਮਨੀ ਸਮੇਤ ਇੱਕ ਔਰਤ ਕਾਬੂ
Publish Date: Wed, 04 Feb 2026 09:03 PM (IST)
Updated Date: Thu, 05 Feb 2026 04:14 AM (IST)

ਕੈਪਸ਼ਨ : 4ਕੇਪੀਟੀ37 ਹੈਰੋਇਨ ਤੇ ਡਰੱਗ ਮਨੀ ਸਮੇਤ ਕਾਬੂ ਔਰਤ ਸਬੰਧ ਜਾਣਕਾਰੀ ਦਿੰਦੇ ਹੋਏ ਐਸਐਚਓ ਹਰਿੰਦਰ ਸਿੰਘ ਨਾਲ ਚੌਂਕੀ ਇੰਚਾਰਜ ਪੂਰਨ ਸਿੰਘ ਤੇ ਹੋਰ ਮੁਲਾਜ਼ਮ । ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੁਲਿਸ ਵੱਲੋਂ ਇਕ ਔਰਤ ਨੂੰ ਹੈਰੋਇਨ ਤੇ ਨਕਦੀ ਸਮੇਤ ਕਾਬੂ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਏਸੀਪੀ ਧੁਰੇਂਦਰ ਵਰਮਾ ਦੀਆਂ ਹਦਾਇਤਾਂ ’ਤੇ ਇੰਸਪੈਕਟਰ ਹਰਿੰਦਰ ਸਿੰਘ ਥਾਣਾ ਮੁਖੀ ਸੁਲਤਾਨਪੁਰ ਲੋਧੀ ਦੀ ਅਗਵਾਈ ’ਚ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਟੀਮ ਨੇ 140 ਗ੍ਰਾਮ ਹੈਰੋਇਨ ਤੇ 15000 ਰੁਪਏ ਡਰੱਗ ਮਨੀ ਸਮੇਤ ਇਕ ਔਰਤ ਨੂੰ ਕਾਬੂ ਕੀਤਾ। ਜਾਣਕਾਰੀ ਦਿੰਦਿਆਂ ਐੱਸਐੱਚਓ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਮਿਤੀ 04.02.2026 ਨੂੰ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਲਾਟੀਆਂ ਵਾਲ ਤੋਂ ਆ ਰਹੇ ਸਨ ਤਾਂ ਪੁਲਿਸ ਪਾਰਟੀ ਨੇ ਰਮਨਦੀਪ ਕੌਰ ਉਰਫ ਬਿੱਲੋ ਪਤਨੀ ਅਮਰਪ੍ਰੀਤ ਸਿੰਘ ਵਾਸੀ ਲਾਟੀਆਂ ਵਾਲ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ’ਚੋਂ 140 ਗ੍ਰਾਮ ਹੈਰੋਇਨ ਤੇ 15000 ਰੁਪਏ ਡਰੱਗ ਮਨੀ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਦੌਰਾਨੇ ਪੁੱਛਗਿੱਛ ਰਮਨਦੀਪ ਕੌਰ ਉਰਫ ਬਿੱਲੋ ਪਤਨੀ ਅਮਰਪ੍ਰੀਤ ਸਿੰਘ ਵਾਸੀ ਲਾਟੀਆਂ ਵਾਲ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਨੇ ਦੱਸਿਆ ਕਿ ਗ੍ਰਿਫ਼ਤਾਰ ਔਰਤ ਪੈਸੇ ਦੇ ਲਾਲਚ ’ਚ ਇਹ ਧੰਦਾ ਕਰਦੀ ਹੈ। ਉਕਤ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।