ਮਮਤਾ ਸ਼ਰਮਸਾਰ ਜਾਂ ਮਜਬੂਰੀ ਦਾ ਸ਼ਿਕਾਰ? ਮਾਂ ਨੇ ਦੋ ਪੁੱਤਰਾਂ ਸਮੇਤ ਵੇਈਂ 'ਚ ਮਾਰੀ ਛਾਲ; ਮਾਂ ਬਚੀ, ਪਰ ਬੱਚਿਆਂ ਦੀ ਟੁੱਟ ਗਈ ਸਾਹਾਂ ਦੀ ਡੋਰ
ਜਿਨ੍ਹਾਂ ਦੀ ਮੌਤ ਪਾਣੀ ਵਿਚ ਡੁੱਬਣ ਕਾਰਨ ਹੋ ਗਈ। ਵੱਡੇ ਬੱਚੇ ਦਾ ਨਾਮ ਗੁਰਪ੍ਰਤਾਪ ਸਿੰਘ ਤੇ ਛੋਟੇ ਦਾ ਵੀਰਪ੍ਰਤਾਪ ਸਿੰਘ ਸੀ ਜਿਨ੍ਹਾਂ ਦੀ ਉਮਰ ਤਕਰੀਬਨ 8 ਸਾਲ ਤੇ 6 ਸਾਲ ਦੱਸੀ ਜਾ ਰਹੀ ਹੈ। ਜੋ ਕਿ ਸੁਲਤਾਨਪੁਰ ਲੋਧੀ ਦੇ ਹੀ ਰਹਿਣ ਵਾਲੇ ਹਨ।ਇਸ ਦਰਦਨਾਕ ਮੌਤ ਨਾਲ ਇਲਾਕੇ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।
Publish Date: Wed, 06 May 2026 02:25 PM (IST)
Updated Date: Wed, 06 May 2026 02:27 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ -ਅੱਜ ਸਵੇਰਸਾਰ ਇੱਕ ਮਾਂ ਨੇ ਆਪਣੇ ਦੋ ਮਾਸੂਮ ਪੁੱਤਰਾਂ ਸਮੇਤ ਵੇਈਂ ਨਦੀ ‘ਚ ਛਾਲ ਮਾਰ ਦਿੱਤੀ। ਇਸ ਮੌਕੇ ਰਾਹਗੀਰਾਂ ਨੇ ਮਾਂ ਨੂੰ ਤਾਂ ਮਸ਼ੱਕਤ ਕਰਕੇ ਬਚਾ ਲਿਆ ਗਿਆ ਪਰ 2 ਮਾਸੂਮਾਂ ਨੂੰ ਨਹੀਂ ਬਚਾਇਆ ਜਾ ਸਕਿਆ। ਜਿਨ੍ਹਾਂ ਦੀ ਮੌਤ ਪਾਣੀ ਵਿਚ ਡੁੱਬਣ ਕਾਰਨ ਹੋ ਗਈ। ਵੱਡੇ ਬੱਚੇ ਦਾ ਨਾਮ ਗੁਰਪ੍ਰਤਾਪ ਸਿੰਘ ਤੇ ਛੋਟੇ ਦਾ ਵੀਰਪ੍ਰਤਾਪ ਸਿੰਘ ਸੀ ਜਿਨ੍ਹਾਂ ਦੀ ਉਮਰ ਤਕਰੀਬਨ 8 ਸਾਲ ਤੇ 6 ਸਾਲ ਦੱਸੀ ਜਾ ਰਹੀ ਹੈ। ਜੋ ਕਿ ਸੁਲਤਾਨਪੁਰ ਲੋਧੀ ਦੇ ਹੀ ਰਹਿਣ ਵਾਲੇ ਹਨ।ਇਸ ਦਰਦਨਾਕ ਮੌਤ ਨਾਲ ਇਲਾਕੇ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਅਤੇ ਮਾਮਲੇ ਦੀ ਜਾਂਚ ਜਾਰੀ ਹੈ।