ਆਸਟਰੇਲੀਆ ਦੇ ਉੱਘੇ ਕਾਰੋਬਾਰੀ ਬੱਗੂ ਦਾ ਕੀਤਾ ਨਿੱਘਾ ਸਵਾਗਤ
ਆਸਟਰੇਲੀਆ ਦੇ ਉੱਘੇ ਕਾਰੋਬਾਰੀ ਦਲਵਿੰਦਰ ਸਿੰਘ ਬੱਗੂ ਦਾ ਨਿੱਘਾ ਸਵਾਗਤ
Publish Date: Sun, 08 Feb 2026 10:23 PM (IST)
Updated Date: Sun, 08 Feb 2026 10:26 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਆਸਟ੍ਰੇਲੀਆ ਦੇ ਉੱਘੇ ਕਾਰੋਬਾਰੀ ਤੇ ਸੈਫਰਨ ਹੋਟਲ ਦੇ ਮਾਲਕ ਦਲਵਿੰਦਰ ਸਿੰਘ ਬੱਗੂ ਦਾ ਆਪਣੀ ਮਾਂ ਧਰਤੀ ਪੰਜਾਬ ਪਹੁੰਚਣ ’ਤੇ ਉਘੀਆਂ ਸਖਸ਼ੀਅਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਢਾਡੀ ਗੁਰਜੀਤ ਸਿੰਘ ਗੋਰੀ ਜਾਂਗਲਾ, ਚੇਅਰਮੈਨ ਭਾਈ ਨੱਥਾ ਅਬਦੁੱਲਾ ਢਾਡੀ ਸਭਾ ਨੇ ਕਿਹਾ ਕਿ ਪੂਰੀ ਦੁਨੀਆ ਵਿਚ ਪੰਜਾਬੀਆਂ ਨੇ ਜਿਥੇ ਸੱਚੀ-ਸੁੱਚੀ ਕਿਰਤ, ਮਿਹਨਤ ਕਰਦਿਆਂ ਆਪਣੇ ਕਾਰੋਬਾਰ ਵਧਾਏ ਹਨ ਤੇ ਦੁਨੀਆ ਵਿਚ ਆਪਣਾ ਨਾਮ ਰੋਸ਼ਨ ਕੀਤਾ ਹੈ, ਉਥੇ ਹੀ ਉਨ੍ਹਾਂ ਦਾ ਦੇਸ਼ ਤੇ ਸੂਬੇ ਪ੍ਰਤੀ ਪਿਆਰ ਤੇ ਆਪਣੀ ਧਰਤੀ ਨਾਲ ਮੋਹ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਆਸਟਰੇਲੀਆ ਦੇ ਉੱਘੇ ਕਾਰੋਬਾਰੀ ਦਲਵਿੰਦਰ ਸਿੰਘ ਬੱਗੂ ਨੇ ਦਿਨ-ਰਾਤ ਮਿਹਨਤ ਕਰਦਿਆਂ ਦੇਸ਼ ਅੰਦਰ ਆਪਣਾ ਨਾਮ ਰੋਸ਼ਨ ਕੀਤਾ ਹੈ। ਅੱਜ ਅਸੀਂ ਉਨ੍ਹਾਂ ਨੂੰ ਪੰਜਾਬ ਦੀ ਧਰਤੀ ’ਤੇ ਆਉਣ ’ਤੇ ਜੀ ਆਇਆ ਕਹਿੰਦੇ ਹਾਂ ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਇਸ ਮੌਕੇ ਸੀਨੀਅਰ ਢਾਡੀ ਇੰਟਰਨੈਸ਼ਨਲ ਗੋਲਡ ਮੈਡਲਿਸਟ ਬੂਟਾ ਸਿੰਘ ਸੁੰਨੜ, ਉੱਘੇ ਸੰਗੀਤਕਾਰ ਸਰੰਗੀ ਮਾਸਟਰ ਗੁਰਪ੍ਰੀਤ ਸਿੰਘ ਸਾਦਕਪੁਰੀਆ, ਮੋਮੀ ਟਰੇਡਿੰਗ ਕੰਪਨੀ ਦੇ ਮੈਨੇਜਰ ਤਰਲੋਚਨ ਸਿੰਘ ਮੋਮੀ, ਮਕਰਾਣਾ ਮੋਮੀ ਮਾਰਬਲ ਦੇ ਜੀਐੱਮ ਕੁਲਦੀਪ ਸਿੰਘ ਨਿਹਾਲੂਵਾਲ, ਗਿਆਨ ਸਿੰਘ, ਸਾਹਿਲ ਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।