ਰਾਸ਼ਟਰੀ ਬਾਲ ਵਿਦਿਆਲਿਆ ’ਚ ਕਰਵਾਇਆ ਵੋਟਰ ਜਾਗਰੁਕਤਾ ਸਮਾਗਮ
ਕੌਮੀ ਵੋਟਰ ਦਿਵਸ ਮੌਕੇ ਰਾਸ਼ਟਰੀ ਬਾਲ ਵਿਿਦਆਲਿਆ ਵਿਖੇ ਕਰਵਾਇਆ ਵੋਟਰ ਜਾਗਰੁਕਤਾ ਸਮਾਗਮ
Publish Date: Sun, 25 Jan 2026 07:29 PM (IST)
Updated Date: Sun, 25 Jan 2026 07:31 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਪ੍ਰੇਮ ਨਗਰ ਸੇਵਾ ਸੁਸਾਇਟੀ ਵੱਲੋਂ ਬੀਐੱਲਓ ਧੀਰਜ ਕੁਮਾਰੀ ਦੀ ਪ੍ਰੇਰਣਾ ਸਦਕਾ ਰਾਸ਼ਟਰੀਆ ਬਾਲ ਵਿਦਿਆਲਿਆ ਵਿਖੇ 16ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਇਸ ਦੌਰਾਨ ਮੁੱਖ ਬੁਲਾਰੇ ਵਜੋਂ ਪਹੁੰਚੇ ਸਾਬਕਾ ਨਗਰ ਕੌਂਸਲ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਨੇ ਦੱਸਿਆ ਕਿ ਇਸ ਦਿਨ ਨੂੰ ਮਨਾਉਣ ਦਾ ਮਕਸਦ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਕਰਨਾ ਤੇ ਵੋਟਰਾਂ ਨੂੰ ਉਨ੍ਹਾਂ ਦੀ ਵੋਟ ਦੇ ਮਹੱਤਵ ਬਾਰੇ ਜਾਗਰੂਕ ਕਰਨਾ ਹੈ। ਇਸ ਦੌਰਾਨ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਤੇ ਸਟਾਫ ਨੂੰ ਬਿਨਾਂ ਕਿਸੇ ਡਰ, ਭੈਅ ਜਾਂ ਲਾਲਚ ਤੋਂ ਆਪਣੀ ਪਸੰਦ ਅਨੁਸਾਰ ਯੋਗ ਉਮੀਦਵਾਰ ਨੂੰ ਵੋਟ ਪਾਉਣ ਦਾ ਪ੍ਰਣ ਦੁਆਇਆ ਗਿਆ। ਮੁਹੱਲਾ ਪ੍ਰੇਮ ਨਗਰ ਦੇ ਵੋਟਰਾਂ ਨੇ ਵੀ ਵਿਦਿਆਰਥੀਆਂ ਦੇ ਨਾਲ ਪ੍ਰਣ ਲਿਆ। ਅਖੀਰ ਵਿਚ ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਤੇ ਲੋਕ ਸੇਵਾ ਦਲ ਦੇ ਸਾਬਕਾ ਪ੍ਰਧਾਨ ਵਰਿੰਦਰ ਸ਼ਰਮਾ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਸੁਨੀਤਾ ਸ਼ਰਮਾ, ਮਾਨਸੀ ਸ਼ਰਮਾ, ਗੁਰਮੀਤ ਵਾਲੀਆ, ਰੁਚੀ ਪਰਾਸ਼ਰ, ਕਾਜਲ ਰਾਣਾ, ਵਾਣੀ ਸ਼ਰਮਾ ਤੋਂ ਇਲਾਵਾ ਸਕੂਲ ਪ੍ਰਿੰਸੀਪਲ ਦੇਵੀ ਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।