ਸਾਲਾਨਾ ਉਰਸ 12 ਤੋਂ ਸ਼ੁਰੂ
ਅਜੇ ਸਿੰਘ ਨਾਗੀ, ਪੰਜਾਬੀ
Publish Date: Tue, 02 Dec 2025 11:02 PM (IST)
Updated Date: Tue, 02 Dec 2025 11:05 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਵਿਸ਼ਵ ਦੇ ਪ੍ਰਸਿੱਧ ਤੇ ਇਤਿਹਾਸਿਕ ਅਸਥਾਨ ਰੋਜ਼ਾ ਸ੍ਰੀ ਬਾਬਾ ਅਬਦੁੱਲਾ ਸ਼ਾਹ ਜੀ ਕਾਦਰੀ, ਸਾਬਰ ਦਾਤਾ ਅਲੀ ਅਹਿਮਦ ਸ਼ਾਹ ਜੀ ਕਾਦਰੀ ਮੰਢਾਲੀ ਤਹਿਸੀਲ ਬੰਗਾ ਜ਼ਿਲ੍ਹਾ ਐੱਸਬੀਐੱਸ ਨਗਰ ਵਿਖੇ ਸਾਬਰ ਦਾਤਾ ਅਲੀ ਅਹਿਮਦ ਸ਼ਾਹ ਜੀ ਕਾਦਰੀ ਸਲਾਨਾ ਉਰਸ 12, 13,14 ਦਸੰਬਰ ਨੂੰ ਦਰਬਾਰ ਦੇ ਗੱਦੀ ਨਸ਼ੀਨ ਸਾਈ ਉਮਰੇ ਸ਼ਾਹ ਕਾਦਰੀ ਜੀ ਤੇ ਇਲਾਕੇ ਦੇ ਸਮੂਹ ਸੰਗਤਾਂ ਵੱਲੋਂ ਮਨਾਇਆ ਜਾਵੇਗਾ। 12 ਦਸੰਬਰ ਮਹਿੰਦੀ ਦੀ ਰਸਮ ਚਿਰਾਗ ਰੋਸ਼ਨ ਕੀਤੇ ਜਾਣਗੇ, 13 ਦਸੰਬਰ ਨੂੰ ਮਹਿਫਿਲ ਕਵਾਲ ਜਿਸ ’ਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਤੇ ਕੱਵਾਲ ਆਪਣੇ ਕੱਵਾਲੀਆਂ ਨੇ ਦਾਤਾ ਜੀ ਦਾ ਗੁਣਗਾਨ ਕਰਨਗੇ, 14 ਦਸੰਬਰ ਨੂੰ ਚਾਦਰ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਮੌਕੇ ਸਾਈਂ ਉਮਰੇ ਸ਼ਾਹ ਕਾਦਰੀ, ਮਹੁੰਮਦ ਆਸਿਕ ਨੀਲਾ, ਸੋਨੂ ਜੱਸੋ ਮਜਾਰਾ, ਚਰਨਜੀਤ ਰਾਏ, ਹਰਪ੍ਰੀਤ ਜੱਖੂ, ਮਨੀ, ਜਗਦੀਸ਼ ਮਹੁੰਮਦ, ਸੀਤਾ ਦੇਵੀ, ਹਨੀ, ਗੱਗੀ, ਡਾ. ਸਤਨਾਮ ਆਦਿ ਹਾਜ਼ਰ ਸਨ।