ਊਧਮ ਐਨ ਜੀਓ ਕਪੂਰਥਲਾ ਵੱਲੋਂ ਦੂਸਰਾ ਖੂਨਦਾਨ ਕੈਂਪ
ਊਧਮ ਐਨ ਜੀਓ ਕਪੂਰਥਲਾ ਵੱਲੋਂ ਦੂਸਰਾ ਖੂਨਦਾਨ ਕੈਂਪ ਲਗਾਇਆ
Publish Date: Thu, 20 Nov 2025 09:32 PM (IST)
Updated Date: Thu, 20 Nov 2025 09:34 PM (IST)
ਖੂਨਦਾਨ ਕਰਨਾ ਅਜੋਕੇ ਸਮੇਂ ਦੀ ਲੋੜ : ਭਮਰਾ ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਊਧਮ ਐੱਨਜੀਓ ਕਪੂਰਥਲਾ ਵੱਲੋਂ ਦੂਸਰਾ ਖੂਨਦਾਨ ਕੈਂਪ ਜਾਨਕੀ ਦਾਸ ਮੰਦਿਰ ਕਪੂਰਥਲਾ ਵਿਖੇ ਲਗਾਇਆ ਗਿਆ, ਜਿਸ ਵਿਚ 35 ਵਿਅਕਤੀਆਂ ਨੇ ਖੂਨ ਦਾਨ ਕੀਤਾ। ਕੈਂਪ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਬਲਜੀਤ ਭਮਰਾ ਅਤੇ ਮਨਜੀਤ ਭਮਰਾ ਨੇ ਕਿਹਾ ਕਿ ਸਮੂਹ ਪ੍ਰਵਾਸੀ ਭਾਰਤੀ ਅਤੇ ਸਹਿਯੋਗੀ ਸ਼ਖ਼ਸੀਅਤਾਂ ਇਸ ਕੈਂਪ ਨੂੰ ਹਰ ਪੱਖੋਂ ਸਹਿਯੋਗ ਦੇ ਰਹੀਆਂ ਹਨ, ਖੂਨਦਾਨ ਕਰਕੇ ਲੋੜਵੰਦਾਂ ਦੀ ਸਹਾਇਤਾ ਕਰਨਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ, ਮਨੁੱਖਤਾ ਦੇ ਇਸ ਕਾਰਜ ਵਿਚ ਆਪਣਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ। ਇਸ ਮੌਕੇ ਸੰਸਥਾ ਵੱਲੋਂ ਖ਼ੂਨਦਾਨ ਕਰਨ ਵਾਲੇ ਵਿਅਕਤੀਆ ਅਤੇ ਸਹਿਯੋਗੀ ਸ਼ਖ਼ਸੀਅਤਾਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਰਾਜਨੀਤਿਕ ਸ਼ਖ਼ਸੀਅਤਾਂ ਰਾਣਾ ਇੰਦਰ ਪ੍ਰਤਾਪ ਸਿੰਘ ਹਲਕਾ ਵਿਧਾਇਕ ਸੁਲਤਾਨਪੁਰ ਲੋਧੀ, ਸੰਨੀ ਬੈਂਸ ਯੂਥ ਆਗੂ ਬੀਜੇਪੀ, ਕਾਂਗਰਸੀ ਕੌਂਸਲਰ ਦੀਪਕ ਸਲਵਾਨ, ਸੌਰਵ ਸਰਮਾ, ਰਮਨ , ਰਾਹੁਲ ਸੇਠੀ, ਵਿਜੇ ਕਨੌਜੀਆ, ਧੀਰਜ ਕੁਮਾਰ, ਅਰੁਣ, ਮੋਨੂੰ ਆਦਿ ਸਮੇਤ ਸਮੂਹ ਸੰਸਥਾ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਕੈਪਸ਼ਨ : 20ਕੇਪੀਟੀ44