ਟਾਇਰ ਫਟਣ ਕਾਰਨ ਪੁਲ਼ ਤੋਂ ਡਿੱਗੀ ਕਾਰ, ਚਾਲਕ ਜ਼ਖ਼ਮੀ
ਟਾਇਰ ਫਟਣ ਕਾਰਨ ਪੁਲ਼
Publish Date: Wed, 26 Nov 2025 11:48 PM (IST)
Updated Date: Wed, 26 Nov 2025 11:50 PM (IST)
ਟਾਇਰ ਫਟਣ ਕਾਰਨ ਪੁਲ਼ ਤੋਂ ਡਿੱਗੀ ਕਾਰ, ਚਾਲਕ ਜ਼ਖ਼ਮੀ
ਗੁਰਾਇਆ : ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇ ’ਤੇ ਬੀਤੀ ਰਾਤ ਕਾਰ ਦਾ ਟਾਇਰ ਫਟਣ ਕਾਰਨ ਬੇਕਾਬੂ ਹੋ ਕੇ ਪੁਲ ਤੋਂ ਹੇਠਾਂ ਜਾ ਡਿਗੀ। ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਤੋਂ ਦਿੱਲੀ ਜਾ ਰਹੀ ਸਵਿਫਟ ਡਿਜ਼ਾਇਰ ਦਾ ਟਾਇਰ ਅਚਾਨਕ ਫਟ ਗਿਆ, ਜਿਸ ਨਾਲ ਕਾਰ ਹਾਈਵੇ ਉੱਪਰ ਲੱਗੀ ਲੋਹੇ ਦੀ ਰੇਲਿੰਗ ਤੋੜਦੀ ਹੋਈ ਪੁਲ਼ ਤੋਂ ਹੇਠਾਂ ਜਾ ਡਿੱਗੀ।
ਕਾਰ ਚਾਲਕ ਬਜਰੰਗ ਸਹਾਏ, ਜੋ ਬੀਐੱਸਐੱਫ ਬਟਾਲੀਅਨ ਗੁਰਦਾਸਪੁਰ ’ਚ ਤਾਇਨਾਤ ਹਨ, ਨੂੰ ਹਾਦਸੇ ’ਚ ਸੱਟਾਂ ਲੱਗੀਆਂ ਹਨ, ਜਦਕਿ ਉਨ੍ਹਾਂ ਦੀ ਪਤਨੀ ਸੁਰੱਖਿਅਤ ਰਹੀ। ਸੜਕ ਸੁਰੱਖਿਆ ਫੋਰਸ ਦੇ ਏਐੱਸਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਹਾਦਸਾ ਪੁਲ ’ਤੇ ਚੜ੍ਹਦੇ ਸਮੇਂ ਵਾਪਰਿਆ, ਜਿੱਥੇ ਕਾਰ ਦਾ ਟਾਇਰ ਫਟਦਿਆਂ ਹੀ ਵਾਹਨ ਬੇਕਾਬੂ ਹੋ ਗਿਆ ਤੇ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ।
ਇਸੇ ਦੌਰਾਨ ਕਾਰ ਦੇ ਪਿੱਛੇ ਆ ਰਹੇ ਭਾਈ ਮਤੀ ਦਾਸ ਸਕੂਲ ਆਫ ਨਰਸਿੰਗ ਗੁਰਾਇਆ ਦੇ ਪ੍ਰਿੰਸੀਪਲ ਤੇ ਉਨ੍ਹਾਂ ਦੇ ਡਰਾਈਵਰ ਨੇ ਤੁਰੰਤ ਜ਼ਖਮੀ ਬਜਰੰਗ ਸਹਾਏ ਨੂੰ ਗੱਡੀ ’ਚ ਬਿਠਾ ਕੇ ਫਸਟ ਏਡ ਦਿੱਤੀ ਤੇ ਨਿੱਜੀ ਹਸਪਤਾਲ ਦਾਖਲ ਕਰਵਾਇਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਗੁਰਾਇਆ ਪੁਲਿਸ ਵੀ ਮੌਕੇ ’ਤੇ ਪੁੱਜ ਗਈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।