ਨਡਾਲਾ ਮੁਹੱਲਾ ਕਲੀਨਿਕ ’ਚੋਂ ਏਸੀ ਦੇ ਦੋ ਕੰਪਰੈਸ਼ਰ ਚੋਰੀ
ਨਡਾਲਾ ਮੁਹੱਲਾ ਕਲੀਨਿਕ ਚੋਂ ਏਸੀ ਦੇ ਦੋ ਕੰਪਰੈਸ਼ਰ ਚੋਰੀ
Publish Date: Sat, 31 Jan 2026 08:01 PM (IST)
Updated Date: Sat, 31 Jan 2026 08:04 PM (IST)
ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ ਨਡਾਲਾ : ਕਸਬਾ ਨਡਾਲਾ ਵਿਚ ਸਥਿਤ ਮੁਹੱਲਾ ਕਲੀਨਿਕ ਵਿਚੋਂ ਅਣਪਛਾਤੇ ਚੋਰਾਂ ਵੱਲੋਂ ਏਅਰ ਕੰਡੀਸ਼ਨਰ (ਏਸੀ) ਦੇ ਦੋ ਕੰਪਰੈਸ਼ਰ ਚੋਰੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਨਾਲ ਜਿਥੇ ਮੁੜ ਤੋਂ ਇਲਾਕੇ ਵਿਚ ਚਿੰਤਾ ਦਾ ਮਾਹੌਲ ਹੈ, ਉੱਥੇ ਸਰਕਾਰੀ ਸੰਪਤੀ ਦੀ ਸੁਰੱਖਿਆ ’ਤੇ ਸਵਾਲ ਵੀ ਖੜ੍ਹੇ ਹੋ ਰਹੇ ਹਨ। ਇਸ ਸਬੰਧੀ ਡਿਊਟੀ ਦੇ ਤਾਇਨਾਤ ਡਾਕਟਰ ਪ੍ਰੀਤਕਮਲ ਸੇਖੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਅਸੀਂ ਰੋਜ਼ਾਨਾ ਦੀ ਤਰ੍ਹਾਂ ਸਵੇਰੇ 9:30 ਵਜੇ ਕਲੀਨਿਕ ਖੋਲ੍ਹਿਆ ਤਾਂ ਵੇਖਿਆ ਕਿ ਮਰੀਜ਼ਾਂ ਦੇ ਵੇਟਿੰਗ ਹਾਲ ’ਚ ਲੱਗੇ ਏਸੀ ਦਾ ਕੰਪਰੈਸ਼ਰ ਉਥੇ ਨਹੀਂ ਸੀ। ਇਸ ਦੌਰਾਨ ਅਸੀਂ ਪੌੜੀ ਲਗਾ ਕੇ ਜਦੋਂ ਛੱਤ ਉੱਪਰ ਜਾ ਕੇ ਦੇਖਿਆ ਤਾਂ ਮੁੱਖ ਦਫਤਰ ਵਿਚ ਲੱਗੇ ਏਸੀ ਦਾ ਕੰਮਪਰੈਸ਼ਰ ਵੀ ਗਾਇਬ ਸੀ। ਅਸੀ ਤੁਰੰਤ ਹੀ ਇਸ ਘਟਨਾ ਬਾਰੇ ਆਪਣੇ ਸਟਾਫ ਦੇ ਸੀਨੀਅਰ ਅਧਿਕਾਰੀ ਤੇ ਪੁਲਿਸ ਨੂੰ ਸੂਚਿਤ ਕੀਤਾ। ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੇ ਚੌਂਕੀ ਇੰਚਾਰਜ ਨਡਾਲਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦਰਜ ਕਰ ਲਈ ਗਈ ਹੈ ਤੇ ਪੁਲਿਸ ਚੋਰਾਂ ਦੀ ਭਾਲ ਵਿਚ ਜੁੱਟ ਗਈ ਹੈ ਤੇ ਜਲਦ ਹੀ ਚੋਰ ਸਲਾਖਾਂ ਦੇ ਪਿੱਛੇ ਹੋਣਗੇ।