ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਸੁਪਰਵਾਈਜ਼ਰਾਂ ਨੂੰ ਦਿੱਤੀ ਟਰੇਨਿੰਗ : ਵਿਰਕ
ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਸਬੰਧੀ ਸੁਪਰਵਾਈਜ਼ਰਾਂ ਨੂੰ ਦਿੱਤੀ ਟਰੇਨਿੰਗ : ਗੁਰਵਿੰਦਰ ਵਿਰਕ
Publish Date: Thu, 04 Dec 2025 09:41 PM (IST)
Updated Date: Thu, 04 Dec 2025 09:42 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਅੱਜ ਸੁਲਤਾਨਪੁਰ ਲੋਧੀ ਚੋਣ ਹਲਕਾ ਦੇ ਸਮੂਹ 16 ਸੁਪਰਵਾਈਜ਼ਰਾਂ ਨੂੰ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸਬੰਧੀ ਉਪ ਮੰਡਲ ਮੈਜਿਸਟਰੇਟ ਸੁਲਤਾਨਪੁਰ ਲੋਧੀ ਤਹਿਸੀਲਦਾਰ ਅਤੇ ਸਬ ਰਜਿਸਟਰਾਰ ਗੁਰਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਟਰੇਨਿੰਗ ਦਿੱਤੀ ਗਈ। ਜ਼ਿਲ੍ਹਾ ਮਾਸਟਰ ਟਰੇਨਰ ਨਰੇਸ਼ ਕੋਹਲੀ, ਮਾਸਟਰ ਟਰੇਨਰ ਗੁਰਦੇਵ ਸਿੰਘ ਨੇ ਸੁਪਰਵਾਈਜ਼ਰਾਂ ਨੂੰ ਬਕਸਾ ਖੋਲਣ, ਬਕਸਾ ਸੀਲ ਕਰਨ, ਪ੍ਰੀਜ਼ਾਈਡਿੰਗ ਡਾਇਰੀ, ਅੰਤਿਕਾ 9 ਅਤੇ ਵੱਖ-ਵੱਖ ਫਾਰਮਾਂ ਸਬੰਧੀ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਗਿਆ। ਸੁਪਰਵਾਈਜ਼ਰਾਂ ਨੂੰ ਮੋਬਾਈਲ ’ਤੇ ਐਪ ਡਾਊਨਲੋਡ ਕਰਵਾਈ ਗਈ। ਚੋਣ ਸਬੰਧੀ ਫਾਰਮ ਅਤੇ ਚੋਣਾਂ ਸਬੰਧੀ ਵੱਖ-ਵੱਖ ਫਾਰਮ ਭਰਨ ਸਬੰਧੀ ਟਰੇਨਿੰਗ ਦਿੱਤੀ ਗਈ ਤਾਂ ਜੋ ਚੋਣਾਂ ਬਹੁਤ ਹੀ ਵਧੀਆ ਅਤੇ ਸੁਚਾਰੂ ਢੰਗ ਨਾਲ ਹੋ ਸਕਣ। ਇਸ ਮੌਕੇ ਸੁਪਰਵਾਈਜ਼ਰ ਸਰਬਜੀਤ ਸਿੰਘ, ਦੀਦਾਰ ਸਿੰਘ, ਪਵਿੱਤਰ ਸਿੰਘ, ਸ਼ਿਵਚਰਨ ਭੱਟੀ, ਅਨਿਲ ਭਾਟੀਆ, ਮਨੋਜ ਕੁਮਾਰ, ਰਜਿਸਟਰੀ ਕਲਰਕ ਵਿਵੇਕ ਗਾਬਾ, ਜਗਦੀਪ ਦੇਬੀ ਆਦਿ ਹਾਜ਼ਰ ਸਨ।