ਬੇਕਾਰ ਵਸਤਾਂ ਦੀ ਰੀਸਾਈਕਲ ਲਈ ਸਿਖਲਾਈ ਕੈਂਪ ਲਗਾਇਆ
ਸਰਕਾਰੀ ਮਿਡਲ ਸਕੂਲ ਸਰਾਏਂ ਜੱਟਾਂ ’ਚ ਬੇਕਾਰ ਵਸਤੂਆਂ ਦੀ ਰੀਸਾਈਕਲ ਸੰਬੰਧੀ ਸਿਖਲਾਈ ਕੈਂਪ
Publish Date: Tue, 10 Feb 2026 06:53 PM (IST)
Updated Date: Tue, 10 Feb 2026 06:56 PM (IST)
ਵਿਦਿਆਰਥੀਆਂ ਨੇ ਬੇਕਾਰ ਸਮੱਗਰੀ ਨੂੰ ਬਣਾਇਆ ਵਰਤੋਂ ਯੋਗ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਜ਼ਿਲ੍ਹਾ ਸਿੱਖਿਆ ਅਫਸਰ ਹਰਜਿੰਦਰ ਸਿੰਘ ਤੇ ਈਕੋ ਦੇ ਜ਼ਿਲ੍ਹਾ ਅਫਸਰ ਸੁਨੀਲ ਬਜਾਜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਰਕਾਰੀ ਮਿਡਲ ਸਕੂਲ ਸਰਾਏ ਜੱਟਾਂ ਵਿਚ ਨੋਡਲ ਅਫਸਰ ਪ੍ਰਿੰਸੀਪਲ ਮੈਡਮ ਆਸ਼ਾ ਰਾਣੀ ਦੀ ਯੋਗ ਅਗਵਾਈ ਹੇਠ ਈਕੋ ਕੱਲਬ ਵੱਲੋਂ ਵੇਸਟ ਵਸਤੂਆਂ ਨੂੰ ਰੀਸਾਈਕਲ ਕਰਨ ਸਬੰਧੀ ਸਿਖਲਾਈ ਵਰਕਸ਼ਾਪ ਲਗਾਈ ਗਈ, ਜਿਸ ਵਿਚ ਵਿਦਿਆਰਥੀਆਂ ਨੂੰ ਘਰ ਵਿਚ ਪਏ ਪੁਰਾਣੇ ਬੇਕਾਰ ਸਮਾਨ ਨੂੰ ਨਵਾਂ ਰੂਪ ਦੇ ਕੇ ਵਰਤੋਂ ਵਿਚ ਲਿਆਉਣ ਬਾਰੇ ਸਿਖਲਾਈ ਦਿੱਤੀ ਗਈ। ਵਿਦਿਆਰਥੀਆਂ ਨੇ ਟੀ-ਸ਼ਰਟਾਂ ਤੋਂ ਕਪੜੇ ਦੇ ਥੈਲੇ ਤਿਆਰ ਕਰਨ, ਰੰਗ-ਰੋਗਨ ਵਾਲੇ ਪਲਾਸਟਿਕ ਦੇ ਡੱਬਿਆਂ ਤੋਂ ਪੈਨ ਸਟੈਂਡ, ਫੁੱਲਦਾਨ ਬਨਾਉਣ, ਕੱਚ ਦੀਆਂ ਬੋਤਲਾਂ ਨੂੰ ਡੈਕੋਰੇਟ ਕਰਨ ਆਦਿ ਦੀ ਸਿਖਲਾਈ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਪਲਾਸਟਿਕ ਦੀਆਂ ਬੋਤਲਾਂ ਤੋਂ ਟੰਗਣ ਵਾਲੇ ਗਮਲੇ, ਖਾਲੀ ਪੈਨਾਂ ਤੋਂ ਡੈਕੋਰੇਸ਼ਨ ਆਈਟਮਾਂ ਬਨਾਉਣੇ ਆਦਿ ਨੂੰ ਵੀ ਵਿਦਿਆਰਥੀਆਂ ਨੇ ਬੜੀ ਦਿਲਚਸਪੀ ਦੇ ਨਾਲ ਸਿੱਖਿਆ। ਵਰਕਸ਼ਾਪ ਵਿਚ ਸਕੂਲ ਮੁਖੀ ਮੈਡਮ ਮਨਪ੍ਰੀਤ ਕੌਰ, ਬਲਜੀਤ ਸਿੰਘ ਐੱਸਐੱਸ ਮਾਸਟਰ ਨੇ ਬੱਚਿਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ।