ਮਾਤਾ ਸੰਤ ਕੌਰ ਦੀ ਯਾਦ ’ਚ ਵਿਦਿਆਰਥੀਆਂ ਨੂੰ ਟਰੈਕ ਸੂਟ ਵੰਡੇ
ਮਾਤਾ ਸੰਤ ਕੌਰ ਦੀ ਯਾਦ ਵਿੱਚ ਵਿਦਿਆਰਥੀਆਂ ਨੂੰ ਟਰੈਕ ਸੂਟ ,ਫਰਨੀਚਰ ਭੇਂਟ
Publish Date: Tue, 20 Jan 2026 09:38 PM (IST)
Updated Date: Tue, 20 Jan 2026 09:39 PM (IST)

ਪਿੰਡ ਦੇ ਸਕੂਲ ਦੀ ਨੁਹਾਰ ਬਦਲੀ ਜਾਵੇਗੀ : ਦਿਲਬਾਗ ਸਿੰਘ ਜਰਮਨ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਅੱਜ ਸਰਕਾਰੀ ਐਲੀਮੈਂਟਰੀ ਸਕੂਲ ਤਰਫ ਬਹਿਬਲ ਬਹਾਦਰ ਵਿਖੇ ਸਕੂਲ ਮੁਖੀ ਸੀਮਾ ਕੋਹਲੀ, ਸਰਪੰਚ ਗੁਰਮੇਲ ਸਿੰਘ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਤਰਫ ਬਹਿਬਲ ਬਹਾਦਰ ਪਿੰਡ ਦੇ ਵਸਨੀਕ ਦਿਲਬਾਗ ਸਿੰਘ ਜਰਮਨੀ ਅਤੇ ਬਲਵਿੰਦਰ ਕੌਰ ਜਰਮਨੀ ਨੇ ਆਪਣੀ ਮਾਤਾ ਸੰਤ ਕੌਰ ਦੀ ਯਾਦ ਵਿਚ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਟਰੈਕ ਸੂਟ ਵੰਡੇ ਤੇ ਸਕੂਲ ਲਈ ਫਰਨੀਚਰ ਦਿੱਤਾ। ਦਿਲਬਾਗ ਸਿੰਘ ਨੇ ਮਾਤਾ ਸੰਤ ਕੌਰ ਦੀ ਯਾਦ ਵਿਚ ਸਕੂਲ ਵਿਖੇ ਪਾਰਕ ਵਿਚ ਇੰਟਰਲਾਕ ਟਾਇਲ ਲਗਵਾਉਣ ਦਾ ਕੰਮ ਕਰਵਾਇਆ ਗਿਆ। ਇਸ ਮੌਕੇ ਦਿਲਬਾਗ ਸਿੰਘ ਜਰਮਨੀ ਨੇ ਕਿਹਾ ਕਿ ਪਿੰਡ ਦੇ ਸਕੂਲ ਵਿਚ ਸਮੁੱਚਾ ਸਟਾਫ ਬਹੁਤ ਵਧੀਆ ਹੈ, ਪੂਰੀ ਲਗਨ ਤੇ ਮਿਹਨਤ ਨਾਲ ਬੱਚਿਆਂ ਨੂੰ ਪੜ੍ਹਾਈ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਸਕੂਲ ਨੂੰ ਹੋਰ ਵਧੀਆ ਬਣਾਉਣ ਵਿਚ ਆਪਣਾ ਸਹਿਯੋਗ ਕਰਨਗੇ ਤੇ ਹਰ ਸਹੂਲਤ ਬੱਚਿਆਂ ਤੇ ਸਟਾਫ ਨੂੰ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਬਲਵਿੰਦਰ ਕੌਰ ਜਰਮਨੀ, ਸਰਪੰਚ ਸਿਮਰਜੀਤ ਕੌਰ ਨੇ ਆਖਿਆ ਕਿ ਸਕੂਲ ਦੀ ਨੁਹਾਰ ਬਦਲੀ ਜਾਵੇਗੀ ਅਤੇ ਬੱਚਿਆਂ ਨੂੰ ਹਰ ਸਹੂਲਤ ਦਿੱਤੀ ਜਾਵੇਗੀ। ਇਹ ਸਾਰੇ ਕਾਰਜ ਗੁਰਮੇਲ ਸਿੰਘ ਸਮਾਜ ਸੇਵਕ ਦੀ ਅਗਵਾਈ ਹੇਠ ਸਕੂਲ ਵਿਚ ਕਰਵਾਏ ਗਏ। ਇਸ ਮੌਕੇ ਸਕੂਲ ਅਧਿਆਪਕ ਰੋਹਿਤ ਗੁਜਰਾਲ, ਗੁਰਮੇਲ ਸਿੰਘ, ਸੀਮਾ ਕੋਹਲੀ, ਗੁਰਵਿੰਦਰ ਕੌਰ, ਜਸਵਿੰਦਰ ਕੌਰ, ਮਨਜੀਤ ਕੌਰ ਹਾਜ਼ਰ ਸਨ।