ਨਸ਼ਾ ਕਰਦੇ ਤਿੰਨ ਨੌਜਵਾਨ ਕਾਬੂ
ਨਸ਼ਾ ਕਰਦੇ ਤਿੰਨ ਨੌਜਵਾਨ ਕਾਬੂ
Publish Date: Thu, 27 Nov 2025 05:58 PM (IST)
Updated Date: Thu, 27 Nov 2025 05:59 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਥਾਣਾ ਰਾਵਲਪਿੰਡੀ ਫਗਵਾੜਾ ਵਿਖੇ ਨਸ਼ਾ ਕਰਦੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਹੈੱਡ ਕਾਂਸਟੇਬਲ ਵਿਜੇ ਮੱਲ ਨੇ ਦੱਸਿਆ ਕਿ ਉਹ ਅੱਡਾ ਰਾਵਲਪਿੰਡੀ ਕੱਟ ’ਤੇ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਕੀਤੀ ਕਿ ਕੁਲਦੀਪ ਕੁਮਾਰ ਉਰਫ ਭਿੰਡੀ ਪੁੱਤਰ ਸੰਸਾਰੀ ਲਾਲ, ਕਮਲਜੀਤ ਉਰਫ ਕਾਲੂ ਪੁੱਤਰ ਅਮਰਜੀਤ ਅਤੇ ਸਨੀ ਪੁੱਤਰ ਤਰਸੇਮ ਲਾਲ ਵਾਸੀ ਰਾਣੀਪੁਰ ਰਾਜਪੂਤਾਂ ਨਸ਼ਾ ਕਰਨ ਦੇ ਆਦੀ ਹਨ ਅਤੇ ਪੁਲਿਸ ਨਹਿਰ ਢੰਡੋਲੀ ਵਾਲੇ ਰਾਹ ’ਤੇ ਮੁਰਗੀ ਫਾਰਮ ਤੋਂ ਥੋੜਾ ਅੱਗੇ ਨਸ਼ੇ ਦਾ ਸੇਵਨ ਕਰ ਰਹੇ ਹਨ। ਜਦੋਂ ਮੁਖਬਰ ਦੀ ਇਤਲਾਹ ’ਤੇ ਜਾ ਕੇ ਜਾਂਚ ਕੀਤੀ ਗਈ ਤਾਂ ਇਨ੍ਹਾਂ ਤਿੰਨਾਂ ਨੂੰ ਨਸ਼ਾ ਕਰਦੇ ਹੋਏ ਇਕ ਸਿਲਵਰ ਪੇਪਰ, ਅਲਮੋਨੀਅਮ ਫਾਇਲ, 10 ਰੁਪਏ ਦੇ ਨੋਟ ਅਤੇ ਇਕ ਲੈਟਰ ਸਮੇਤ ਕਾਬੂ ਕੀਤਾ ਗਿਆ। ਤਿੰਨਾਂ ਮੁਲਜ਼ਮਾਂ ’ਤੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ।