ਪ੍ਰੋਫੈਸਰ ਚਰਨ ਸਿੰਘ ਨੂੰ ਦੇਸ਼ ਦਾ ਸੰਵਿਧਾਨ ਲੋਕਤੰਤਰ ਅਤੇ ਧਰਮ ਨਿਰਪੱਖਤਾ ਨੂੰ ਬਚਾਉਣਾ ਹੀ ਸੱਚੀ ਸ਼ਰਧਾਂਜਲੀ ਹੋਵੇਗੀ - ਬੰਤ ਬਰਾੜ

ਪ੍ਰੋਫੈਸਰ ਚਰਨ ਸਿੰਘ ਦੇ ਜਾਣ ਨਾਲ ਇਲਾਕੇ ਨੂੰ ਘਾਟਾ ਪਿਆ : ਰਾਣਾ ਇੰਦਰ ਪ੍ਰਤਾਪ ਸਿੰਘ
--ਪ੍ਰੋਫੈਸਰ ਚਰਨ ਸਿੰਘ ਨੂੰ ਵੱਖ-ਵੱਖ ਸ਼ਖਸ਼ੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਟ
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਕਪੂਰਥਲਾ, ਸਾਬਕਾ ਮੀਤ ਪ੍ਰਧਾਨ ਤੇ ਜਨਰਲ ਸਕੱਤਰ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਪ੍ਰਧਾਨ ਸ਼ਹੀਦ ਊਧਮ ਸਿੰਘ ਮੈਮੋਰੀਅਲ ਟਰੱਸਟ (ਰਜਿ.) ਪੰਜਾਬ, ਸਾਬਕਾ ਸੈਨੇਟ ਮੈਂਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪ੍ਰਧਾਨ ਪ੍ਰਬੰਧਕ ਕਮੇਟੀ, ਬਾਬਾ ਦਰਬਾਰਾ ਸਿੰਘ ਪਬਲਿਕ ਸਕੂਲ ਟਿੱਬਾ ਦੇ ਚੇਅਰਮੈਨ ਪ੍ਰੋ. ਚਰਨ ਸਿੰਘ ਜੋ ਪਿਛਲੇ ਦਿਨੀਂ ਅਕਾਲ ਪੁਰਖ ਵੱਲੋ ਬਖਸ਼ੀ ਆਰਜਾ ਪੂਰਨ ਸੁਹਿਰਦਤਾ ਸਹਿਤ ਲੋਕ-ਸੇਵਾ ਨੂੰ ਸਮਰਪਿਤ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ, ਦੀ ਅੱਜ ਅੰਤਿਮ ਅਰਦਾਸ ਵਿਚ ਪਹੁੰਚੀਆਂ ਵੱਖ-ਵੱਖ ਸ਼ਖਸ਼ੀਅਤਾਂ ਵੱਲੋਂ ਗੁਰਦੁਆਰਾ ਸੰਤ ਬਾਬਾ ਦਰਬਾਰਾ ਸਿੰਘ ਟਿੱਬਾ ਵਿਖੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਭਾਈ ਗੁਰਦੇਵ ਸਿੰਘ ਪ੍ਰੀਤ ਦੇ ਕੀਰਤਨੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਸੂਬਾ ਆਗੂ ਬੰਤ ਬਰਾੜ ਨੇ ਕਿਹਾ ਕਿ ਪ੍ਰੋਫੈਸਰ ਚਰਨ ਸਿੰਘ ਨੂੰ ਦੇਸ਼ ਦੇ ਸੰਵਿਧਾਨ, ਲੋਕਤੰਤਰ ਤੇ ਧਰਮ ਨਿਰਪੱਖਤਾ ਨੂੰ ਬਚਾਉਣਾ ਹੀ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਅੱਜ ਲੋੜ ਹੈ ਕੱਟੜਵਾਦ ਵਿਚੋਂ ਨਿਕਲ ਕੇ ਇਕ ਵਿਚਾਰਧਾਰਾ ਦੇ ਨਾਲ ਅੱਗੇ ਵਧਣ ਦੀ। ਸਾਰੀਆਂ ਹੀ ਧਰਮ ਨਿਰਪੱਖ ਪਾਰਟੀਆਂ ਅਤੇ ਲੋਕਾਂ ਨੂੰ ਅੱਗੇ ਆ ਕੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ, ਇਹੀ ਮਿਸ਼ਨ ਸੀ ਪ੍ਰੋਫੈਸਰ ਚਰਨ ਸਿੰਘ ਦਾ। ਉਨ੍ਹਾਂ ਹਮੇਸ਼ਾ ਹੀ ਸੰਵਿਧਾਨ ਡੈਮੋਕਰੇਸੀ ’ਤੇ ਪਹਿਰਾ ਦਿੱਤਾ ਅਤੇ ਹਰ ਇਕ ਲਈ ਮਸੀਹਾ ਬਣ ਕੇ ਖੜੇ ਰਹੇ। ਉਨ੍ਹਾਂ ਕਿਹਾ ਕਿ ਪ੍ਰੋਫੈਸਰ ਸਾਹਿਬ ਦੀ ਸੋਚ ਦੀ ਮਸ਼ਾਲ ਜਗਾਈ ਰੱਖਣ ਦੀ ਜ਼ਿੰਮੇਵਾਰੀ ਹੀ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ।
ਇਸ ਮੌਕੇ ਹਲਕਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪ੍ਰੋਫੈਸਰ ਚਰਨ ਸਿੰਘ ਦੇ ਜਾਣ ਨਾਲ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ•। ਪ੍ਰੋਫੈਸਰ ਸਾਹਿਬ ਬਹੁਤ ਹੀ ਮਿੱਠ ਬੋਲੜੇ ਅਤੇ ਅਗਾਂਹਵਧੂ ਸੋਚ ਵਾਲੇ ਇਨਸਾਨ ਸਨ। ਉਨ੍ਹਾਂ ਨੇ ਕਾਰੋਬਾਰ ਦੇ ਨਾਲ-ਨਾਲ ਸਿੱਖਿਆ ਦੇ ਵਿਚ ਵੀ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਅਤੇ ਉਨ੍ਹਾਂ ਦੀ ਸਾਡੇ ਪਰਿਵਾਰ ਨਾਲ ਗੂੜ੍ਹੀ ਸਾਂਝ ਸੀ। ਇਸ ਮੌਕੇ ਡਾ. ਸਤਿੰਦਰ ਸਿੰਘ ਸਾਬਕਾ ਪ੍ਰੋ- ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਸ਼ਰਧਾਂਜਲੀ ਭੇਟ ਕੀਤੀ ਅਤੇ ਪ੍ਰੋਫੈਸਰ ਸਾਹਿਬ ਦੇ ਨਾਲ ਬਿਤਾਏ ਪਲ ਯਾਦ ਕੀਤੇ। ਇਸ ਮੌਕੇ ਸਾਹਿਤ ਸਭਾ ਵੱਲੋਂ ਮੁਖਤਾਰ ਸਿੰਘ ਚੰਦੀ ਨੇ ਵੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਦੇ ਗੂੜੇ ਮਿੱਤਰ ਅਤੇ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਚੱਲਣ ਵਾਲੇ ਸਾਥੀ ਐਡਵੋਕੇਟ ਰਜਿੰਦਰ ਸਿੰਘ ਰਾਣਾ ਨੇ ਪ੍ਰੋਫੈਸਰ ਚਰਨ ਸਿੰਘ ਨਾਲ ਬਿਤਾਏ ਪਲ ਸਟੇਜ ’ਤੇ ਸਾਂਝੇ ਕੀਤੇ। ਉਨ੍ਹਾਂ ਦੀ ਜੀਵਨੀ ਬਾਰੇ ਸੰਖੇਪ ਸ਼ਬਦਾਂ ਵਿਚ ਬਿਆਨ ਕੀਤਾ ਅਤੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਡਾ. ਰਘਬੀਰ ਕੌਰ, ਪ੍ਰਧਾਨ ਕੇਂਦਰੀ ਲੇਖਕ ਸਭਾ ਜਲੰਧਰ ਨੇ। ਅਖੀਰ ਵਿਚ ਪਰਿਵਾਰ ਵੱਲੋਂ ਡਾ. ਹਰਜੀਤ ਸਿੰਘ, ਸਾਬਕਾ ਡਾਇਰੈਕਟਰ ਦੂਰਦਰਸ਼ਨ ਜਲੰਧਰ ਨੇ ਸ਼ਰਧਾਂਜਲੀ ਵਿਚ ਪਹੁੰਚੀਆਂ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਕੀਤਾ ਤੇ ਹਮੇਸ਼ਾ ਹੀ ਪਰਿਵਾਰ ਦੇ ਨਾਲ ਦੁੱਖ-ਸੁੱਖ ਵਿਚ ਖੜੇ ਰਹਿਣ ਦਾ ਪ੍ਰਣ ਕੀਤਾ।
ਇਸ ਮੌਕੇ ਡਾ. ਬਲਜੀਤ ਕੌਰ, ਅਰਮਾਨਦੀਪ ਸਿੰਘ, ਅਨੁਰਾਗ ਸਿੰਘ, ਅਜੀਤ ਸਿੰਘ, ਡਾ. ਨਵਜੋਤ ਕੌਰ, ਡਾ. ਕਿਰਨ ਡੀਏਵੀ ਕਾਲਜ ਫਗਵਾੜਾ, ਪ੍ਰਿੰਸੀਪਲ ਮਧੂ ਗੋਸਵਾਮੀ, ਜਥੇ. ਜਰਨੈਲ ਸਿੰਘ ਡੋਗਰਾਂਵਾਲ, ਕੈਪਟਨ ਹਰਮਿੰਦਰ ਸਿੰਘ ਸੀਨੀਅਰ ਅਕਾਲੀ ਆਗੂ, ਜਥੇ. ਦਵਿੰਦਰ ਸਿੰਘ ਢਪੱਈ, ਕਰਨਵੀਰ ਸਿੰਘ, ਸੰਤੋਖ ਸਿੰਘ ਭਾਗੋ ਅਰਾਈਂ, ਤੇਜਵੰਤ ਸਿੰਘ ਸਾਬਕਾ ਚੇਅਰਮੈਨ, ਦੀਪਕ ਧੀਰ ਰਾਜੂ ਪ੍ਰਧਾਨ ਨਗਰ ਕੌਂਸਲ, ਐਡ. ਰਜਿੰਦਰ ਸਿੰਘ ਰਾਣਾ, ਡਾ. ਸਵਰਨ ਸਿੰਘ, ਮੁਖਤਾਰ ਸਿੰਘ ਚੰਦੀ, ਸਹਿਤ ਸਭਾ ਦੇ ਸਰਪ੍ਰਸਤ ਨਰਿੰਦਰ ਸਿੰਘ ਸੋਨੀਆ, ਪ੍ਰੋ. ਬਲਜੀਤ ਸਿੰਘ ਟਿੱਬਾ, ਡਾ. ਸੁਖਵਿੰਦਰ ਸਿੰਘ ਰੰਧਾਵਾ ਸਾਬਕਾ ਪ੍ਰਿੰਸੀਪਲ ਖਾਲਸਾ ਕਾਲਜ, ਡਾ. ਅਮਿਤੋਜ ਸਿੰਘ ਮੁਲਤਾਨੀ, ਸਪੁੱਤਰ ਸਾਬਕਾ ਮੰਤਰੀ ਸਵ. ਜਗਤਾਰ ਸਿੰਘ ਮੁਲਤਾਨੀ, ਪਰਮਜੀਤ ਸਿੰਘ, ਡਾ. ਰਜਿੰਦਰ ਸਿੰਘ ਮਝੈਲ, ਇੰਦਰਜੀਤ ਸਿੰਘ, ਪ੍ਰੋ. ਕੁਲਵੰਤ ਸਿੰਘ ਔਜਲਾ, ਰਾਜਾ ਗੁਰਪ੍ਰੀਤ ਸਿੰਘ, ਦਿਆਲ ਸਿੰਘ, ਬਖਸ਼ੀਸ਼ ਸਿੰਘ, ਢਾਡੀ ਗੁਰਜੀਤ ਸਿੰਘ ਗੋਰੀ, ਗੁਰਵਿੰਦਰ ਸਿੰਘ ਬਿੱਟਾ ਜਲੰਧਰ ਵਾਲੇ, ਸਰਵਣ ਸਿੰਘ ਚੰਦੀ, ਪ੍ਰੋ. ਆਸਾ ਸਿੰਘ ਘੁੰਮਣ, ਪਰਮਜੀਤ ਸਿੰਘ ਮਾਨਸਾ, ਐਡ. ਕੇਹਰ ਸਿੰਘ, ਦਿਨੇਸ਼ ਧੀਰ, ਹਰਨੇਕ ਸਿੰਘ ਜੈਨਪੁਰ, ਡਾ. ਪਰਮਿੰਦਰ ਸਿੰਘ ਥਿੰਦ, ਬੱਬੂ ਖੈੜਾ, ਸੁੱਚਾ ਸਿੰਘ ਮਿਰਜ਼ਾਪੁਰ, ਮਾਸਟਰ ਦੇਸ ਰਾਜ, ਮਹੀਜੀਤ ਸਿੰਘ, ਬਲਵਿੰਦਰ ਸਿੰਘ, ਪ੍ਰਿੰਸੀਪਲ ਅਮਰੀਕ ਸਿੰਘ, ਇੰਦਰਜੀਤ ਸਿੰਘ ਕੜਾਹਲਾਂ, ਜਸਵਿੰਦਰ ਕੌਰ ਭਗਤ ਟਿੱਬਾ, ਪ੍ਰਿੰਸੀਪਲ ਮਧੂ ਗੋਸਵਾਮੀ, ਕਿਸਾਨ ਆਗੂ ਰਸ਼ਪਾਲ ਸਿੰਘ, ਪ੍ਰੋ. ਉਪਕਾਰ ਸਿੰਘ, ਸੁਖਵਿੰਦਰ ਸਿੰਘ ਸ਼ਹਿਰੀ, ਐਡ ਸੁੱਚਾ ਸਿੰਘ ਮੋਮੀ, ਪ੍ਰੋ. ਕਰਮਜੀਤ ਸਿੰਘ, ਦਵਿੰਦਰ ਸਿੰਘ ਢੱਪਈ, ਡਾ. ਪਰਮਿੰਦਰ ਸਿੰਘ ਥਿੰਦ, ਸੁੱਚਾ ਸਿੰਘ ਮਿਰਜ਼ਾਪੁਰ ਆਦਿ ਹਾਜ਼ਰ ਸਨ।