ਲੁੱਟ ਦੀ ਨੀਅਤ ਨਾਲ ਘਰ 'ਚ ਦਾਖ਼ਲ ਹੋਇਆ ਲੁਟੇਰਾ, ਰੌਲਾ ਪੈਣ 'ਤੇ ਭੱਜਣ ਚ ਕਾਮਯਾਬ
ਇਸ ਦੌਰਾਨ ਨਡਾਲਾ ਪੁਲਿਸ ਮੌਕੇ ਤੇ ਪੁੱਜ ਕੇ ਲੱਗੇ ਨੇੜੇ ਦੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਹੈ ਤਾਂ ਜੋ ਉਸ ਹਮਲਾਵਰ ਦੀ ਪਹਿਚਾਣ ਹੋ ਸਕੇ...
Publish Date: Thu, 28 Sep 2023 02:07 PM (IST)
Updated Date: Thu, 28 Sep 2023 04:32 PM (IST)
ਰਘਬਿੰਦਰ ਸਿੰਘ, ਨਡਾਲਾ : ਅੱਜ ਚਿਟੇ ਦਿਨ ਨਡਾਲਾ ਦੇ ਵਾਰਡ ਨੰਬਰ 8 ਵਿੱਚ ਉਸ ਵੇਲੇ ਸਹਿਮ ਦਾ ਮਹੌਲ ਬਣ ਗਿਆ ਜਦ ਇਕ ਨਕਾਬਪੋਸ਼ ਲੁਟੇਰੇ ਨੇ ਭੀੜ ਭਾੜ ਵਾਲੇ ਇਲਾਕੇ ਚ ਪੈਂਦੇ ਘਰ ਚ ਦਾਖ਼ਲ ਹੋ ਕੇ ਔਰਤ ਦੇ ਸਿਰ ਦੇ ਦੇਸੀ ਪਿਸਤੌਲ ਤਾਣ ਦਿੱਤੀ ਪਰ ਔਰਤ ਦੀ ਦਲੇਰੀ ਨੇ ਉਸ ਨੂੰ ਭੱਜਣ ਤੇ ਮਜ਼ਬੂਰ ਕਰ ਦਿੱਤਾ।
![naidunia_image]()
ਇਸ ਸਬੰਧੀ ਜਾਣਕਾਰੀ ਦਿੰਦਿਆ ਨਿਤਿਕਾ ਅਰੋੜਾ ਪਤਨੀ ਅਵਤਾਰ ਤਾਰੀ ਅਰੋੜਾ ਵਾਸੀ ਨਡਾਲਾ ਨੇ ਦੱਸਿਆ ਕਿ ਸਵੇਰੇ 11 ਕੁ ਵਜੇ ਮੈ ਇਕੱਲੀ ਸਾਂ ਤੇ ਆਪਣੇ ਘਰ ਦੇ ਕੰਮ ਕਾਰ ਚ ਰੁੱਝੀ ਸਾਂ ਤਾ ਕਿ ਬਾਹਰ ਗੇਟ ਦਾ ਕੁੰਡਾ ਖੜਕਿਆ , ਜਦ ਮੈਂ ਗੇਟ ਖੋਲਿਆ ਤਾ ਇਕ ਨਕਾਬਪੋਸ਼ ਲੁਟੇਰਾ ਜਿਸਨੇ ਮੂੰਹ ਤੇ ਰੁਮਾਲ ਤੇ ਸਿਰ ਤੇ ਹੈਲਮਟ ਪਾਇਆ ਦੀ ਨੇ ਅੰਦਰ ਦਾਖਲ ਹੋ ਕੇ ਮੇਰੇ ਸਿਰ ਤੇ ਪਿਸਤੌਲ ਤਾਣ ਦਿੱਤੀ ਤੇ ਕਹਿੰਦਾ ਜੇ ਤੂੰ ਰੌਲਾ ਪਾਇਆ ਤਾ ਮੈ ਤੇਰੇ ਗੋਲੀ ਮਾਰ ਦੇਣੀ ਹੈ ਤੇ ਘਰ ਚ ਪਿਆ ਕੀਮਤੀ ਸਮਾਨ ਦੇਣ ਦੀ ਗੱਲ ਕਹਿਣ ਲੱਗਾ , ਇਸ ਦੋਰਾਨ ਸਾਡੀ ਹੱਥੋ ਪਾਈ ਹੋਈ ਤੇ ਮੈ ਡਰ ਗਈ ਤੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਮਾਮਲਾ ਵਿਗੜਦਾ ਵੇਖ ਉਹ ਉੱਥੋ ਭੱਜ ਗਿਆ ਉਹਨਾ ਦੱਸਿਆ ਕਿ ਇਸ ਹੱਥੋ ਪਾਈ ਦੋਰਾਨ ਮੇਰੇ ਕੱਪੜੇ ਫੱਟੇ ਤੇ ਹੱਥ ਚ ਪਾਈਆ ਚੂੜੀਆਂ ਵੀ ਟੁੱਟ ਗਈਆ। ਇਸ ਦੋਰਾਨ ਗਲੀ ਮਹੁੱਲੇ ਵਾਲਿਆ ਇਕੱਠੇ ਹੋਏ ਤੇ ਪੁਲਿਸ ਨੂੰ ਸੂਚਿਤ ਕੀਤਾ। ਇਸ ਦੌਰਾਨ ਨਡਾਲਾ ਪੁਲਿਸ ਮੌਕੇ ਤੇ ਪੁੱਜ ਕੇ ਲੱਗੇ ਨੇੜੇ ਦੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਹੈ ਤਾਂ ਜੋ ਉਸ ਹਮਲਾਵਰ ਦੀ ਪਹਿਚਾਣ ਹੋ ਸਕੇ।