ਪਿਆਰ ਦਾ ਸੰਦੇਸ਼ ਹੈ ਮਸੀਹ ਯਿਸ਼ੂ ਦਾ ਨਾਮ : ਪਾਸਟਰ ਦਿਓਲ
ਪਿਆਰ ਦਾ ਸੰਦੇਸ਼ ਹੈ ਮਸੀਹ ਯਿਸ਼ੂ ਦਾ ਨਾਮ : ਪਾਸਟਰ ਦਿਓਲ
Publish Date: Thu, 18 Dec 2025 09:20 PM (IST)
Updated Date: Thu, 18 Dec 2025 09:21 PM (IST)

--ਦਿ ਓਪਨ ਡੋਰ ਚਰਚ ਖੋਜੇਵਾਲ ’ਚ ਕ੍ਰਿਸਮਸ ਦੇ ਸਬੰਧ ’ਚ 34ਵੀਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਦਿ ਓਪਨ ਡੋਰ ਚਰਚ ਖੋਜੇਵਾਲ ਵਿਚ ਕ੍ਰਿਸਮਸ ਦੇ ਸਬੰਧ ਵਿਚ 34ਵੀਂ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੁੱਖ ਤੌਰ ’ਤੇ ਪੈਂਤੀ ਕੋਸਟਲ ਕ੍ਰਿਸ਼ਚਨ ਪ੍ਰਬੰਧਕ ਕਮੇਟੀ ਅਤੇ ਕ੍ਰਿਸ਼ਚਨ ਵੈੱਲਫੇਅਰ ਐਸੋਸੀਏਸ਼ਨ ਕਪੂਰਥਲਾ ਦਾ ਅਹਿਮ ਰੋਲ ਰਿਹਾ। ਚਰਚ ਦੇ ਚੀਫ ਪਾਸਟਰ ਹਰਪ੍ਰੀਤ ਦਿਓਲ, ਪਾਸਟਰ ਡਾ. ਗੁਰਸ਼ਰਨ ਦਿਓਲ ਤੇ ਪ੍ਰਧਾਨ ਜੈ ਰਾਮ ਬੰਧਨ ਤੇ ਪ੍ਰਧਾਨ ਸੰਧਾਵਾਲੀਆ ਜੀ ਨੇ ਸ਼ੋਭਾ ਯਾਤਰਾ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਓਪਨ ਡੋਰ ਚਰਚ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਲਈ ਲੰਗਰਾਂ ਦੇ ਖਾਸ ਪ੍ਰਬੰਧ ਖੋਜੇਵਾਲਾ ਹੈੱਡਕੁਆਰਟਰ ਵਿਖੇ ਕੀਤੇ ਗਏ। ਖੋਜੇਵਾਲ ਚਰਚ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੀ ਹੋਈ ਸੰਗਤ ਟਰੈਕਟਰ-ਟਰਾਲੀਆਂ, ਕਾਰਾਂ, ਟੈਂਪੂਆਂ ਵਿਚ ਸਵਾਰ ਹੋ ਕੇ ਸ਼ੋਭਾ ਯਾਤਰਾ ’ਚ ਸ਼ਾਮਲ ਹੋਈ ਤੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਜੈਕਾਰੇ ਲਾ ਕੇ ਸ਼ੋਭਾ ਯਾਤਰਾ ਦੀ ਰੌਣਕ ਵਧਾਈ। ਸ਼ੋਭਾ ਯਾਤਰਾ ’ਚ ਵੱਖ-ਵੱਖ ਭਜਨ ਗਾਇਕਾਂ ਨੇ ਪ੍ਰਭੂ ਯਿਸ਼ੂ ਮਸੀਹ ਜੀ ਦੇ ਭਜਨਾਂ ਦਾ ਗੁਣਗਾਨ ਕਰਕੇ ਸ਼ਾਮਲ ਸੰਗਤ ਨੂੰ ਮੰਤਰ ਮੁਗਧ ਕੀਤਾ। ਸ਼ੋਭਾ ਯਾਤਰਾ ਖੋਜੇਵਾਲ ਤੋਂ ਸ਼ੁਰੂ ਹੁੰਦੀ ਹੋਏ ਡੀਸੀ ਚੌਂਕ ਪਹੁੰਚੀ। ਇਥੇ ਵਿਸ਼ੇਸ਼ ਤੌਰ ’ਤੇ ਯੂਨਾਈਟਿਡ ਪਾਸਟਰ ਐਸੋਸੀਏਸ਼ਨ ਭੁਲੱਥ, ਪਾਸਟਰ ਐਸੋਸੀਏਸ਼ਨ ਬੇਗੋਵਾਲ, ਦਾਊਦ ਸੈਨਾ ਲੱਖਣ ਕਲਾਂ ਸਭ ਨੇ ਸ਼ੋਭਾ ਯਾਤਰਾ ਵਿਚ ਆਪਣੀ ਮੌਜੂਦਗੀ ਬਣਾਈ, ਜਿਥੇ ਪਾਸਟਰ ਵਿਲੀਅਮ ਮਸੀਹ ਪੀਸੀਪੀਸੀ ਤੇ ਪਾਸਟਰ ਬਲਦੇਵ ਪੀਸੀਪੀਸੀ ਨੇ ਸਟੇਜ ਸੰਚਾਲਨ ਦੀ ਭੂਮਿਕਾ ਨਿਭਾਈ। ਪਾਸਟਰ ਦਿਓਲ ਨੇ ਸਮੂਹ ਮਾਨਵਤਾ ਨੂੰ ਪ੍ਰਭੂ ਯਿਸ਼ੂ ਮਸੀਹ ਜੀ ਦੇ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਪ੍ਰਭੂ ਯਿਸ਼ੂ ਮਸੀਹ ਵੱਲੋਂ ਦਿਖਾਏ ਗਏ ਮਾਰਗ ’ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ। ਇਥੇ ਹੀ ਪਾਸਟਰ ਦਿਓਲ ਵੱਲੋਂ ਸਾਰੇ ਮਸੀਹੀ ਲੀਡਰ ਸਹਿਬਾਨਾਂ ਅਤੇ ਪਾਸਟਰ ਸਹਿਬਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਸ਼ਹਿਰ ਕਪੂਰਥਲਾ ਦੇ ਸਤਿਕਾਰਯੋਗ ਪਾਸਟਰ ਸਹਿਬਾਨਾਂ ਨੇ ਸ਼ਹਿਰ ਵਾਸੀਆਂ ਨੂੰ ਵੱਖ-ਵੱਖ ਥਾਵਾਂ ’ਤੇ ਇਸ ਪਵਿੱਤਰ ਮੌਕੇ ’ਤੇ ਮੁਬਾਰਕਬਾਦ ਵੀ ਦਿੱਤੀ। ਇਸ ਦੌਰਾਨ ਉਨ੍ਹਾਂ ਪਵਿੱਤਰ ਬਾਈਬਲ ਵਿਚ ਦਰਜ ਪ੍ਰਭੂ ਯਿਸ਼ੂ ਦੇ ਵਚਨਾਂ ਦਾ ਗਾਇਨ ਕਰਕੇ ਸਮੂਹ ਮਾਨਵਤਾ ਦੀ ਭਲਾਈ ਲਈ ਪ੍ਰਾਰਥਨਾ ਕੀਤੀ ਤੇ ਸਮੂਹ ਨੌਜਵਾਨਾਂ ਨੂੰ ਨਸ਼ੇ ਵਰਗੀਆਂ ਬੁਰਾਈਆਂ ਦਾ ਤਿਆਗ ਕਰਕੇ ਸਮਾਜ ਦੀ ਭਲਾਈ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਉਪਰੰਤ ਕ੍ਰਿਸ਼ਚੀਅਨ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਸਟੀਫ਼ਨ ਹੰਸ ਪੀਸੀਪੀਸੀ, ਪ੍ਰਧਾਨ ਮਲਕੀਤ ਮਸੀਹ ਖਲੀਲ, ਪ੍ਰਧਾਨ ਸੰਧਾਵਾਲੀਆ ਪੀਸੀਪੀਸੀ, ਜ਼ਿਲ੍ਹਾ ਇੰਚਾਰਜ ਸੁਖਦੇਵ ਸਿੰਘ ਪੀਸੀਪੀਸੀ, ਪਾਸਟਰ ਵਿਲੀਅਮ ਮਸੀਹ ਜ਼ਿਲ੍ਹਾ ਇੰਚਾਰਜ ਪੀਸੀਪੀਸੀ, ਪਾਸਟਰ ਬਲਦੇਵ ਜ਼ਿਲ੍ਹਾ ਇੰਚਾਰਜ ਪੀਸੀਪੀਸੀ, ਪਾਸਟਰ ਇਮਾਨੂਏਲ ਮਸੀਹ ਪੀਸੀਪੀਸੀ, ਪਾਸਟਰ ਬਲਵੀਰ ਧੰਮ, ਪਾਸਟਰ ਸਮੂਏਲ ਪੀਸੀਪੀਸੀ, ਪਾਸਟਰ ਕਰਤਾਰ ਚੰਦ ਢਿਲਵਾਂ ਪੀਸੀਪੀਸੀ ਤੇ ਹੋਰ ਜਥੇਬੰਦੀਆਂ ਦੀ ਅਗਵਾਈ ’ਚ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ, ਚੌਂਕਾਂ ਵਿਚੋਂ ਹੁੰਦੇ ਹੋਏ ਡੀਸੀ ਚੌਂਕ ਕਪੂਰਥਲਾ ਵਿਖੇ ਸੰਪੰਨ ਹੋਈ। ਜਗ੍ਹਾ-ਜਗ੍ਹਾ ਸ਼ਹਿਰ ਵਾਸੀਆਂ ਵੱਲੋਂ ਸੰਗਤਾਂ ਦਾ ਸਵਾਗਤ ਕੀਤਾ ਗਿਆ ਤੇ ਸੰਗਤਾਂ ਲਈ ਲੰਗਰ ਲਗਾਏ ਗਏ। ਦਿ ਓਪਨ ਡੋਰ ਚਰਚ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੀ ਸਹੂਲਤ ਲਈ ਸੈਂਕੜੇ ਯੂਥ ਤੇ ਵਲੰਟੀਅਰਾਂ ਦੀ ਡਿਊਟੀ ਲਗਾਈ ਗਈ, ਜਿਨ੍ਹਾਂ ਨੇ ਯੂਥ ਪ੍ਰਧਾਨ ਰਾਜਵਿੰਦਰ ਝੰਡ ਦੀ ਅਗਵਾਈ ’ਚ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਭੁਲੱਥ ਪਾਸਟਰ ਐਸੋਸੀਏਸ਼ਨ ਦੇ ਪ੍ਰਧਾਨ ਪਾਸਟਰ ਜਸਵਿੰਦਰ ਬੱਬਲੂ ਦੀ ਅਗਵਾਈ ਵਿਚ ਭੁਲੱਥ ਦੇ ਸਾਰੇ ਪਾਸਟਰ ਸਹਿਬਾਨ ਇਸ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਏ। ਇਸ ਮੌਕੇ ਪਾਸਟਰ ਸੰਦੀਪ, ਪ੍ਰਧਾਨ ਧਰਮਿੰਦਰ ਬਾਜਵਾ ਪੀਸੀਪੀਸੀ, ਪਾਸਟਰ ਲਖਵਿੰਦਰ ਮੱਟੂ ਪੀਸੀਪੀਸੀ, ਪਾਸਟਰ ਬਲਵਿੰਦਰ, ਪਾਸਟਰ ਯੋਏਲ, ਜਲੰਧਰ ਪਾਸਟਰ ਐਸੋਸੀਏਸ਼ਨ ਦੇ ਸੀਨੀਅਰ ਪਾਸਟਰ ਸਹਿਬਾਨ, ਪਾਸਟਰ ਰੋਬਿਨ ਗਾਖਲ, ਸੁੱਚਾ ਮਸੀਹ, ਮਥੁਰਾ ਦਾਸ, ਸਵਰਣ ਸਿੰਘ ਆਰਸੀਐੱਫ, ਦਲਬੀਰ ਸਿੰਘ ਪੱਡਾ, ਪ੍ਰਧਾਨ ਲਾਲ ਚੰਦ ਸਰਪੁਰਾ, ਪ੍ਰਧਾਨ ਸੱਮਾ ਮਸੀਹ ਮੱਖੂ, ਪ੍ਰਧਾਨ ਯਾਕੂਬ ਮਸੀਹ ਅੰਮ੍ਰਿਤਸਰ, ਚੇਅਰਮੈਨ ਦਾਨੀਏਲ ਮਸੀਹ ਭਲਾਈ ਬੋਰਡ ਪੰਜਾਬ, ਚੇਅਰਮੈਨ ਮਨਿਓਰਿਟੀ ਕਮਿਸ਼ਨ ਪੰਜਾਬ ਜਤਿੰਦਰ ਮਸੀਹ ਗੌਰਵ, ਬ੍ਰਦਰ ਲਖਵੀਰ ਸਿੰਘ ਲੱਖੀ, ਸੰਜੂ ਜਲੰਧਰ, ਲਵਲੀ ਜਲੰਧਰ, ਮਨਜਿੰਦਰ ਕਾਲਾ ਸੰਘਿਆ, ਪ੍ਰਧਾਨ ਬਲਵਿੰਦਰ ਕਪੂਰਥਲਾ, ਪ੍ਰਧਾਨ ਵਿਲੀਅਮ ਮਸੀਹ ਬਿੱਟੂ, ਪ੍ਰਧਾਨ ਸੁਖਦੇਵ ਪਹਾੜੀਪੁਰੀਆ, ਪਵਨ ਕੁਮਾਰ, ਵਾਈਸ ਪ੍ਰਧਾਨ ਸਟੀਫਨ ਜਲੰਧਰ ਪੀਸੀਪੀਸੀ, ਵਾਈਸ ਪ੍ਰਧਾਨ ਦਵਿੰਦਰ ਬਠਿੰਡਾ ਪੀਸੀਪੀਸੀ, ਵਾਈਸ ਪ੍ਰਧਾਨ ਬਾਬੂ ਮਾਰਕ ਪੀਸੀਪੀਸੀ, ਪ੍ਰਧਾਨ ਸੁਰਜੀਤ ਥਾਪਰ, ਮਨਿਓਰਟੀ ਦੇ ਸਾਬਕਾ ਚੇਅਰਮੈਨ ਇਮਾਨੂਏਲ ਨਾਹਰ ਚੰਡੀਗੜ੍ਹ, ਪ੍ਰਧਾਨ ਅਰੁਣ ਹੈਨਰੀ ਲੁਧਿਆਣਾ, ਪ੍ਰਧਾਨ ਐਲਬਰਟ ਦੂਆ ਲੁਧਿਆਣਾ, ਆਦਮਪੁਰ ਯੂਥਵਿੰਗ, ਪ੍ਰਧਾਨ ਜੋਨ ਕੋਟਲੀ, ਪ੍ਰਧਾਨ ਚੋਜੜ ਸਾਹਿਬ, ਪ੍ਰਧਾਨ ਸਾਬੀ ਜਲੰਧਰ ਸਮੇਤ ਭਾਰੀ ਗਿਣਤੀ ’ਚ ਚਰਚ ਦੇ ਮੈਂਬਰ ਹਾਜ਼ਰ ਸਨ।