ਜਗਤਾਰ ਪਰਵਾਨਾ ਯਾਦਗਾਰ ਮੇਲਾ ਸ਼ਾਨੋ-ਸ਼ੌਕਤ ਨਾਲ ਸੰਪੰਨ
ਅਮਿੱਟ ਯਾਦਾਂ ਛੱਡਦਾ ਜਗਤਾਰ ਪ੍ਰਵਾਨਾ ਯਾਦਗਾਰ ਮੇਲਾ ਤਾਰਿਆਂ ਦੀ ਲੋਏ ਸ਼ਾਨੋ ਸ਼ੌਕਤ ਨਾਲ ਹੋਇਆ ਸਮਾਪਤ
Publish Date: Tue, 18 Nov 2025 09:39 PM (IST)
Updated Date: Tue, 18 Nov 2025 09:40 PM (IST)

-34ਵੇਂ ਮੇਲੇ ਤੇ ਲਹਿੰਬਰ ਹੁਸੈਨਪੁਰੀ, ਨਵਜੀਤ ਗਿੱਲ, ਸੁਖਵਿੰਦਰ ਪੰਛੀ ਸਮੇਤ ਪ੍ਰਸਿੱਧ ਕਲਾਕਾਰਾਂ ਬੰਨ੍ਹਿਆ ਰੰਗ ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ ਕਾਲਾ ਸੰਘਿਆਂ : ਮਰਹੂਮ ਸੂਫ਼ੀ ਗਾਇਕ ਅਤੇ ਸ਼ਾਇਰ ਜਗਤਾਰ ਪਰਵਾਨਾ ਦੀ ਯਾਦ ’ਚ ਪਰਵਾਨਾ ਯਾਦਗਾਰੀ ਸੱਭਿਆਚਾਰਕ ਮੰਚ ਅਠੌਲਾ ਵੱਲੋਂ 34ਵਾਂ ਸਲਾਨਾ ਮੇਲਾ ਅਨੇਕਾਂ ਯਾਦਾਂ ਛੱਡਦਾ ਹੋਇਆ ਤਾਰਿਆਂ ਦੀ ਲੋਏ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ। ਮੇਲਾ ਕਮੇਟੀ ਦੇ ਪ੍ਰਧਾਨ ਫ਼ਤਹਿ ਸਿੰਘ ਸੋਹਲ ਦੀ ਪ੍ਰਧਾਨਗੀ ਚ ਲੱਗੇ ਇਸ ਮੇਲੇ ਦੌਰਾਨ ਮਰਹੂਮ ਗਾਇਕ ਜਗਤਾਰ ਪਰਵਾਨਾ ਦੀ ਤਸਵੀਰ ਤੋਂ ਪਰਦਾ ਚੁੱਕਣ ਤੇ ਸ਼ਮਾਂ ਰੌਸ਼ਨ ਦੀ ਰਸਮ ਸੇਵਾਮੁਕਤ ਐੱਸਐੱਸਪੀ ਤੇ ਕਾਂਗਰਸ ਪਾਰਟੀ ਦੇ ਹਲਕਾ ਕਰਤਾਰਪੁਰ ਤੋਂ ਇੰਚਾਰਜ ਰਜਿੰਦਰ ਸਿੰਘ, ਨਾਰਾਂਵਾਲੀ ਮੇਲੇ ਦੇ ਪ੍ਰਧਾਨ ਅਵਤਾਰ ਸਿੰਘ ਨਾਗਰਾ, ਆਰਪੀਡੀ ਚੈਨਲ ਦੇ ਐੱਮਡੀ ਸੋਢੀ ਨਾਗਰਾ, ਸ਼ਾਈਂ ਮਧੂ ਸ਼ਾਹ ਜਲੰਧਰ ਵਾਲੇ, ਗੁਰਮੀਤ ਰਾਮ ਐੱਸਐੱਚਓ ਲਾਂਬੜਾ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਘਬੀਰ ਸਿੰਘ ਗਿੱਲ, ਮੋਤਾ ਸਿੰਘ ਸਰਪੰਚ, ਹਰਦੇਵ ਸਿੰਘ ਔਜਲਾ, ਮਾਸਟਰ ਨਿਰਮਲ ਸਿੰਘ ਚਿੱਟੀ, ਬਲਵੀਰ ਸਿੰਘ ਕਾਲਾ ਵੱਲੋਂ ਸਾਂਝੇ ਤੌਰ ਕੀਤੀ ਗਈ। ਮੇਲੇ ਦੇ ਉਦਘਾਟਨ ਦੀ ਰਸਮ ਸਰਪੰਚ ਸੰਤੋਖ ਸਿੰਘ ਅਤੇ ਪੰਚਾਇਤ ਵੱਲੋਂ ਕੀਤੀ ਗਈ। ਮੁੱਖ ਮਹਿਮਾਨ ਹਲਕਾ ਵਿਧਾਇਕ ਬਲਕਾਰ ਸਿੰਘ ਨੇ ਕਿਹਾ ਕਿ ਮੇਲੇ ਸਾਡੀ ਅਮੀਰ ਵਿਰਾਸਤ ਦੀ ਨਿਸ਼ਾਨੀ ਹਨ। ਸੇਵਾਮੁਕਤ ਐੱਸਐੱਸਪੀ ਤੇ ਕਾਗਰਸ ਪਾਰਟੀ ਦੇ ਹਲਕਾ ਕਰਤਾਰਪੁਰ ਤੋਂ ਇੰਚਾਰਜ ਰਜਿੰਦਰ ਸਿੰਘ ਨੇ ਮੇਲਾ ਪ੍ਰਬੰਧਕਾਂ ਨੂੰ 51 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਪ੍ਰਸਿੱਧ ਲੋਕ ਗਾਇਕ ਐੱਸਐੱਮ ਖਾਨ, ਕੁੱਕੂ ਵਰਿਆਣਾ, ਮਨੀ ਅਲਾਵਲਪੁਰੀਆ, ਮਨਜੀਤ ਸ਼ਾਇਰਾ, ਦੋਗਾਣਾ ਜੋੜੀ ਸੋਨੀ ਦਿਲਦਾਰ ਅਤੇ ਸ਼ਰੀਫ ਦਿਲਦਾਰ, ਜੱਸਾ ਫਤਹਿਪੁਰਿਆ, ਰਜਿੰਦਰ ਰਾਜਨ, ਲਵਿਸ਼ ਚੌਹਾਨ, ਸਨੀ ਸਹੋਤਾ, ਹਾਕਮ, ਦੀਪਕ ਹੰਸ, ਨਰਿੰਦਰ ਫੁੱਲ, ਗੁਲਜ਼ਾਰ ਲਾਹੌਰੀਆ ਆਦਿ ਗਾਇਕਾ ਗੀਤਾਂ ਨਾਲ ਵੱਖਰਾ ਰੰਗ ਬੰਨਿਆ। ਸ਼ੁਰੇਸ਼ ਸਿੰਘ ਖਾਲਸਾ ਨੇ ਵੀ ਹਾਜ਼ਰੀ ਲਗਵਾਈ। ਮੰਚ ਸੰਚਾਲਕ ਦੀ ਭੂਮਿਕਾ ਪ੍ਰਸਿੱਧ ਮੰਚ ਸੰਚਾਲਕ ਸੁਖਵਿੰਦਰ ਸਿੱਧੂ ਅਤੇ ਰਾਜੂ ਫਤਹਿਪੁਰ ਵੱਲੋਂ ਬਾਖੂਬੀ ਨਿਭਾਈ ਗਈ। ਮੇਲੇ ਦੌਰਾਨ ਪ੍ਰਬੰਧਕਾਂ ਤੇ ਮਾਸਟਰ ਨਿਰਮਲ ਸਿੰਘ ਚਿੱਟੀ ਵੱਲੋਂ ਪਿੰਡ ਦੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਨਗਦ ਰਾਸ਼ੀ ਤੇ ਪ੍ਰਬੰਧਕਾਂ ਵੱਲੋਂ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸਖਸ਼ੀਅਤਾਂ, ਵੱਖ ਵੱਖ ਦਰਬਾਰਾਂ ਤੋਂ ਆਏ ਨੁਮਾਇੰਦਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੰਗੀਤ ਖੇਤਰ ਦੀਆਂ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਮਾਸਟਰ ਗੁਰਦਿਆਲ ਸਿੰਘ, ਰਾਣਾ ਸਾਈਂ, ਪ੍ਰਧਾਨ ਜੱਸੀ ਤੱਲਣ, ਜੂਝਾਰ ਸਿੰਘ ਬਲਾਕ ਪ੍ਰਧਾਨ ਆਪ, ਕੁਲਵਿੰਦਰ ਸਿੰਘ ਸਿੱਧੂ, ਮੋਤਾ ਸਿੰਘ ਸਰਪੰਚ, ਮਨਜੀਤ ਸਿੰਘ ਸਰਪੰਚ ਕੁਰਾਲੀ, ਸੁਰ ਸਟੂਡੀਓ ਤੋਂ ਨਰਾਇਣ ਸ਼ਰਮਾ, ਸੰਗੀਤਕਾਰ ਸੰਜੀਵ, ਸਰਬਣ ਸਿੰਘ ਸੰਘਾ, ਸਰਬਜੀਤ ਸੰਧੂ, ਹਰਜੋਤ ਸਿੰਘ ਸੋਹਲ ਅਠੌਲਾ, ਜੱਸ ਅਠੌਲਾ, ਕਬੱਡੀ ਕੋਚ ਗੁਰਦੀਪ ਸਿੰਘ ਸੰਧੂ, ਅਮਰਜੀਤ ਨਿੱਝਰ, ਬਲਜੀਤ ਸੰਘਾ, ਇੰਦਰਜੀਤ ਚਾਹਲ, ਸਰਪੰਚ ਬੀ ਕੇ ਪਾੜਾ ਪਿੰਡ ਆਦਿ ਹਾਜ਼ਰ ਸਨ। ਕੈਪਸ਼ਨ : 18ਕੇਪੀਟੀ28,29,30,31,32 ਕੈਪਸ਼ਨ : 18ਕੇਪੀਟੀ33