ਵੱਡਾ ਘੱਲੂਘਾਰਾ ਸਿੱਖ ਕੌਮ ਦੀ ਅਟੱਲ ਵੀਰਤਾ ਦੀ ਅਭੁੱਲ ਦਾਸਤਾਨ : ਰਾਣਾ
ਵੱਡਾ ਘੱਲੂਘਾਰਾ ਸਿੱਖ ਕੌਮ ਦੀ ਅਟੱਲ ਵੀਰਤਾ, ਅਡੋਲ ਅਟੱਲਤਾ ਅਤੇ ਅਟੁੱਟ ਚੜ੍ਹਦੀਕਲਾ ਦੀ ਅਭੁੱਲ ਦਾਸਤਾਨ ਹੈ : ਰਾਣਾ ਗੁਰਜੀਤ ਸਿੰਘ
Publish Date: Mon, 09 Feb 2026 09:57 PM (IST)
Updated Date: Mon, 09 Feb 2026 09:59 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਤੋਂ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅੱਜ ਇਕ ਸੰਦੇਸ਼ ਵਿਚ ਸਿੱਖ ਇਤਿਹਾਸ ਦੇ ਸਭ ਤੋਂ ਦਰਦਨਾਕ ਤੇ ਸ਼ਹਾਦਤ ਦੇ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਕੋਟਿ-ਕੋਟਿ ਨਮਨ ਅਰਪਿਤ ਕੀਤਾ। ਉਨ੍ਹਾਂ ਕਿਹਾ ਕਿ ਵੱਡਾ ਘੱਲੂਘਾਰਾ ਸਿੱਖ ਕੌਮ ਦੀ ਅਟੱਲ ਵੀਰਤਾ, ਅਡੋਲ ਅਟੱਲਤਾ ਤੇ ਅਟੁੱਟ ਚੜ੍ਹਦੀਕਲਾ ਦੀ ਅਭੁੱਲ ਦਾਸਤਾਨ ਹੈ, ਜਿਸ ਨੇ ਨਾ ਕੇਵਲ ਸਿੱਖ ਇਤਿਹਾਸ ਸਗੋਂ ਮਨੁੱਖਤਾ ਦੇ ਇਤਿਹਾਸ ਵਿਚ ਵੀ ਸ਼ਹਾਦਤ ਦੀ ਇਕ ਅਮਿਟ ਮਿਸਾਲ ਕਾਇਮ ਕੀਤੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਪੂਰਥਲਾ ਤੋਂ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅੱਜ ਇਕ ਸੰਦੇਸ਼ ਵਿਚ ਸਿੱਖ ਇਤਿਹਾਸ ਦੇ ਸਭ ਤੋਂ ਦਰਦਨਾਕ ਤੇ ਸ਼ਹਾਦਤ ਦੇ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸਰਧਾਂਜਲੀ ਦਿੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਨੇ ਅਸਹਿਣਸ਼ੀਲ ਜੁਲਮਾਂ ਦੇ ਸਾਹਮਣੇ ਝੁਕਣ ਦੀ ਥਾਂ ਆਪਣੀ ਜਾਨ ਕੁਰਬਾਨ ਕਰਕੇ ਧਰਮ, ਇਨਸਾਫ਼ ਤੇ ਆਜ਼ਾਦੀ ਦੇ ਅਮੂਲਕ ਸਿਧਾਂਤਾਂ ਦੀ ਰੱਖਿਆ ਕੀਤੀ। ਉਨ੍ਹਾਂ ਦੀ ਸ਼ਹਾਦਤ ਸਦਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਬਣੀ ਰਹੇਗੀ। ਉਨ੍ਹਾਂ ਕਿਹਾ ਕਿ ਅੱਜ ਦੀ ਪੀੜ੍ਹੀ ਲਈ ਜ਼ਰੂਰੀ ਹੈ ਕਿ ਉਹ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਸਿੱਖਿਆ ਲੈ ਕੇ ਆਪਸੀ ਭਾਈਚਾਰੇ, ਸਹਿਣਸ਼ੀਲਤਾ ਤੇ ਸਮਾਜਿਕ ਨਿਆਂ ਦੇ ਮਾਰਗ ‘ਤੇ ਅਡਿੱਗ ਰਹੇ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸਿੱਖ ਕੌਮ ਦੀ ਚੜ੍ਹਦੀਕਲਾ ਤੇ ਸ਼ਹੀਦਾਂ ਦੀ ਕੁਰਬਾਨੀ ਸਦਾ ਹੀ ਸਾਡੇ ਲਈ ਰੌਸ਼ਨੀ ਦਾ ਮਿਨਾਰ ਬਣੀ ਰਹੇਗੀ।