ਸੰਤਾਂ ਮਹਾਪੁਰਸ਼ਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਮਾਗਮ 26 ਤੋਂ : ਮਹੰਤ ਮੁਨੀ ਜੀ
ਸੰਤਾਂ ਮਹਾਪੁਰਸ਼ਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਮਾਗਮ 26 ਤੋਂ ਸ਼ੁਰੂ : ਮਹੰਤ ਮਹਾਤਮਾ ਮੁਨੀ ਜੀ
Publish Date: Fri, 23 Jan 2026 07:53 PM (IST)
Updated Date: Fri, 23 Jan 2026 07:54 PM (IST)
ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ
ਫੱਤੂਢੀਂਗਾ : ਡੇਰਾ ਬਾਬਾ ਚਰਨ ਦਾਸ ਜੀ ਉਦਾਸੀਨ ਖੈੜਾ ਬੇਟ ਵਿਖੇ ਸ੍ਰੀ ਮਾਨ 108 ਪਰਮ ਪੂਜਯ ਸੰਤ ਬਾਬਾ ਹਰਨਾਮ ਦਾਸ ਜੀ ਮਹਾਰਾਜ, ਸੰਤ ਰਾਮ ਆਸਰੇ ਜੀ ਮਹਾਰਾਜ, ਸੰਤ ਬਾਬਾ ਸ਼ਾਂਤੀ ਦਾਸ ਜੀ ਮਹਾਰਾਜ, ਸੰਤ ਬਾਬਾ ਪ੍ਰਕਾਸ਼ ਮੁਨੀ ਜੀ ਮਹਾਰਾਜ ਜੀ ਦੀ ਸੱਚੀ-ਸੁੱਚੀ ਪਵਿੱਤਰ ਯਾਦ ਨੂੰ ਸਮਰਪਿਤ ਸੰਗਤਾਂ ਵੱਲੋਂ ਸਾਲਾਨਾ ਬਰਸੀ ਸਮਾਗਮ ਮਿਤੀ 26,27 ਤੇ 28 ਜਨਵਰੀਨੂੰ ਬਹੁਤ ਹੀ ਸ਼ਰਧਾਪੂਰਵਕ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਮਹੰਤ ਮਹਾਤਮਾ ਮੁਨੀ ਜੀ ਗੱਦੀ ਨਸ਼ੀਨ ਡੇਰਾ ਬਾਬਾ ਚਰਨ ਦਾਸ ਜੀ ਉਦਾਸੀਨ ਖੈੜਾ ਬੇਟ ਵਾਲਿਆਂ ਨੇ ਦਿੰਦਿਆਂ ਦੱਸਿਆ ਕਿ 26 ਜਨਵਰੀ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ (ਤੀਜੀ ਲੜੀ) ਆਰੰਭ ਕੀਤੀ ਜਾਵੇਗੀ, ਜਿਨ੍ਹਾਂ ਦੇ ਭੋਗ 28 ਜਨਵਰੀ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਉਪਰੰਤ 10 ਵਜੇ ਤੋਂ ਸ਼ਾਮ 4 ਵਜੇ ਤੱਕ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ’ਚ ਗਿਆਨੀ ਸ਼ੇਰ ਸਿੰਘ ਜੀ ਕਥਾਵਾਚਕ ਅੰਬਾਲੇ ਵਾਲੇ, ਗਿਆਨੀ ਲਖਵਿੰਦਰ ਸਿੰਘ ਜੀ ਸੋਹਲ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਜਥਾ, ਭਾਈ ਮਨਜਿੰਦਰ ਸਿੰਘ ਜੀ ਹਰਰਾਏ ਪੁਰ ਵਾਲੇ, ਕਥਾਵਾਚਕ ਗਿਆਨੀ ਜੰਗ ਸਿੰਘ ਜੀ ਮਿਸ਼ਨ ਸ਼ਹੀਦਾਂ ਤਰਨਾਂ ਦਲ ਵਾਲੇ ਸੰਗਤਾਂ ਨੂੰ ਕਥਾ ਤੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਣਗੇ। ਮਹੰਤ ਮਹਾਤਮਾ ਮੁਨੀ ਜੀ ਨੇ ਦਸਿਆ ਕਿ ਨਾਨਕ ਨਾਮ ਚੜਦੀ ਕਲਾ ਸੇਵਾ ਸੁਸਾਇਟੀ ਜਹਾਂਗੀਰ ਪੁਰ (ਖੀਰਾਂਵਾਲੀ, ਨੂਰਪੁਰ) ਵਾਲਿਆਂ ਦੇ ਵਿਸ਼ੇਸ਼ ਸਹਿਯੋਗ ਸਦਕਾ ਕਰਵਾਏ ਜਾ ਰਹੇ ਇਸ ਸਮਾਗਮ ਵਿਚ ਸਾਰੀਆਂ ਸੰਗਤਾਂ ਪਰਿਵਾਰ ਸਮੇਤ ਵੱਧ ਚੜ੍ਹ ਕੇ ਸ਼ਿਰਕਤ ਕਰਨ। ਸਮਾਗਮ ਦੌਰਾਨ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਜ਼ਿਕਰਯੋਗ ਹੈ ਕਿ 26 ਜਨਵਰੀ ਦਿਨ ਸੋਮਵਾਰ ਨੂੰ ਸੰਤਾਂ ਮਹਾਪੁਰਸ਼ਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਮੂਹ ਸੰਗਤਾਂ ਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਲਾਈਨ ਆਈ ਹਸਪਤਾਲ ਚੈਰੀਟੇਬਲ ਸੋਸਾਇਟੀ ਵੱਲੋਂ ਅੱਖਾਂ ਦਾ ਫਰੀ ਚੈੱਕਅਪ ਕੈਂਪ ਲਗਾਇਆ ਜਾਵੇਗਾ, ਜਿਸ ਦੌਰਾਨ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੀ ਮਾਹਿਰ ਡਾਕਟਰਾਂ ਵੱਲੋਂ ਜਾਂਚ ਕੀਤੀ ਜਾਵੇਗੀ ਅਤੇ ਅੱਖਾਂ ਦੇ ਮੁਫਤ ਚੈੱਕਅਪ ਉਪਰੰਤ ਲੋੜਵੰਦ ਮਰੀਜ਼ਾਂ ਦੇ ਲੈਂਜ਼ ਵੀ ਪਾਏ ਜਾਣਗੇ।