ਕੇਂਦਰ ਸਰਕਾਰ ਮਨਰੇਗਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ : ਜਰਨੈਲ
ਕੇਂਦਰ ਸਰਕਾਰ ਮਨਰੇਗਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ । - ਜਰਨੈਲ ਨੰਗਲ਼
Publish Date: Sat, 17 Jan 2026 07:19 PM (IST)
Updated Date: Sat, 17 Jan 2026 07:21 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਆਮ ਆਦਮੀ ਪਾਰਟੀ ਐੱਸਸੀ ਵਿੰਗ ਪੰਜਾਬ ਦੇ ਸਕੱਤਰ, ਦੁਆਬਾ ਜ਼ੋਨ ਇੰਚਾਰਜ ਅਤੇ ਇੰਪਰੂਵਮੈਂਟ ਟਰੱਸਟ ਫਗਵਾੜਾ ਦੇ ਚੇਅਰਮੈਨ ਜਰਨੈਲ ਨੰਗਲ਼ ਨੇ ਫਗਵਾੜਾ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਮਨਰੇਗਾ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ। ਲੋਕਾਂ ਨੂੰ ਸੰਬੋਧਨ ਕਰਦਿਆਂ ਨੰਗਲ਼ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਸ਼ੁਰੂ ਤੋਂ ਹੀ ਗਰੀਬ ਵਿਰੋਧੀ ਹੈ ਤੇ ਹਮੇਸ਼ਾ ਹੀ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦਾ ਕੰਮ ਕਰਦੀ ਹੈ। ਹੁਣ ਜਦੋਂ ਦੇਸ਼ ਅੰਦਰ ਚੱਲ ਰਹੀ ਮਨਰੇਗਾ ਸਕੀਮ, ਜਿਸ ਤਹਿਤ ਦੇਸ਼ ਦੇ ਕਰੋੜਾਂ ਪਰਿਵਾਰਾਂ ਨੂੰ 100 ਦਿਨ ਪੱਕਾ ਰੋਜ਼ਗਾਰ ਮਿਲਦਾ ਸੀ, ਉਸਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨਾਲ ਗਰੀਬ ਪਰਿਵਾਰਾਂ ਨੂੰ ਘਰ ਚਲਾਉਣਾ ਮੁਸ਼ਕਿਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਇਸ ਗੱਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਗਰੀਬਾਂ ਦੇ ਹੱਕ ਵਿਚ ਵੱਡਾ ਅੰਦੋਲਨ ਕਰੇਗੀ। ਆਮ ਆਦਮੀ ਪਾਰਟੀ ਦੇ ਬੂਥ ਲੈਵਲ ਦੀ ਮਜ਼ਬੂਤੀ ਲਈ ਫਗਵਾੜਾ ਦੇ ਵੱਖ-ਵੱਖ ਪਿੰਡਾਂ ਚਹੇੜੂ, ਨਾਨਕ ਨਗਰੀ, ਖਜੂਰਲਾ, ਖਲਵਾੜਾ, ਖਲਵਾੜਾ ਕਲੋਨੀ, ਬੀੜ ਪੁਆਦ, ਅਕਾਲਗੜ੍ਹ ਵਿਖੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਬਾਰੇ ਲੋਕਾਂ ਨੂੰ ਦੱਸਿਆ। ਇਸ ਮੌਕੇ ਮਨੀ ਬੰਗਾ (ਵਾਈਸ ਕੋਆਰਡੀਨੇਟਰ, ਮੀਡੀਆ), ਬਲਾਕ ਕੋਆਰਡੀਨੇਟਰ (ਐੱਸਸੀ) ਸਰਪੰਚ ਸੁਰਿੰਦਰ ਸਿੰਘ ਤੇ ਡਾਕਟਰ ਰਮੇਸ਼ ਕੁਮਾਰ, ਅਵਤਾਰ ਗਾਂਡਵਾ, ਮੌਂਟੀ ਚੱਕ ਹਕੀਮ, ਕਰਨ ਖਜੂਰਲਾ, ਬਲਰਾਜ ਬਾਊ ਤੇ ਆਮ ਆਦਮੀ ਪਾਰਟੀ ਵਰਕਰ ਹਾਜ਼ਰ ਸਨ।