ਸਵਰਗੀ ਬਲਵੰਤ ਸਿੰਘ ਜੀ ਦੀ ਸਲਾਨਾ ਬਰਸੀ ਅੱਜ
ਸਵਰਗੀ ਬਲਵੰਤ ਸਿੰਘ ਜੀ ਦੀ ਸਲਾਨਾ ਬਰਸੀ ਅੱਜ
Publish Date: Tue, 27 Jan 2026 09:55 PM (IST)
Updated Date: Tue, 27 Jan 2026 09:58 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ‘ਫੁੱਲ ’ਤੇ ਡਿੱਗਾ ਤ੍ਰੇਲ ਦਾ ਤੁਪਕਾ, ਅੱਖੀਆਂ ਭਰ ਕੇ ਰੋਇਆ। ਦੋਹਾਂ ਦਾ ਪੈ ਜਾਣਾ ਵਿਛੋੜਾ, ਜਦੋਂ ਸਵੇਰਾ ਹੋਇਆ’ ਦੀ ਰਚਨਾ ਕਰਨ ਵਾਲੇ ਫਗਵਾੜਾ ਸ਼ਹਿਰ ਦੇ ਪ੍ਰਸਿਧ ਕਵੀ ਤੇ ਰਚਨਾਕਾਰ ਸਵ. ਬਲਵੰਤ ਸਿੰਘ ਜੀ ਅਤੇ ਉਨ੍ਹਾਂ ਦੀ ਧਰਮ ਪਤਨੀ ਸਵ. ਹਰਬੰਸ ਕੌਰ ਜੀ ਦੀ ਸਲਾਨਾ ਬਰਸੀ ਮਿਤੀ 28 ਜਨਵਰੀ ਦਿਨ ਬੁੱਧਵਾਰ ਨੂੰ ਦੁਪਹਿਰ 11 ਵਜੇ ਤੋਂ 1 ਵਜੇ ਤੱਕ ਉਨ੍ਹਾਂ ਦੇ ਗ੍ਰਹਿ ਅਸਥਾਨ ਭੁਪਿੰਦਰਾ ਅਸਟੇਟ ਫਗਵਾੜਾ ਵਿਖੇ ਮਨਾਈ ਜਾ ਰਹੀ ਹੈ। ਇਸ ਸਬੰਧੀ ਉਨ੍ਹਾਂ ਦੇ ਸਪੁੱਤਰ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਮਿਤੀ 26 ਜਨਵਰੀ ਦਿਨ ਸੋਮਵਾਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਜਾਪ ਆਰੰਭ ਕੀਤੇ ਗਏ ਹਨ ਤੇ ਮਿਤੀ 28 ਜਨਵਰੀ ਦਿਨ ਬੁੱਧਵਾਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਜਾਪਾਂ ਦੇ ਭੋਗ ਉਨ੍ਹਾਂ ਦੇ ਗ੍ਰਿਹ ਵਿਖੇ ਪਾਏ ਜਾਣਗੇ। ਉਪਰੰਤ ਗੁਰੁਦੁਆਰਾ ਸਿੰਘ ਸਭਾ ਅਰਬਨ ਅਸਟੇਟ ਫਗਵਾੜਾ ਵਿਖੇ ਭਾਈ ਜਗਜੀਤ ਸਿੰਘ ਜੀ ਜਥੇਦਾਰ ਅੰਮ੍ਰਿਤ ਪ੍ਰਚਾਰ ਸੰਗਤ ਗੁਰਬਾਣੀ ਦੇ ਮਨਹੋਰ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।