ਪਿੰਡ ਜਾਰਜ ਪੁਰ ਦਾ 38ਵਾਂ ਖੇਡ ਮੇਲਾ ਯਾਦਗਾਰੀ ਹੋ ਨਿਬੜਿਆ
ਪਿੰਡ ਜਾਰਜ ਪੁਰ ਦਾ 38ਵਾਂ ਖੇਡ ਮੇਲਾ ਯਾਦਗਾਰੀ ਹੋ ਨਿਬੜਿਆ
Publish Date: Mon, 09 Feb 2026 10:22 PM (IST)
Updated Date: Mon, 09 Feb 2026 10:26 PM (IST)

ਜਾਰਜਪੁਰ ਦੀ ਟੀਮ ਨੇ ਓਵਰਆਲ ਟੂਰਨਾਮੈਂਟ ’ਤੇ ਕਬਜ਼ਾ ਕਰਕੇ ਇਤਿਹਾਸ ਸਿਰਜਿਆ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਿੰਡ ਜਾਰਜਪੁਰ ਵਿਖੇ ਸੰਤ ਬਾਬਾ ਨਿਹਾਲ ਸਿੰਘ ਦੀ ਯਾਦ ਵਿਚ ਕਰਵਾਇਆ 38ਵਾਂ ਖੇਡ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ। ਖੇਡ ਮੇਲੇ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਤੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਇਸ ਖੇਡ ਮੇਲੇ ਨੂੰ ਕਰਵਾਉਣ ਲਈ ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਪੱਧਰ ’ਤੇ ਸੰਤਾਂ-ਮਹਾਂਪੁਰਸ਼ਾਂ ਦੀ ਯਾਦ ਵਿਚ ਟੂਰਨਾਮੈਂਟ ਰਾਹੀਂ ਅਜਿਹੇ ਮੁਕਾਬਲੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੇ ਹਨ। ਇਨ੍ਹਾਂ ਟੂਰਨਾਮੈਂਟਾਂ ਰਾਹੀਂ ਉਹ ਅੰਤਰਰਾਸ਼ਟਰੀ ਤੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਜਿੱਤ ਕੇ ਆਪਣੇ ਭਵਿੱਖ ਨੂੰ ਉੱਜਵਲ ਬਣਾਉਂਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਨਸ਼ੇ ਦੀ ਅਲਾਮਤ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇ ਕੇ ਆਪਣੀ ਸਿਹਤ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਵੱਡੀ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਛੇੜੀ ਹੋਈ ਹੈ, ਜਿਸ ਦੇ ਸਾਰਥਕ ਨਤੀਜੇ ਮਿਲ ਰਹੇ ਹਨ। ਇਸ ਮੌਕੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਤੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਤੇ ਪ੍ਰਬੰਧਕ ਕਮੇਟੀ ਵੱਲੋਂ ਜੇਤੂ ਟੀਮਾਂ ਤੇ ਹੋਰ ਸ਼ਖਸ਼ੀਅਤਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਅੱਜ ਫੁੱਟਬਾਲ ਕਬੱਡੀ ਤੇ ਵਾਲੀਬਾਲ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਕਬੱਡੀ ਦੇ ਓਪਨ ਵਰਗ ਦੇ ਮੁਕਾਬਲੇ ਬਹੁਤ ਰੋਮਾਂਚਕਾਰੀ ਹੋਏ। ਓਪਨ ਕਬੱਡੀ ਦਾ ਫਾਈਨਲ ਮੈਚ ਜਾਰਜਪੁਰ ਦੀ ਟੀਮ ਨੇ 32 ਦੇ ਮੁਕਾਬਲੇ 36 ਅੰਕਾਂ ਨਾਲ ਜਿੱਤ ਕੇ 38ਵੇਂ ਟੂਰਨਾਮੈਂਟ ’ਤੇ ਕਬਜ਼ਾ ਕੀਤਾ। ਜੇਤੂ ਟੀਮ ਨੂੰ 60,000 ਤੇ ਉਪਜੇਤੂ ਟੀਮ ਨੂੰ 50,000 ਨਗਦ ਇਨਾਮ ਦਿੱਤੇ ਗਏ। ਇਸੇ ਤਰ੍ਹਾਂ ਵਾਲੀਬਾਲ ਦੇ ਮੁਕਾਬਲੇ ਪਿੰਡ ਜਾਰਜਪੁਰ ਦੀ ਟੀਮ ਨੇ ਖੁਸਰੋਪੁਰ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਦੇ ਮੁਕਾਬਲੇ ਵੀ ਬੇਹੱਦ ਰੋਮਾਂਚਕਾਰੀ ਰਹੇ, ਜਿਸ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਫੁੱਟਬਾਲ ਦੇ ਮੁਕਾਬਲੇ ਵਿਚ ਵੀ ਪਿੰਡ ਜਾਰਜਪੁਰ ਦੀ ਟੀਮ ਨੇ ਅਲੋਵਾਲ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। 70 ਕਿਲੋ ਵਰਗ ਕਬੱਡੀ ਦੇ ਮੁਕਾਬਲੇ ਵਿਚ ਜਾਰਜਪੁਰ ਦੀ ਟੀਮ ਜੇਤੂ ਰਹੀ। ਫੁੱਟਬਾਲ ਦੇ ਮੁਕਾਬਲੇ ਵਿਚ ਜੇਤੂ ਟੀਮ ਨੂੰ 40 ਹਜ਼ਾਰ ਤੇ ਉਪ ਜੇਤੂ ਟੀਮ ਨੂੰ 35 ਹਜ਼ਾਰ ਦਾ ਤੇ ਵਾਲੀਬਾਲ ਮੁਕਾਬਲੇ ਵਿਚ ਜੇਤੂ ਟੀਮ ਨੂੰ 15 ਹਜ਼ਾਰ ਤੇ ਉਪ ਜੇਤੂ ਟੀਮ ਨੂੰ 10 ਹਜ਼ਾਰ ਦਾ ਨਗਦ ਇਨਾਮ ਤੇ ਟਰਾਫੀ ਭੇਟ ਕੀਤੀ ਗਈ। 70 ਕਿਲੋ ਵਰਗ ਦੀ ਜੇਤੂ ਟੀਮ ਨੂੰ 30 ਹਜ਼ਾਰ ਰੁਪਏ ਤੇ ਉਪ ਜੇਤੂ ਟੀਮ ਨੂੰ 25 ਹਜ਼ਾਰ ਦਾ ਇਨਾਮ ਦਿੱਤਾ ਗਿਆ। ਇਸ ਮੌਕੇ ਲੜਕੀਆਂ ਦਾ ਕਬੱਡੀ ਸ਼ੋਅ ਮੈਚ ਵੀ ਬਹੁਤ ਸੰਘਰਸ਼ਪੂਰਨ ਰਿਹਾ, ਜਿਸ ਵਿਚ ਬੇਹੱਦ ਸਖਤ ਮੁਕਾਬਲੇ ਵਿਚ ਕਪੂਰਥਲਾ ਦੀ ਟੀਮ ਨੇ ਸੁਲਤਾਨਪੁਰ ਲੋਧੀ ਟੀਮ ਨੂੰ ਸਿਰਫ ਅੱਧੇ ਅੰਕ ਨਾਲ ਹਰਾ ਕੇ ਮੈਚ ਜਿੱਤਿਆ। ਟੂਰਨਾਮੈਂਟ ਵਿਚ ਸਭ ਤੋਂ ਖਿੱਚ ਵਾਲਾ ਕੇਂਦਰ ਆਰਮੀ ਟੀਮ ਕਪੂਰਥਲਾ ਦੇ ਫੁੱਟਬਾਲ ਮੈਚ ਸਨ, ਜਿਨ੍ਹਾਂ ਨੇ ਨਾ ਸਿਰਫ ਆਪਣੇ ਵਧੀਆ ਪ੍ਰਦਰਸ਼ਨ ਨਾਲ ਹਾਜ਼ਰੀਨ ਦਾ ਮਨ ਜਿੱਤਿਆ, ਉਥੇ ਸਮੂਹ ਪਿੰਡ ਵਾਸੀਆਂ ਤੇ ਪ੍ਰਬੰਧਕ ਕਮੇਟੀ ਦੇ ਜੈਕਾਰਿਆਂ ਨਾਲ ਸਟੇਡੀਅਮ ਗੁੰਜਾਏਮਾਨ ਕਰ ਦਿੱਤਾ। ਖੇਡ ਮੇਲੇ ਦੌਰਾਨ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈੱਡਮਾਸਟਰ ਬਖਸ਼ੀ ਸਿੰਘ, ਸਰਪੰਚ ਸਰਬਜੀਤ ਸਿੰਘ ਸ਼ੱਬਾ, ਖਜ਼ਾਨਚੀ ਹਰਭਜਨ ਸਿੰਘ, ਚੇਅਰਮੈਨ ਪਰਵਿੰਦਰ ਸਿੰਘ ਪੱਪਾ, ਪਰਮਿੰਦਰ ਸਿੰਘ ਖਾਲਸਾ ਤੇ ਸਮੁੱਚੀ ਪ੍ਰਬੰਧਕ ਕਮੇਟੀ ਨੇ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਟੂਰਨਾਮੈਂਟ ਵਿਚ ਸਹਿਯੋਗ ਦੇਣ ਲਈ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਤੇ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਸਮੂਹ ਐੱਨਆਰਆਈ ਵੀਰਾਂ, ਨਗਰ ਨਿਵਾਸੀਆਂ ਤੇ ਖੇਡ ਪ੍ਰੇਮੀਆਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਤਲਵਿੰਦਰ ਸਿੰਘ ਤੇ ਮੈਚ ਵਿਚ ਕੁਮੈਂਟਰੀ ਮਿੱਠਾ ਦਰੀਏਵਾਲ ਨੇ ਬਾਖੂਬੀ ਅੰਦਾਜ਼ ਵਿਚ ਨਿਭਾ ਕੇ ਹਾਜ਼ਰ ਕਬੱਡੀ ਪ੍ਰੇਮੀਆਂ ਦਾ ਦਿਲ ਜਿੱਤ ਲਿਆ। ਇਸ ਮੌਕੇ ਚੇਅਰਮੈਨ ਪਰਵਿੰਦਰ ਪੱਪਾ, ਸਾਬਕਾ ਸਰਪੰਚ ਸੁਖਜਿੰਦਰ ਸਿੰਘ ਸੋਨੀ, ਪਰਮਿੰਦਰ ਸਿੰਘ ਖਾਲਸਾ, ਹਰਜੀਤ ਸਿੰਘ ਟੁਰਨਾ, ਹਰਨੇਕ ਸਿੰਘ ਵਿਰਦੀ, ਬਲਦੇਵ ਸਿੰਘ ਰੰਗੀਲਪੁਰ, ਬਲਾਕ ਸੰਮਤੀ ਮੈਂਬਰ ਲਾਭ ਸਿੰਘ ਧੰਜੂ, ਸੁਖਜਿੰਦਰ ਸਿੰਘ ਸੋਡੀ, ਲਵਪ੍ਰੀਤ ਸਿੰਘ ਪੀਏ, ਅੰਗਰੇਜ਼ ਸਿੰਘ ਢਿੱਲੋਂ, ਸਰਬਜੀਤ ਸਿੰਘ ਮੁੱਤੀ, ਤਲਵਿੰਦਰ ਸਿੰਘ, ਸੁਖਜਿੰਦਰ ਸਿੰਘ ਸੋਨੀ, ਭੁਪਿੰਦਰ ਸਿੰਘ ਖਾਲਸਾ, ਸੰਤੋਖ ਸਿੰਘ ਮੈਂਬਰ, ਪਰਮਿੰਦਰ ਸਿੰਘ ਲਵਲੀ, ਜਸਪਾਲ ਸਿੰਘ, ਮਨਪ੍ਰੀਤ ਸਿੰਘ, ਸਰੂਪ ਸਿੰਘ, ਮਨਜਿੰਦਰ ਸਿੰਘ, ਮਨਪ੍ਰੀਤ ਸਿੰਘ, ਕਪਤਾਨ ਸਿੰਘ, ਸਰੂਪ ਸਿੰਘ, ਸੰਦੀਪ ਸਿੰਘ ਕਲਸੀ, ਰਵਿੰਦਰ ਰਵੀ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਸ਼ਿੰਗਾਰਾ ਸਿੰਘ, ਕਰਨੈਲ ਸਿੰਘ, ਸਲਵਿੰਦਰ ਸਿੰਘ, ਭੁਪਿੰਦਰ ਸਿੰਘ ਖਾਲਸਾ, ਮਲਕੀਤ ਸਿੰਘ, ਬਲਕਾਰ ਸਿੰਘ ਬੱਲੀ, ਹਰਮਨਜੋਤ ਸਿੰਘ ਮੈਰੀਪੁਰ, ਕਮਲਜੀਤ ਬੱਬੂ ਮੈਰੀਪੁਰ ਆਦਿ ਸਮੇਤ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਤੇ ਇਲਾਕਾ ਨਿਵਾਸੀ ਹਾਜ਼ਰ ਸਨ।