ਅਧਿਆਪਕ ਦਲ ਕਪੂਰਥਲਾ ਵੱਲੋਂ ਗੁਰਮੁਖ ਸਿੰਘ ਬਾਬਾ ਦਾ ਸਨਮਾਨ
ਅਧਿਆਪਕ ਦਲ ਕਪੂਰਥਲਾ ਵੱਲੋਂ ਸੁਬਾ ਮੀਤ ਪ੍ਰਧਾਨ ਅਤੇ ਸਟੇਟ ਅਵਾਰਡੀ ਗੁਰਮੁਖ ਸਿੰਘ ਬਾਬਾ ਦਾ ਸਨਮਾਨ
Publish Date: Sun, 04 Jan 2026 09:35 PM (IST)
Updated Date: Sun, 04 Jan 2026 09:38 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਅਧਿਆਪਕ ਦਲ ਕਪੂਰਥਲਾ ਦੇ ਅਹੁਦੇਦਾਰਾਂ ਤੇ ਵਰਕਰਾਂ ਵੱਲੋਂ ਗੁਰਮੁਖ ਸਿੰਘ ਬਾਬਾ ਹੈੱਡ ਟੀਚਰ ਧਾਲੀਵਾਲ ਦੋਨਾਂ ਕਪੂਰਥਲਾ, ਜੋ ਕਿ ਅਧਿਆਪਕ ਦਲ ਦੇ ਸੂਬਾ ਮੀਤ ਪ੍ਰਧਾਨ ਵੀ ਹਨ। ਉਨ੍ਹਾਂ ਨੂੰ 5 ਅਕਤੂਬਰ ਅੰਤਰਰਾਸ਼ਟਰੀ ਅਧਿਆਪਕ ਦਿਵਸ ਦੇ ਮੌਕੇ ’ਤੇ ਪੰਜਾਬ ਰਾਜ ਅਧਿਆਪਕ ਪੁਰਸਕਾਰ 2025 ਨਾਲ ਸਨਮਾਨਿਤ ਕੀਤਾ ਗਿਆ ਸੀ। ਅੱਜ ਜਥੇਬੰਦੀ ਵੱਲੋਂ ਉਨ੍ਹਾਂ ਨੂੰ ਸਨਮਾਨ ਚਿੰਨ ਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਇਕ ਸਾਦੇ ਤੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਵਿਚ ਜ਼ਿਲ੍ਹਾ ਸਰਪ੍ਰਸਤ ਦੀਪਕ ਆਨੰਦ ਤੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਦੀ ਅਗਵਾਈ ਵਿਚ ਪਹਿਲਾਂ ਸਾਰਿਆਂ ਨੇ ਉਨ੍ਹਾਂ ਨੂੰ ਗੁਲਦਸਤਾ ਭੇਟ ਕਰਕੇ ਜੀ ਆਇਆਂ ਆਖਿਆ। ਇਸ ਮੌਕੇ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਭਾਗ ਸਿੰਘ ਨੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਗੁਰਮੁਖ ਸਿੰਘ ਬਾਬਾ ਵੱਲੋਂ ਸਿੱਖਿਆ ਦੇ ਖੇਤਰ ਵਿਚ ਪਾਏ ਯੋਗਦਾਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਗੁਰਮੁਖ ਸਿੰਘ ਬਾਬਾ ਨੂੰ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਦੇ ਸਿੱਖਿਆ ਵਿਭਾਗ ਵਿਚ ਕੀਤੇ ਗਏ ਉੱਦਮੀ ਕੰਮਾਂ ਲਈ ਪੰਜਾਬ ਰਾਜ ਅਧਿਆਪਕ ਪੁਰਸਕਾਰ 2025 ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਅਤੇ ਸੈਕੰਡਰੀ ਵਿਭਾਗ ਵਿਚੋਂ ਕਪੂਰਥਲਾ ਤੋਂ ਇਸ ਵਾਰ ਸਟੇਟ ਐਵਾਰਡ ਹਾਸਲ ਕਰਨ ਦਾ ਮਾਣ ਸਿਰਫ ਹੈੱਡ ਟੀਚਰ ਗੁਰਮੁਖ ਸਿੰਘ ਬਾਬਾ ਨੂੰ ਮਿਲਿਆ। ਹਰਸਿਮਰਨ ਸਿੰਘ ਬਲਾਕ ਪ੍ਰਧਾਨ ਫਗਵਾੜਾ ਨੇ ਦੱਸਿਆ ਕਿ ਗੁਰਮੁਖ ਸਿੰਘ ਬਾਬਾ ਨੇ ਆਪਣਾ ਅਧਿਆਪਨ ਦਾ ਸਫ਼ਰ ਸਰਕਾਰੀ ਐਲੀਮੈਂਟਰੀ ਸਕੂਲ ਵਿੱਲਾ ਕੋਠੀ ਤੋਂ ਸ਼ੁਰੂ ਕੀਤਾ ਅਤੇ ਉਸ ਤੋਂ ਬਾਅਦ ਸਰਕਾਰੀ ਐਲੀਮੈਂਟਰੀ ਸਕੂਲ ਚੱਕ ਦੋਨਾਂ ਵਿਖੇ ਆਪਣੀਆਂ ਸੇਵਾਵਾਂ ਦਿੱਤੀਆਂ। ਵਿਭਾਗ ਵੱਲੋਂ 2019 ਵਿਚ ਸਿੱਧੀ ਭਰਤੀ ਤਹਿਤ ਪ੍ਰੀਖਿਆ ਦੇ ਕੇ ਉਹ ਸਰਕਾਰੀ ਐਲੀਮੈਂਟਰੀ ਲੱਖਣ ਖੁਰਦ ਵਿਖੇ ਬਤੌਰ ਹੈੱਡ ਟੀਚਰ ਨਿਯੁਕਤ ਹੋਏ ਤੇ 2021 ਵਿਚ ਬਦਲੀ ਤੋਂ ਬਾਅਦ ਆਪਣੇ ਮੌਜੂਦਾ ਸਕੂਲ ਧਾਲੀਵਾਲ ਦੋਨਾਂ ਵਿਖੇ ਆਏ। ਗੁਰਮੁਖ ਸਿੰਘ ਬਾਬਾ ਜਿਸ ਵੀ ਸਕੂਲ ਵਿਚ ਗਏ, ਉਥੇ ਬੱਚਿਆਂ ਦੀ ਐਨਰੋਲਮੈਂਟ ਵਿਚ ਜ਼ਿਕਰਯੋਗ ਵਾਧਾ ਦਰਜ ਕੀਤਾ ਗਿਆ ਤੇ ਉਨ੍ਹਾਂ ਦੀ ਯੋਗ ਅਗਵਾਈ ਵਿਚ ਇਨ੍ਹਾਂ ਸਕੂਲਾ ਦਾ ਕਾਇਆ ਪਲਟ ਹੋਇਆ। ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਨੇ ਇਸ ਮੌਕੇ ਕਿਹਾ ਕਿ ਗੁਰਮੁਖ ਬਾਬਾ ਨੂੰ ਸਟੇਟ ਐਵਾਰਡ ਮਿਲਣ ਨਾਲ ਜਥੇਬੰਦੀ ਦੇ ਇਤਿਹਾਸ ਵਿਚ ਇਹ ਇਕ ਸੁਨਹਿਰੀ ਪੰਨਾ ਦਰਜ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਥੇਬੰਦੀ ਦੇ ਸਮੁੱਚੇ ਮੈਂਬਰਾਂ ਤੇ ਅਹੁਦੇਦਾਰਾਂ ਦਾ ਵੀ ਮਾਣ ਵਧਿਆ ਹੈ। ਉਨ੍ਹਾਂ ਕਿਹਾ ਕਿ ਧਾਲੀਵਾਲ ਦੋਨਾਂ ਜ਼ਿਲ੍ਹੇ ਦਾ ਇਕੋ-ਇਕ ਪ੍ਰਾਇਮਰੀ ਸਕੂਲ ਹੈ, ਜਿਸ ਵੱਲੋਂ ਬੱਚਿਆਂ ਨੂੰ ਸਕੂਲ ਲਿਆਉਣ ਅਤੇ ਘਰ ਛੱਡਣ ਲਈ ਟ੍ਰਾਂਸਪੋਰਟ ਦਾ ਪ੍ਰਬੰਧ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਸਰਪ੍ਰਸਤ ਦੀਪਕ ਆਨੰਦ ਤੀਰਥ ਸਿੰਘ, ਰਣਜੀਤ ਸਿੰਘ ਤੋਗਾਂਵਾਲ ਤੇ ਗੁਰਪ੍ਰੀਤ ਮਾਨ ਨੇ ਵੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰਮੁਖ ਬਾਬਾ ਵੱਲੋਂ ਨਾ ਕੇਵਲ ਸਕੂਲ ਵਿਚ ਬਲਕਿ ਸਮਾਜ ਅੰਦਰ ਵੀ ਕੀਤੇ ਜਾਂਦੇ ਭਲਾਈ ਦੇ ਕੰਮ ਕੀਤੇ ਹਨ। ਵਿਸ਼ੇਸ਼ ਤੌਰ ’ਤੇ ਵਾਤਾਵਰਨ ਦੇ ਸੁਧਾਰ ਲਈ ਹਰ ਸਾਲ ਵੱਖ-ਵੱਖ ਥਾਵਾਂ ’ਤੇ ਪੌਦੇ ਲਾਉਣ ਦਾ ਕਾਰਜ ਉਨ੍ਹਾਂ ਵੱਲੋਂ ਵੱਡੇ ਪੱਧਰ ’ਤੇ ਕੀਤਾ ਜਾਂਦਾ ਹੈ। ਇਸ ਮੌਕੇ ਮੀਤ ਪ੍ਰਧਾਨ ਮਨਜੀਤ ਸਿੰਘ ਤੋਗਾਂਵਾਲ, ਬਿਕਰਮਜੀਤ ਸਿੰਘ, ਦੀਪਕ ਅਰੋੜਾ, ਜਸਬੀਰ ਸਿੰਘ ਭੰਗੂ ਇੰਟਕ, ਜਸਬੀਰ ਸਿੰਘ ਸੈਣੀ ਪ੍ਰਾਇਮਰੀ ਅਧਿਆਪਕ ਯੂਨੀਅਨ, ਗੌਰਵ ਰਾਠੌਰ ਬੀਐੱਡ ਫਰੰਟ, ਪ੍ਰਦੀਪ ਚੌਹਾਨ, ਕਮਲਦੀਪ ਬਾਵਾ, ਹਰਜਿੰਦਰ ਸਿੰਘ ਨਾਂਗਲੂ, ਸਰਬਜੀਤ ਸਿੰਘ ਸਾਬੀ, ਸਵਰਨ ਸਿੰਘ, ਬਲਬੀਰ ਸਿੰਘ, ਰਜਿੰਦਰ ਸਿੰਘ, ਕੁਲਵਿੰਦਰ ਰਾਏ, ਅਮਨਦੀਪ ਸਿੰਘ ਮੈਣਵਾਂ, ਪ੍ਰਤਾਪ ਸਿੰਘ, ਪੰਕਜ ਰਾਵਤ, ਜੀਵਨ ਪ੍ਰਕਾਸ਼, ਹਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਰਜੇਸ਼ ਸ਼ਰਮਾ, ਰਜਿੰਦਰ ਸੈਣੀ, ਸਾਹਿਬ ਸਿੰਘ, ਸਤਨਾਮ ਸਿੰਘ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।