ਤਾਨਿਆ@99.17
ਯੂਜੀਸੀ ਨੈਟ ਪ੍ਰੀਖਿਆ ਚ ਫਗਵਾੜਾ ਦੀ ਤਾਨਿਆ ਨੇ ਹਾਸਲ ਕੀਤੀ ਚੰਗੀ ਪੁਜੀਸ਼ਨ
Publish Date: Mon, 09 Feb 2026 07:10 PM (IST)
Updated Date: Mon, 09 Feb 2026 07:11 PM (IST)
ਯੂਜੀਸੀ ਨੀਟ ’ਚ ਫਗਵਾੜਾ ਦੀ ਕੁੜੀ ਰਹੀ ਅੱਵਲ
ਫਗਵਾੜਾ : ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵੱਲੋਂ ਦਸੰਬਰ 2025 ’ਚ ਕਰਵਾਈ ਯੂਜੀਸੀ ਨੀਟ ਪ੍ਰੀਖਿਆ ਦੇ ਮੈਨੇਜਮੈਂਟ ਵਿਸ਼ੇ ਵਿਚ ਫਗਵਾੜਾ ਸ਼ਹਿਰ ਦੀ ਤਾਨਿਆ ਨੇ 99.17 ਪ੍ਰਸੈਂਟਾਈਲ ਨਾਲ ਪਾਸ ਕਰਕੇ ਅਸਿਸਟੈਂਟ ਪ੍ਰੋਫੈਸਰ ਲੱਗਣ ਦੀ ਯੋਗਤਾ ਹਾਸਲ ਕੀਤੀ ਹੈ। ਤਾਨਿਆ ਨੇ ਪ੍ਰੀਖਿਆ ਵਿਚ ਜੂਨੀਅਰ ਰਿਸਰਚ ਫੈਲੋਸ਼ਿਪ ਵੀ ਪ੍ਰਾਪਤ ਕੀਤੀ ਹੈ। ਤਾਨਿਆ ਦਾ ਅਗਾਂਹ ਹੋਰ ਗਿਆਨ ਪ੍ਰਾਪਤੀ ਲਈ ਮੈਨੇਜਮੈਂਟ ਵਿਸ਼ੇ ਵਿਚ ਪੀਐੱਚਡੀ ਕਰਨ ਦਾ ਸੁਪਨਾ ਹੈ। ਤਾਨਿਆ ਦੇ ਪਿਤਾ ਇੰਦਰ ਸਿੰਘ ਰਿਟਾ. ਸਬ-ਇੰਸਪੈਕਟਰ, ਮਾਤਾ ਗਾਇਤਰੀ ਦੇਵੀ, ਤਾਇਆ ਜੋਗਿੰਦਰ ਸਿੰਘ ਰਿਟਾ. ਟੀਚਰ, ਜਸਵਿੰਦਰ ਸਿੰਘ ਰਿਟਾ. ਨਾਇਬ ਤਹਿਸੀਲਦਾਰ ਤੇ ਤਾਈ ਸੁਰਜੀਤ ਕੌਰ ਰਿਟਾ. ਇੰਸਪੈਕਟਰ ਸਮੇਤ ਹੋਰ ਰਿਸ਼ਤੇਦਾਰਾਂ ਨੇ ਬੇਟੀ ਤਾਨਿਆ ਦੀ ਪ੍ਰਾਪਤੀ ਉਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ।