ਬਦਲਦੇ ਮੌਸਮ ’ਚ ਸਰੀਰ ਦਾ ਰੱਖੋ ਖਾਸ ਖ਼ਿਆਲ
ਬਦਲਦੇ ਮੌਸਮ ਵਿੱਚ ਸਰੀਰ ਦਾ ਰੱਖੋ ਖਾਸ ਖ਼ਿਆਲ
Publish Date: Tue, 03 Feb 2026 08:36 PM (IST)
Updated Date: Tue, 03 Feb 2026 08:38 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਬਦਲਦਾ ਮੌਸਮ ਸਿਹਤ ਲਈ ਕਈ ਤਰ੍ਹਾਂ ਦੀਆਂ ਚੁਣੌਤੀਆਂ ਲਿਆਉਂਦਾ ਹੈ। ਦਿਨ ਵਿਚ ਗਰਮੀ ਤੇ ਸਵੇਰ-ਸ਼ਾਮ ਠੰਢ ਹੋਣ ਕਾਰਨ ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ ਪ੍ਰਭਾਵਿਤ ਹੋ ਸਕਦੀ ਹੈ, ਜਿਸ ਨਾਲ ਜ਼ੁਕਾਮ, ਖੰਘ, ਬੁਖ਼ਾਰ ਤੇ ਵਾਇਰਲ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਇਸ ਸਮੇਂ ਦੌਰਾਨ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਡਾ.ਵੀਰ ਸਿੰਘ ਬਸਰਾ ਤੇ ਡਾ. ਜਤਿੰਦਰ ਸਿੰਘ ਪਰਹਾਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਰੋਜ਼ਾਨਾ ਕਸਰਤ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ। ਹਲਕੀ ਦੌੜ, ਸੈਰ, ਯੋਗ ਆਸਨ ਤੇ ਪ੍ਰਾਣਾਯਾਮ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਮਦਦਗਾਰ ਸਾਬਤ ਹੁੰਦੇ ਹਨ। ਕਸਰਤ ਨਾਲ ਰਕਤ ਸੰਚਾਰ ਸੁਧਰਦਾ ਹੈ ਤੇ ਰੋਗਾਂ ਨਾਲ ਲੜਨ ਦੀ ਤਾਕਤ ਵਧਦੀ ਹੈ। ਭੋਜਨ ਦੇ ਮਾਮਲੇ ਵਿਚ ਸੰਤੁਲਿਤ ਤੇ ਪੌਸ਼ਟਿਕ ਆਹਾਰ ਲੈਣਾ ਬਹੁਤ ਲਾਜ਼ਮੀ ਹੈ। ਹਰੀਆਂ ਸਬਜ਼ੀਆਂ, ਮੌਸਮੀ ਫਲ, ਦਾਲਾਂ, ਦਹੀਂ ਤੇ ਗਰਮ ਪਾਣੀ ਦੀ ਵਰਤੋਂ ਸਰੀਰ ਨੂੰ ਅੰਦਰੋਂ ਮਜ਼ਬੂਤ ਬਣਾਉਂਦੀ ਹੈ। ਬਹੁਤ ਜ਼ਿਆਦਾ ਤਲੇ-ਭੁੰਨੇ ਤੇ ਠੰਢੇ ਪਦਾਰਥਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਪੂਰੀ ਨੀਂਦ ਲੈਣੀ, ਵੱਧ ਪਾਣੀ ਪੀਣਾ ਤੇ ਸਾਫ਼-ਸੁਥਰਾ ਰਹਿਣਾ ਵੀ ਸਿਹਤ ਲਈ ਲਾਭਦਾਇਕ ਹੈ। ਮੌਸਮ ਦੇ ਅਨੁਸਾਰ ਕੱਪੜੇ ਪਹਿਨੋ ਤੇ ਅਚਾਨਕ ਤਾਪਮਾਨ ਬਦਲਾਅ ਤੋਂ ਆਪਣੇ-ਆਪ ਨੂੰ ਬਚਾਓ। ਉਨ੍ਹਾਂ ਕਿਹਾ ਕਿ ਥੋੜ੍ਹੀ ਸਾਵਧਾਨੀ ਤੇ ਸਿਹਤਮੰਦ ਜੀਵਨਸ਼ੈਲੀ ਅਪਣਾ ਕੇ ਬਦਲਦੇ ਮੌਸਮ ਵਿਚ ਵੀ ਆਪਣੇ ਸਰੀਰ ਨੂੰ ਤੰਦਰੁਸਤ ਅਤੇ ਤਾਜ਼ਾ ਰੱਖਿਆ ਜਾ ਸਕਦਾ ਹੈ।