ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਸੁਆਮੀ ਸੰਤ ਦਾਸ ਜੀ ਦਾ ਜਨਮ ਦਿਹਾੜਾ
ਸ਼ਰਧਾ ਤੇ ਉਤਸਾਹ ਨਾਲ ਮਨਾਇਆ ਸੁਆਮੀ ਸੰਤ ਦਾਸ ਜੀ ਦਾ ਜਨਮ ਦਿਹਾੜਾ
Publish Date: Mon, 09 Feb 2026 07:15 PM (IST)
Updated Date: Mon, 09 Feb 2026 07:17 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੇ ਸੁਆਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ ਵਿਖੇ ਸੁਆਮੀ ਸੰਤ ਦਾਸ ਜੀ ਦਾ 116ਵਾਂ ਜਨਮ ਦਿਹਾੜਾ ਬੜੇ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਵਿਚ ਨਰਸਰੀ ਤੋਂ ਛੇਵੀਂ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਸੁਆਮੀ ਜੀ ਦੀਆਂ ਸਿੱਖਿਆਵਾਂ ਨੂੰ ਨਾਟਕ, ਭਾਸ਼ਣ ਦੁਆਰਾ ਪੇਸ਼ ਕੀਤਾ। ਸਕੂਲ ਦੇ ਪ੍ਰਿੰਸੀਪਲ ਮੈਡਮ ਅੰਜੂ ਮਹਿਤਾ ਨੇ ਵਿਦਿਆਰਥੀਆਂ ਨੂੰ ਮਨੁੱਖਤਾ ਦੀ ਸੇਵਾ, ਸੱਚਾਈ ਤੇ ਸਮਰਪਣ ਦੇ ਬਾਰੇ ਦੱਸਦੇ ਹੋਏ ਸੁਆਮੀ ਸੰਤ ਦਾਸ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ ਵਿਚ ਅਪਣਾਉਣ ਦੀ ਪ੍ਰੇਰਨਾ ਦਿੱਤੀ।