ਸੁਲਤਾਨਪੁਰ ਲੋਧੀ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਨਤੀਜੇ ਐਲਾਨ

ਪਰਮਜੀਤ ਸਿੰਘ , ਪੰਜਾਬੀ ਜਾਗਰਣ
ਡਡਵਿੰਡੀ : ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਅਤੇ ਪੰਚਾਇਤ ਸੰਮਤੀ ਦੇ 13 ਜ਼ੋਨਾਂ ਦੀ ਗਿਣਤੀ ਬੀਡੀਪੀਓ ਦਫ਼ਤਰ ਸੁਲਤਾਨਪੁਰ ਲੋਧੀ ਵਿਖੇ ਬਣਾਏ ਗਏ ਗਿਣਤੀ ਕੇਂਦਰ ਵਿਚ ਪੂਰੀ ਕਰਕੇ ਨਤੀਜੇ ਐਲਾਨੇ ਗਏ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ 4, ਕਾਂਗਰਸ ਦੇ 3, ਸ਼੍ਰੋਮਣੀ ਅਕਾਲੀ ਦਲ ਦੇ 1 ਅਤੇ 2 ਆਜ਼ਾਦ ਉਮੀਦਵਾਰ ਜੇਤੂ ਰਹੇ। ਇਨ੍ਹਾਂ ਨਤੀਜਿਆਂ ਨਾਲ ਇਲਾਕੇ ਵਿਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ।
ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ-ਵਾਰ ਨਤੀਜੇ ਇਸ ਤਰ੍ਹਾਂ ਹਨ—
1. ਭਰੋਆਣਾ ਜ਼ੋਨ : ਅਮਰਜੀਤ ਸਿੰਘ (ਆਜ਼ਾਦ) 8043 ਵੋਟਾਂ ਨਾਲ ਜੇਤੂ ਰਹੇ। ਨਰਿੰਦਰ ਸਿੰਘ ਖਿੰਡਾ (ਆਪ) ਨੂੰ 7962 ਵੋਟਾਂ ਨਾਲ ਹਰਾਇਆ।
2. ਚੂਹੜਵਾਲ ਜ਼ੋਨ : ਹਰਜਿੰਦਰ ਸਿੰਘ (ਆਜ਼ਾਦ) ਨੇ 7251 ਵੋਟਾਂ ਪ੍ਰਾਪਤ ਕਰਕੇ ਸਰਦੂਲ ਸਿੰਘ (ਆਪ) ’ਤੇ 5561 ਵੋਟਾਂ ਨਾਲ ਜਿੱਤ ਦਰਜ ਕੀਤੀ।
3. ਫੱਤੂਢੀਂਗਾ ਜ਼ੋਨ : ਜਸਵੀਰ ਕੌਰ (ਆਪ) 8373 ਵੋਟਾਂ ਨਾਲ ਜੇਤੂ ਰਹੀ। ਪਰਮਜੀਤ ਕੌਰ (ਆਜ਼ਾਦ) ਨੂੰ 6513 ਵੋਟਾਂ ਮਿਲੀਆਂ।
4. ਲੱਖਣ ਕੇ ਪੱਡੇ ਜ਼ੋਨ : ਗੁਰਮੀਤ ਸਿੰਘ (ਆਪ) ਨੇ 8032 ਵੋਟਾਂ ਨਾਲ ਬਲਵਿੰਦਰ ਕੁਮਾਰ (ਆਜ਼ਾਦ) 6407 ਵੋਟਾਂ ਨੂੰ ਪਿੱਛੇ ਛੱਡਿਆ।
5. ਨੰਗਲ ਲੁਬਾਣਾ ਜ਼ੋਨ : ਰਾਜ ਕੁਮਾਰ (ਆਪ) 7441 ਵੋਟਾਂ ਨਾਲ ਜੇਤੂ ਰਹੇ, ਜਦਕਿ ਨਰਿੰਦਰਜੀਤ ਕੌਰ (ਆਜ਼ਾਦ) ਨੂੰ 6719 ਵੋਟਾਂ ਮਿਲੀਆਂ।
6. ਫਗਵਾੜਾ ਪੱਛਮੀ ਜ਼ੋਨ : ਕੁਲਦੀਪ ਕੁਮਾਰ (ਆਪ) ਨੇ 5660 ਵੋਟਾਂ ਨਾਲ ਜਤਿੰਦਰ ਕੁਮਾਰ (ਆਜ਼ਾਦ) 5570 ਵੋਟਾਂ ‘ਤੇ ਸੰਘਰਸ਼ਪੂਰਨ ਜਿੱਤ ਹਾਸਲ ਕੀਤੀ।
7. ਫਗਵਾੜਾ ਪੂਰਬੀ ਜ਼ੋਨ : ਵੀਨਾ ਰਾਣੀ (ਸ਼੍ਰੋਮਣੀ ਅਕਾਲੀ ਦਲ) 7184 ਵੋਟਾਂ ਨਾਲ ਜੇਤੂ ਰਹੀ। ਕੁਲਦੀਪ ਕੌਰ (ਆਪ) ਨੂੰ 6586 ਵੋਟਾਂ ਮਿਲੀਆਂ।
8. ਰਮੀਦੀ ਜ਼ੋਨ : ਮਨੋਜ ਕੁਮਾਰ (ਆਜ਼ਾਦ) 6332 ਵੋਟਾਂ ਨਾਲ ਜੇਤੂ ਰਹੇ। ਬਿੱਕਰ ਸਿੰਘ ਬੱਲ (ਆਪ) ਨੂੰ 5237 ਵੋਟਾਂ ਮਿਲੀਆਂ।
9. ਸਿੱਧਵਾਂ ਦੋਨਾਂ ਜ਼ੋਨ : ਰੀਨਾ (ਆਜ਼ਾਦ) ਨੇ 6916 ਵੋਟਾਂ ਨਾਲ ਉਸ਼ਾ ਰਾਣੀ (ਸ਼੍ਰੋਮਣੀ ਅਕਾਲੀ ਦਲ) 5148 ਵੋਟਾਂ ਨੂੰ ਹਰਾਇਆ।
10. ਟਿੱਬਾ ਜ਼ੋਨ : ਜਸਵਿੰਦਰ ਕੌਰ (ਆਜ਼ਾਦ) 8942 ਵੋਟਾਂ ਨਾਲ ਜੇਤੂ ਰਹੀ।
ਪੰਚਾਇਤ ਸੰਮਤੀ ਚੋਣਾਂ ਦੇ ਨਤੀਜੇ ਹੇਠ ਲਿਖੇ ਹਨ :
ਜ਼ੋਨ ਨੰਬਰ 1 ਕਮਾਲਪੁਰ : ਰਣਧੀਰ ਸਿੰਘ (ਆਪ) ਨੇ ਬਲਬੀਰ ਸਿੰਘ ਨੂੰ 315 ਵੋਟਾਂ ਨਾਲ ਹਰਾਇਆ।
ਜ਼ੋਨ ਨੰਬਰ 2 ਨਸੀਰੇਵਾਲ : ਬਾਬਾ ਹੁਸ਼ਿਆਰ ਸਿੰਘ (ਆਪ) ਨੇ ਸ਼ਿੰਗਾਰਾ ਸਿੰਘ (ਆਜ਼ਾਦ) ਨੂੰ 261 ਵੋਟਾਂ ਨਾਲ ਮਾਤ ਦਿੱਤੀ।
ਜ਼ੋਨ ਨੰਬਰ 3 ਭੌਰ : ਬਲਵਿੰਦਰ ਕੌਰ (ਆਜ਼ਾਦ) ਨੇ ਗੁਰਪ੍ਰੀਤ ਸਿੰਘ (ਆਪ) ਨੂੰ 36 ਵੋਟਾਂ ਨਾਲ ਹਰਾਇਆ।
ਜ਼ੋਨ ਨੰਬਰ 4 ਰਾਮਪੁਰ ਜਗੀਰ : ਰੀਤੂ (ਆਜ਼ਾਦ) ਨੇ ਮਨਪ੍ਰੀਤ ਕੌਰ (ਆਪ) ਨੂੰ 152 ਵੋਟਾਂ ਨਾਲ ਹਰਾਇਆ।
ਜ਼ੋਨ ਨੰਬਰ 5 ਡੱਲਾ : ਹਰਵਿੰਦਰ ਸਿੰਘ ਲਾਲੀ (ਆਪ) ਨੇ ਜਰਨੈਲ ਸਿੰਘ ਨੂੰ 551 ਵੋਟਾਂ ਨਾਲ ਹਰਾਇਆ।
ਜ਼ੋਨ ਨੰਬਰ 6 ਜੱਬੋਵਾਲ : ਸਰਬਜੀਤ ਕੌਰ (ਆਪ) ਨੇ ਕੁਲਦੀਪ ਕੌਰ (ਆਜ਼ਾਦ) ਨੂੰ 61 ਵੋਟਾਂ ਨਾਲ ਹਰਾਇਆ।
ਜ਼ੋਨ ਨੰਬਰ 7 ਵਾਟਾਂਵਾਲੀ ਖੁਰਦ : ਜਸਵਿੰਦਰ ਕੌਰ (ਆਜ਼ਾਦ) ਨੇ ਦਵਿੰਦਰ ਕੌਰ ਨੂੰ 444 ਵੋਟਾਂ ਨਾਲ ਹਰਾਇਆ।
ਜ਼ੋਨ ਨੰਬਰ 8 ਕਬੀਰਪੁਰ : ਸ਼ਰਨਦੀਪ ਕੌਰ ਨੇ ਮਨਪ੍ਰੀਤ ਕੌਰ (ਆਪ) ਨੂੰ 448 ਵੋਟਾਂ ਨਾਲ ਹਰਾਇਆ।
ਜ਼ੋਨ ਨੰਬਰ 9 ਫੱਤੋਵਾਲ : ਸੁਖਜਿੰਦਰ ਸਿੰਘ ਨੇ ਆਜ਼ਾਦ ਉਮੀਦਵਾਰ ਸੁਖਪਾਲਬੀਰ ਸਿੰਘ ਨੂੰ 230 ਵੋਟਾਂ ਨਾਲ ਹਰਾਇਆ।
ਜ਼ੋਨ ਨੰਬਰ 10 ਪੰਡੋਰੀ ਜਗੀਰ : ਵਿਦਿਆ ਰਾਣੀ (ਆਜ਼ਾਦ) ਨੇ ਹਰਪ੍ਰੀਤ ਕੌਰ (ਆਪ) ਨੂੰ 165 ਵੋਟਾਂ ਨਾਲ ਹਰਾਇਆ।
ਜ਼ੋਨ ਨੰਬਰ 11 ਪਰਮਜੀਤਪੁਰ : ਲਾਭ ਸਿੰਘ (ਆਪ) ਨੇ ਕਸ਼ਮੀਰ ਸਿੰਘ (ਆਜ਼ਾਦ) ਨੂੰ 34 ਵੋਟਾਂ ਨਾਲ ਹਰਾਇਆ।
ਜ਼ੋਨ ਨੰਬਰ 12 ਜੈਨਪੁਰ : ਸਵਰਨ ਸਿੰਘ (ਆਪ) ਨੇ ਹਰਜਿੰਦਰ ਸਿੰਘ (ਆਜ਼ਾਦ) ਨੂੰ 227 ਵੋਟਾਂ ਨਾਲ ਹਰਾਇਆ।
ਜ਼ੋਨ ਨੰਬਰ 13 ਮੁਕਟਰਾਮ ਵਾਲਾ : ਬਲਜਿੰਦਰ ਕੌਰ (ਆਜ਼ਾਦ) ਨੇ ਪਰਮਜੀਤ ਕੌਰ (ਆਮ ਆਦਮੀ ਪਾਰਟੀ) ਨੂੰ 581 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ।