ਲਾਇਲਪੁਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਕੇਂਦਰੀ ਬਜਟ ’ਤੇ ਕੀਤੀ ਚਰਚਾ
ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿੱਚ ਕੇਂਦਰੀ ਬਜਟ 2026–27 ’ਤੇ ਵਿਦਿਆਰਥੀਆਂ ਨੇ ਕੀਤੀ ਵਿਚਾਰ ਚਰਚਾ
Publish Date: Thu, 05 Feb 2026 10:22 PM (IST)
Updated Date: Thu, 05 Feb 2026 10:23 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੇ ਕਾਮਰਸ ਵਿਭਾਗ ਨੇ ਅਰਥਸ਼ਾਸਤਰ ਵਿਭਾਗ ਦੇ ਸਹਿਯੋਗ ਨਾਲ ਕੇਂਦਰੀ ਬਜਟ 2026–27 ’ਤੇ ਵਿਦਿਆਰਥੀਆਂ ਦੀ ਵਿਚਾਰ-ਚਰਚਾ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਬਜਟ ਸੰਬੰਧੀ ਜਾਗਰੂਕਤਾ ਪੈਦਾ ਕਰਨਾ ਤੇ ਆਰਥਿਕ ਸਮਝ ਨੂੰ ਵਿਕਸਤ ਕਰਨਾ ਸੀ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਬਿਕਰਮ ਸਿੰਘ ਵਿਰਕ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੇਸ਼ ਦੇ ਆਰਥਿਕ ਵਿਕਾਸ ਵਿਚ ਕੇਂਦਰੀ ਬਜਟ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕੇਂਦਰੀ ਬਜਟ 2026–27 ਦਾ ਸੰਖੇਪ ਵਿਸ਼ਲੇਸ਼ਣ ਪੇਸ਼ ਕੀਤਾ ਤੇ ਵਿੱਤੀ ਘਾਟਾ ਤੇ ਸੰਤੁਲਿਤ ਬਜਟ ਦੀ ਧਾਰਨਾ ਵਰਗੇ ਮਹੱਤਵਪੂਰਨ ਵਿਸ਼ਿਆ ਬਾਰੇ ਉਦਾਹਰਣਾਂ ਨਾਲ ਸਮਝਾਇਆ। ਸੈਸ਼ਨ ਵਿਚ ਕਾਮਰਸ ਤੇ ਅਰਥਸ਼ਾਸਤਰ ਵਿਭਾਗਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਹਰ ਭਾਰਤੀ ਨਾਗਰਿਕ ਲਈ ਕੇਂਦਰੀ ਬਜਟ ਦੀ ਸਮਝ ਦੀ ਮਹੱਤਤਾ ਉਤੇ ਜ਼ੋਰ ਦਿੱਤਾ ਤੇ ਦਿਨ-ਪ੍ਰਤੀ-ਦਿਨ ਦੀ ਜ਼ਿੰਦਗੀ ਵਿਚ ਇਸ ਦੀ ਮਹੱਤਤਾ ਨੂੰ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਬਜਟ ਆਮਦਨ, ਕਰਾਂ, ਰੋਜ਼ਗਾਰ, ਸਿੱਖਿਆ, ਸਿਹਤ ਸੇਵਾਵਾਂ ਤੇ ਕੁੱਲ ਆਰਥਿਕ ਵਿਕਾਸ ’ਤੇ ਕਿਵੇਂ ਪ੍ਰਭਾਵ ਪਾਉਂਦਾ ਹੈ। ਪ੍ਰੋਗਰਾਮ ਦੀ ਸ਼ੁਰੂਆਤ ਕਾਮਰਸ ਵਿਭਾਗ ਦੇ ਮੁਖੀ ਪ੍ਰੋ. ਮਨਮੋਹਨ ਕੁਮਾਰ ਦੇ ਸਵਾਗਤੀ ਸੰਬੋਧਨ ਨਾਲ ਹੋਈ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਕੇਂਦਰੀ ਬਜਟ ਦੇ ਵੱਖ-ਵੱਖ ਖੇਤਰਾਂ ’ਤੇ ਵਿਸਤ੍ਰਿਤ ਪੇਸ਼ਕਾਰੀਆਂ ਦਿੱਤੀਆਂ ਗਈਆਂ। ਕਰਨ ਕਪੂਰ ਬੀਕਾਮ ਛੇਵਾਂ ਸਮੈਸਟਰ ਨੇ ਕਰ ਸੁਧਾਰਾਂ ’ਤੇ, ਬਲਵਿੰਦਰ ਕੌਰ ਬੀਬੀਏ-6 ਸਮੈਸਟਰ ਨੇ ਸਿੱਖਿਆ ਖੇਤਰ ’ਤੇ, ਪਲਕ ਬੀਬੀਏ ਦੂਜਾ ਸਮੈਸਟਰ ਨੇ ਸ਼ਹਿਰੀ ਵਿਕਾਸ ਤੇ ਸਮਾਰਟ ਸਿਟੀਜ਼ ਅਤੇ ਅਗਮਪ੍ਰੀਤ ਕੌਰ ਬੀਬੀਏ ਸਮੈਸਟਰ ਨੇ ਡਿਜੀਟਲ ਅਰਥਵਿਵਸਥਾ ਤੇ ਆਈਟੀ ਖੇਤਰ ’ਤੇ ਵਿਚਾਰ ਸਾਂਝੇ ਕੀਤੇ। ਸਨਪ੍ਰੀਤ ਸਿੰਘ ਬੀਬੀਏ 4 ਸਮੈਸਟਰ ਨੇ ਰੱਖਿਆ ਤੇ ਰਾਸ਼ਟਰੀ ਸੁਰੱਖਿਆ ਖੇਤਰ ਦਾ ਵਿਸ਼ਲੇਸ਼ਣ ਕੀਤਾ, ਜਦਕਿ ਰੁਪਿੰਦਰ ਕੌਰ ਬੀਕਾਮ 2 ਸਮੈਸਟਰ ਨੇ ਸਿਹਤ ਖੇਤਰ ਬਾਰੇ ਜਾਣਕਾਰੀ ਦਿੱਤੀ। ਪਰਮਿੰਦਰ ਕੌਰ ਬੀਬੀਏ 2 ਸਮੈਸਟਰ ਨੇ ਬੈਂਕਿੰਗ ਅਤੇ ਵਿੱਤੀ ਸੇਵਾਵਾਂ ਖੇਤਰ ’ਤੇ ਪ੍ਰਸਤੁਤੀ ਦਿੱਤੀ ਤੇ ਤਰਨਪ੍ਰੀਤ ਕੌਰ ਬੀਬੀਏ 2 ਸਮੈਸਟਰ ਨੇ ਮਹਿਲਾ ਅਤੇ ਬਾਲ ਵਿਕਾਸ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਨੀਲਾਕਸ਼ੀ ਬੀਕਾਮ 6 ਸਮੈਸਟਰ ਨੇ ਵਪਾਰ ਤੇ ਨਿਰਯਾਤ ’ਤੇ, ਅਮਨਦੀਪ ਕੌਰ ਬੀਕਾਮ ਦੂਜਾ ਸਮੈਸਟਰ ਨੇ ਖੇਤੀਬਾੜੀ ਤੇ ਪੇਂਡੂ ਵਿਕਾਸ ’ਤੇ, ਸੰਦੀਪ ਪਾਲ ਬੀਕਾਮ 4 ਸਮੈਸਟਰ ਨੇ ਰੋਜ਼ਗਾਰ ਤੇ ਹੁਨਰ ਵਿਕਾਸ ’ਤੇ ਤੇ ਹਰਪਹੁਲ ਕੌਰ ਬੀਕਾਮ 2 ਸਮੈਸਟਰ ਨੇ ਐੱਮਐੱਸਐੱਮਈਜ਼ ਤੇ ਸਟਾਰਟਅਪਸ ’ਤੇ ਵਿਚਾਰ ਸਾਂਝੇ ਕਰਕੇ ਸੈਸ਼ਨ ਦਾ ਸਮਾਪਨ ਕੀਤਾ। ਪ੍ਰੋਗਰਾਮ ਦੀ ਸੰਖੇਪ ਰਿਪੋਰਟ ਪ੍ਰੋ. ਅਮਨਦੀਪ ਕੌਰ ਚੀਮਾ ਵੱਲੋਂ ਪੇਸ਼ ਕੀਤੀ ਗਈ। ਸਮਾਪਤੀ ਮੌਕੇ ’ਤੇ ਮੁੱਖ ਮਹਿਮਾਨ ਡਾ. ਬਿਕਰਮ ਸਿੰਘ ਵਿਰਕ ਵੱਲੋਂ ਸਾਰੇ ਭਾਗੀਦਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਿਹਨਤ ਤੇ ਵਿਸ਼ਲੇਸ਼ਣਾਤਮਕ ਪ੍ਰਸਤੁਤੀਆਂ ਦੇ ਸਨਮਾਨ ਵਜੋਂ ਸਰਟੀਫ਼ਿਕੇਟ ਪ੍ਰਦਾਨ ਕੀਤੇ ਗਏ। ਵਿਚਾਰ ਚਰਚਾ ਦੌਰਾਨ ਮੰਚ ਸੰਚਾਲਨ ਪ੍ਰੋ. ਸੁਮੀਤ ਸਰਾਓ ਵੱਲੋਂ ਬਾਖ਼ੂਬੀ ਕੀਤਾ ਗਿਆ। ਅੰਤ ਵਿੱਚ ਮੁੱਖ ਮਹਿਮਾਨ ਅਤੇ ਵਿਚਾਰ ਚਰਚਾ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਧੰਨਵਾਦ ਪ੍ਰੋ. ਅੰਕਿਤਾ ਗਾਂਧੀ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰੋ. ਕੰਚਨ ਗੁਪਤਾ, ਪ੍ਰੋ. ਗੁਰਕਮਲ ਕੌਰ, ਪ੍ਰੋ. ਪ੍ਰਭਜੋਤ ਕੌਰ, ਪ੍ਰੋ. ਵਰਿੰਦਰ ਕੌਰ, ਪ੍ਰੋ. ਜਸਪ੍ਰੀਤ ਕੌਰ ਅਤੇ ਪ੍ਰੋ. ਦਮਨਜੀਤ ਕੌਰ ਵੀ ਹਾਜ਼ਰ ਸਨ।