ਹਿੰਦੂ ਕੰਨਿਆ ਕਾਲਜ ਕਪੂਰਥਲਾ ’ਚ 'ਵਿਦਿਆਰਥੀ ਉਤਸਵ' 8 ਨੂੰ
ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਖੇ 8 ਨੂੰ ਹੋਵੇਗਾ 'ਵਿਦਿਆਰਥੀ ਉਤਸਵ'
Publish Date: Thu, 05 Feb 2026 10:27 PM (IST)
Updated Date: Thu, 05 Feb 2026 10:29 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਹਿੰਦੂ ਕੰਨਿਆ ਕਾਲਜ ਕਪੂਰਥਲਾ ’ਚ 8 ਫਰਵਰੀ (ਐਤਵਾਰ) ਨੂੰ ਵਿਦਿਆਰਥੀ ਉਤਸਵ ਆਯੋਜਿਤ ਕੀਤਾ ਜਾ ਰਿਹਾ ਹੈ। ਸਵੇਰੇ 10:00 ਵਜੇ ਸ਼ੁਰੂ ਹੋਣ ਵਾਲੇ ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਦੁਆਰਾ ਬਣਾਏ ਗਏ ਡਿਜ਼ਾਈਨਰ ਪਹਿਰਾਵੇ ਨੂੰ ਪ੍ਰਦਰਸ਼ਿਤ ਕਰਨ ਵਾਲੀ ਇਕ ਡਿਜ਼ਾਈਨਰ ਪ੍ਰਦਰਸ਼ਨੀ ਤੇ ਪੰਜਾਬੀ ਸਭਿਆਚਾਰ ਤੇ ਵਿਰਸੇ ਨੂੰ ਦਰਸਾਉਂਦੀ ਪੰਜਾਬੀ ਸਭਿਆਚਾਰ ਪ੍ਰਦਰਸ਼ਨੀ ਹੋਵੇਗੀ। ਫੂਡ ਸਟਾਲਾਂ ਵਿਚ ਨੂਡਲਜ਼, ਮੰਚੂਰੀਅਨ, ਪਾਸਤਾ, ਬਰਗਰ, ਅੰਮ੍ਰਿਤਸਰੀ ਨਾਨ, ਟਿੱਕੀਆਂ, ਗੋਲਗੱਪੇ, ਆਈਸ ਕਰੀਮ, ਡੋਸਾ, ਭੇਲ ਪੂਰੀ, ਮੋਮੋ, ਕੌਫੀ, ਗੰਨੇ ਦਾ ਰਸ ਤੇ ਖੇਡਾਂ ਸ਼ਾਮਲ ਹੋਣਗੀਆਂ। ਮਨੋਰੰਜਨ ਲਈ ਡੀਜੇ ਸਟਾਲ ਰਾਹੀਂ ਧਮਾਲਾਂ ਪੈਣਗੀਆਂ। ਇਸ ਮੌਕੇ ਗੇਮ ਜ਼ੋਨ ਇਕ ਵਿਸ਼ੇਸ਼ ਆਕਰਸ਼ਣ ਹੋਵੇਗਾ, ਜਿਸ ਵਿਚ ਫਨ ਵਿਦ ਗੇਮਜ਼ ਵਿਚ ਗੇਮਿੰਗ ਟਰੱਕ, ਅਸਥਾਈ ਟੈਟੂ ਤੇ ਹੋਰ ਬਹੁਤ ਸਾਰੀਆਂ ਮਨੋਰੰਜਕ ਖੇਡਾਂ ਦੇ ਸਟਾਲ ਹੋਣਗੇ। ਇਸ ਤੋਂ ਬਾਅਦ, ਚਾਈਲਡ ਆਫ਼ ਦਿ ਡੇ, ਕਪਲ ਆਫ਼ ਦਿ ਡੇ, ਗ੍ਰੇਸ ਆਫ਼ ਦਿ ਡੇ ਤੇ ਫੈਂਸੀ ਡਰੈੱਸ ਮੁਕਾਬਲੇ ਕਰਵਾਏ ਜਾਣਗੇ, ਜੋ ਸਾਰਿਆਂ ਲਈ ਓਪਨ ਹੋਵੇਗਾ। ਕਾਲਜ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ, ਇਸ ਸਾਲ ਵੀ ਵਿਦਿਆਰਥੀ ਉਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜੋ ਵਿਦਿਆਰਥੀਆਂ ਤੇ ਸ਼ਹਿਰ ਵਾਸੀਆਂ ਦੇ ਮਨੋਰੰਜਨ ਲਈ ਖੁੱਲ੍ਹਾ ਰਹੇਗਾ। ਇਸ ਪ੍ਰੋਗਰਾਮ ਦਾ ਹਿੱਸਾ ਬਣੋ, ਇਸਦੀ ਸ਼ਾਨ ਵਧਾਓ ਤੇ ਇਸ ਮੇਲੇ ਦਾ ਪੂਰਾ ਆਨੰਦ ਮਾਣੋ।