ਸਾਰੇ ਕਾਂਗਰਸੀ ਆਗੂ ਤੇ ਵਰਕਰ ਪੂਰੀ ਮਿਹਨਤ ਨਾਲ ਕੰਮ ਕਰਨ : ਰਾਣਾ
ਕਾਂਗਰਸੀ ਆਗੂਆਂ ਦੀ ਹੋਈ ਵਿਸ਼ੇਸ਼ ਇਕੱਤਰਤਾ
Publish Date: Wed, 26 Nov 2025 09:36 PM (IST)
Updated Date: Wed, 26 Nov 2025 09:38 PM (IST)

--ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸਬੰਧੀ ਕੀਤਾ ਵਿਚਾਰ-ਵਟਾਂਦਰਾ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਸਿੱਧਵਾਂ ਦੋਨਾਂ : ਕਾਂਗਰਸ ਪਾਰਟੀ ਦੇ ਆਗੂਆਂ ਦੀ ਇਕ ਵਿਸ਼ੇਸ਼ ਇਕੱਤਰਤਾ ਬੀਤੇ ਦਿਨੀਂ ਸਿੱਧਵਾਂ ਦੋਨਾਂ ਜ਼ਿਲ੍ਹਾ ਕਪੂਰਥਲਾ ਵਿਖੇ ਗੁਰਦੁਆਰਾ ਸੰਤ ਬਾਬਾ ਭਾਈ ਪੰਜਾਬ ਸਿੰਘ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਅਵਤਾਰ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਹੋਈ, ਜਿਸ ਵਿਚ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਹਲਕਾ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਸਿੱਧਵਾਂ ਦੋਨਾਂ, ਭੰਡਾਲ ਬੇਟ ਅਤੇ ਭਲਾਈਪੁਰ ਆਦਿ ਪਿੰਡਾਂ ਦੇ ਕਾਂਗਰਸੀ ਆਗੂ ਸ਼ਾਮਲ ਹੋਏ, ਜਿਨ੍ਹਾਂ ਵਿਚ ਸੁਖਬੀਰ ਸਿੰਘ ਸੰਧੂ ਪੀਏ ਰਾਣਾ ਗੁਰਜੀਤ ਸਿੰਘ, ਕਾਂਗਰਸ ਪਾਰਟੀ ਸਿੱਧਵਾਂ ਦੋਨਾਂ ਦੇ ਪ੍ਰਧਾਨ ਪਲਵਿੰਦਰ ਸਿੰਘ ਚੌਧਰੀ, ਬਲਾਕ ਸੰਮਤੀ ਦੇ ਸਾਬਕਾ ਵਾਇਸ ਚੇਅਰਮੈਨ ਬਲਬੀਰ ਸਿੰਘ ਬੱਲੀ, ਮਾਸਟਰ ਸਰਵਨ ਸਿੰਘ ਸਿੱਧੂ, ਬਹਾਦਰ ਸਿੰਘ ਸਿੱਧੂ, ਮਾਸਟਰ ਵਿਜੈ ਕੁਮਾਰ ਸ਼ਰਮਾ, ਡਾ. ਪ੍ਰੇਮ ਲਾਲ ਗਿੱਲ, ਭੂਰ ਸਿੰਘ ਗਿੱਲ, ਅਸ਼ਵਨੀ ਕੁਮਾਰ ਸੂਦ, ਨੰਬਰਦਾਰ ਸੰਤੋਖ ਸਿੰਘ, ਮੱਸਾ ਸਿੰਘ ਸਿੱਧੂ ਸਾਬਕਾ ਡੀਈਓ, ਨੰਬਰਦਾਰ ਸ਼ੌਕੀਨ ਸਿੰਘ, ਬਲਜੀਤ ਸਿੰਘ ਬੱਬੂ, ਬਚਿੱਤਰ ਸਿੰਘ ਸਿੱਧੂ, ਦਲਵਿੰਦਰ ਸਿੰਘ ਭਲਾਈਪੁਰ ਸਾਬਕਾ ਸਰਪੰਚ, ਜਗਦੀਸ਼ ਸਿੰਘ ਮੈਂਬਰ, ਇੰਦਰਜੀਤ ਸਿੰਘ ਭਲਾਈ, ਮਨਜੀਤ ਸਿੰਘ ਭੰਡਾਲ, ਅਮਰਜੀਤ ਸਿੰਘ ਭੰਡਾਲ, ਰਿੰਕੂ ਸਰਨਾ, ਰਘਬੀਰ ਸ਼ਰਨ ਪੱਲੀ, ਫਕੀਰ ਸਿੰਘ ਭੰਡਾਲ, ਪਵਨ ਕੁਮਾਰ ਸ਼ਰਮਾ, ਸੁਰਿੰਦਰ ਸਿੰਘ ਸਿੱਧੂ, ਮਾਸਟਰ ਸੁਰਿੰਦਰ ਕੁਮਾਰ ਸੂਦ, ਜੋਧਾ ਸਿੱਧੂ, ਜਗਜੀਤ ਸਿੰਘ ਜੱਗਾ, ਜੀਤਾ ਸਿੱਧੂ, ਸੋਨੂੰ ਸਿੱਧੂ, ਕਾਲੂ ਗਿੱਲ, ਹੈਪੀ ਸਿੱਧੂ, ਅਵਤਾਰ ਸਿੰਘ ਸਿੱਧੂ, ਸਰਬਜੀਤ ਸਿੰਘ ਸਾਹਬੀ, ਪਲਵਿੰਦਰ ਸਿੰਘ ਕਾਲੀਆ, ਗੁਰਮੁੱਖ ਸਿੰਘ ਸਿੱਧੂ ਆਦਿ ਸ਼ਾਮਿਲ ਹੋਏ। ਇਸ ਮੌਕੇ ਰਾਣਾ ਗੁਰਜੀਤ ਸਿੰਘ ਹੁਰਾਂ ਉਕਤ ਕਾਂਗਰਸੀ ਆਗੂਆਂ ਨਾਲ ਅਗਲੇ ਮਹੀਨੇ ਆਉਂਣ ਵਾਲੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਤੇ ਕਾਂਗਰਸ ਪਾਰਟੀ ਵੱਲੋਂ ਚੋਣਾਂ ਵਿਚ ਖੜ੍ਹੇ ਕੀਤੇ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਚੋਣਾਂ ਜਿਤਾਉਂਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਾਰੇ ਕਾਂਗਰਸੀ ਆਗੂ ਅਤੇ ਵਰਕਰ ਪੂਰੀ ਮਿਹਨਤ ਨਾਲ ਕੰਮ ਕਰਨ। ਇਸ ਮੌਕੇ ਇਕੱਠੇ ਸਮੂਹ ਕਾਂਗਰਸੀ ਆਗੂਆਂ ਨੇ ਰਾਣਾ ਗੁਰਜੀਤ ਸਿੰਘ ਨੂੰ ਭਰੋਸਾ ਦਿਵਾਇਆ ਕਿ ਉਹ ਕਾਂਗਰਸੀ ਉਮੀਦਵਾਰਾਂ ਨੂੰ ਇਨ੍ਹਾਂ ਚੋਣਾਂ ਵਿਚ ਜਿਤਾਉਂਣ ਲਈ ਦਿਨ-ਰਾਤ ਇਕ ਕਰ ਦੇਣਗੇ ਤੇ ਚੋਣਾਂ ਜਿੱਤ ਕੇ ਰਾਣਾ ਗੁਰਜੀਤ ਸਿੰਘ ਦੀ ਝੋਲੀ ਵਿਚ ਪਾਉਣਗੇ। ਕੈਪਸ਼ਨ: 26ਕੇਪੀਟੀ8