ਸ੍ਰੀ ਹਨੂਮਾਨ ਮੰਦਰ ਕਮੇਟੀ ਵੱਲੋਂ ਸਮਾਜ ਸੇਵਕ ਗੁਰਦੀਪ ਸਿੰਘ ਕੰਗ ਸਨਮਾਨਿਤ
ਸ੍ਰੀ ਹਨੂਮਾਨ ਮੰਦਰ ਕਮੇਟੀ ਵੱਲੋਂ ਸਮਾਜ ਸੇਵਕ ਗੁਰਦੀਪ ਸਿੰਘ ਕੰਗ ਸਨਮਾਨਿਤ
Publish Date: Tue, 18 Nov 2025 08:41 PM (IST)
Updated Date: Tue, 18 Nov 2025 08:43 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਸ੍ਰੀ ਹਨੂਮਾਨ ਮੰਦਰ ਪ੍ਰਬੰਧਕ ਕਮੇਟੀ ਕਟੈਹਿਰਾ ਚੌਂਕ ਫਗਵਾੜਾ ਵੱਲੋਂ 41ਵਾਂ ਮੂਰਤੀ ਸਥਾਪਨਾ ਦਿਵਸ ਮਹਾ ਉਤਸਵ ਬੜੇ ਹੀ ਉਤਸਾਹ ਨਾਲ ਕਰਵਾਇਆ ਗਿਆ, ਜਿਸ ਵਿਚ ਹਿਊਮਨ ਰਾਈਟਸ ਕੌਂਸਲ ਇੰਡੀਆ ਦੇ ਸੂਬਾ ਸਕੱਤਰ ਗੁਰਦੀਪ ਸਿੰਘ ਕੰਗ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਤੇ ਹੋਰ ਮੈਂਬਰਾਂ ਨੇ ਕਿਹਾ ਕਿ ਸਮਾਜ ਸੇਵਾ ਗੁਰਦੀਪ ਸਿੰਘ ਕੰਗ ਦੀ ਸਮਾਜ ਪ੍ਰਤੀ ਨਿਭਾਈ ਜਾ ਰਹੀ ਵਡਮੁੱਲੀ ਸੇਵਾ ਲਈ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਹਿਊਮਨ ਰਾਈਟਸ ਕਾਉਂਸਲ ਦੀ ਕੌਮੀ ਪ੍ਰਧਾਨ ਆਰਤੀ ਰਾਜਪੂਤ, ਐਡਵੋਕੇਟ ਅਨੂ ਸ਼ਰਮਾ, ਵਿਪਨ ਖੁਰਾਨਾ, ਜਤਿੰਦਰ ਸ਼ਰਮਾ ਆਦਿ ਹਾਜ਼ਰ ਸਨ। ਕੈਪਸ਼ਨ-18ਪੀਐਚਜੀ6