ਨਵਾਂ ਡਿਊਟ ਟਰੈਕ ‘315’ ਭਲਕੇ ਹੋਵੇਗਾ ਰਿਲੀਜ਼ : ਸਨੀ
ਗਾਇਕ ਸੁਖਰਾਜ ਨਾਰੰਗ ਤੇ ਨਾਜੀਆ ਖਾਨ ਦਾ ਨਵਾਂ ਡਿਊਟ ਟਰੈਕ ''315" 10 ਫਰਵਰੀ ਨੂੰ ਹੋਵੇਗਾ ਰਿਲੀਜ: ਸਨੀ ਬਲ ਯੂਕੇ
Publish Date: Sun, 08 Feb 2026 08:36 PM (IST)
Updated Date: Sun, 08 Feb 2026 08:38 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਕਪੂਰਥਲਾ : ਅਨੇਕਾਂ ਹੀ ਸਿੰਗਲ ਟਰੈਕ ਨਾਲ ਚਰਚਾ ਵਿਚ ਆਏ ਨੌਜਵਾਨ ਗਾਇਕ ਸੁਖਰਾਜ ਨਾਰੰਗ ਤੇ ਬੁਲੰਦ ਆਵਾਜ਼ ਨਾਜ਼ੀਆ ਖਾਨ ਵੱਲੋਂ ਅਗਲਾ ਡਿਊਟ ਟਰੈਕ ‘315’ ਜੋ ਕਿ 10 ਫਰਵਰੀ ਨੂੰ ‘ਏ ਬਲ ਰਿਕਾਰਡਸ’ ਦੇ ਆਫਿਸ਼ੀਅਲ ਯੂ-ਟਿਊਬ ਚੈਨਲ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਗਾਇਕ ਸੁਖਰਾਜ ਨਾਰੰਗ ਨੇ ਦੱਸਿਆ ਕਿ ਇਸ ਗਾਣੇ ਦਾ ਮਿਊਜ਼ਕ, ਬਹੁ ਚਰਚਿਤ ਮਿਊਜ਼ਿਕ ਡਾਇਰੈਕਟਰ ‘ਮੰਨ’ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਲਿਖਿਆ ਹੈ ਪ੍ਰਸਿੱਧ ਲੇਖਕ ਐਵੀਂ ਅਵਤਾਰ ਨੇ। ਇਸਦਾ ਬਹੁਤ ਹੀ ਸੋਹਣਾ ਵੀਡੀਓ ਚਰਚਿਤ ਵੀਡੀਓ ਡਾਇਰੈਕਟਰ ਨਰਿੰਦਰ ਕਾਲੀਆ ਵੱਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ ’ਤੇ ਵੀ ਚੱਲੇਗਾ।