ਗਾਇਕਾ ਸਰਬਜੀਤ ਕੌਰ ਗਾਟ ਧਾਰਮਿਕ ਗੀਤਾਂ ਨਾਲ ਲਗਵਾ ਰਹੀ ਹਾਜ਼ਰੀ
ਗਾਇਕਾ ਸਰਬਜੀਤ ਕੌਰ ਗਾਟ ਧਾਰਮਿਕ ਗੀਤਾਂ ਨਾਲ ਲਗਵਾ ਰਹੀ ਹਾਜ਼ਰੀ
Publish Date: Tue, 27 Jan 2026 10:26 PM (IST)
Updated Date: Tue, 27 Jan 2026 10:28 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਗੀਤਾਂ ਦੇ ਨਾਲ ਗਾਇਕਾ ਸਰਬਜੀਤ ਕੌਰ ਗਾਟ ਆਪਣੀ ਹਾਜ਼ਰੀ ਲਗਵਾ ਰਹੀ ਹੈ। ਨਿਰਮਾਤਾ ਤੇ ਨਿਰਦੇਸ਼ਕ ਸੀਟੂ ਬਾਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦੇਸ਼ ਵਿਚ ਵਸਦੀ ਗਾਇਕਾ ਸਰਬਜੀਤ ਕੌਰ ਗਾਟ ਦੀ ਮਿੱਠੀ ਤੇ ਸੁਰੀਲੀ ਆਵਾਜ਼ ਵਿਚ ਦੋ ਧਾਰਮਿਕ ਗੀਤ ‘ਆਜੋ ਕਰੀਏ ਦਰਸ਼ਨ’ ਤੇ ‘ਮੇਰੇ ਸਿਰ ’ਤੇ ਹੱਥ’ ਸੋਸ਼ਲ ਸਾਈਟਾਂ ’ਤੇ ਪੇਸ਼ਕਾਰ ਅਜੇ ਸਰਬ ਗਾਟ ਦੀ ਪੇਸ਼ਕਸ਼ ਹੇਠ ਵਰਲਡ ਵਾਈਡ ਰਿਲੀਜ਼ ਹੋ ਚੁੱਕੇ ਹਨ। ਇਨ੍ਹਾਂ ਨੂੰ ਗੀਤਕਾਰ ਦੀਪਾ ਮੱਲਣ ਤੇ ਗੀਤਕਾਰ ਸੋਨੂ ਮੂਸਾਪੁਰੀ ਨੇ ਲਿਖਿਆ ਹੈ। ਇਨ੍ਹਾਂ ਦਾ ਸੰਗੀਤ ਮਿਊਜ਼ਿਕ ਮੋਟੀਵੇਟਰਜ਼ ਨੇ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਹੈ। ਸੀਟੂ ਬਾਈ ਦੀ ਦੇਖ-ਰੇਖ ਵਿਚ ਤਿਆਰ ਕੀਤੇ ਇਨ੍ਹਾਂ ਧਾਰਮਿਕ ਗੀਤਾਂ ਦੀ ਵੀਡੀਓ ਨੂੰ ਸੰਗਤਾਂ ਵੱਲੋਂ ਬਹੁਤ ਹੀ ਪਿਆਰ ਮਿਲ ਰਿਹਾ ਹੈ। ਸਰਬਜੀਤ ਕੌਰ ਗਾਟ ਦੀ ਅਵਾਜ਼ ਵਿਚ ਆਉਣ ਵਾਲੇ ਦਿਨਾਂ ਵਿਚ ਹੋਰ ਦੋ ਗੀਤ ਮੇਹਰਾਂ ਵਾਲੀ ਛਾਂ ਤੇ ਧੰਨ ਗੁਰੂ ਰਵਿਦਾਸ ਰਿੰਗ ਰਿਕਾਰਡਸ ਕੰਪਨੀ ਦੇ ਬੈਨਰ ਹੇਠ ਸੋਸ਼ਲ ਸਾਈਟਾਂ ’ਤੇ ਰਿਲੀਜ਼ ਹੋਣਗੇ। ਇਨ੍ਹਾਂ ਧਾਰਮਿਕ ਗੀਤਾਂ ਨੂੰ ਗੀਤਕਾਰ ਕੁਲਦੀਪ ਨੱਥਾ ਨੰਗਲ ਤੇ ਗੀਤਕਾਰ ਅਜੇ ਸੂਰਾਪੁਰੀ ਨੇ ਕਲਮਬੱਧ ਕੀਤਾ ਹੈ।